vāpikāवापिका
ਸੰ. ਸੰਗ੍ਯਾ- ਪੌੜੀਦਾਰ ਖੂਹ. "ਭਈ ਵਾਪਿਕਾ ਪੂਰਨ ਅਬੈ." (ਗੁਪ੍ਰਸੂ) ੨. ਪੌੜੀਦਾਰ ਤਾਲ. ਪੱਕਾ ਤਲਾਉ.
सं. संग्या- पौड़ीदार खूह. "भई वापिका पूरन अबै." (गुप्रसू) २. पौड़ीदार ताल. पॱका तलाउ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕੂਪ. ਖੂਹਾ "ਤੇ ਬਿਖਿਆ ਕੇ ਖੂਹ." (ਸਾਰ ਮਃ ੫) "ਅੰਤਰਿ ਖੂਹਟਾ ਅੰਮ੍ਰਿਤੁ ਭਰਿਆ." (ਵਡ ਛੰਤ ਮਃ ੩)...
ਸੰ. ਸੰਗ੍ਯਾ- ਪੌੜੀਦਾਰ ਖੂਹ. "ਭਈ ਵਾਪਿਕਾ ਪੂਰਨ ਅਬੈ." (ਗੁਪ੍ਰਸੂ) ੨. ਪੌੜੀਦਾਰ ਤਾਲ. ਪੱਕਾ ਤਲਾਉ....
ਦੇਖੋ, ਪੂਰਣ. "ਪੂਰਨ ਆਸ ਕਰੀ ਖਿਨ ਭੀਤਰਿ." (ਮਾਝ ਮਃ ੫) ੨. ਸੰਗ੍ਯਾ- ਸ਼ਾਲਿਵਾਹਨਕੋਟ (ਸਿਆਲਕੋਟ) ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦਾ ਪੁਤ੍ਰ ਅਤੇ ਰਸਾਲੂ ਦਾ ਭਾਈ, ਜੋ ਰਾਜ ਦੀ ਇੱਛਾ ਤਿਆਗ ਕੇ ਯੋਗੀ ਹੋ ਗਿਆ ਸੀ. ਸਿਆਲਕੋਟ ਤੋਂ ਚਾਰ ਮੀਲ ਉੱਤਰ ਪੂਰਨ ਦਾ ਖੂਹ ਹੈ, ਜਿਸ ਵਿੱਚ ਮਤੇਈ ਦੀ ਚਲਾਕੀ ਨਾਲ ਪੂਰਨ ਸੁੱਟਿਆ ਗਿਆ ਸੀ ਅਰ ਉਸ ਵਿੱਚੋਂ ਗੋਰਖਨਾਥ ਨੇ ਆਕੇ ਕੱਢਿਆ ਸੀ. ਗੋਰਖਨਾਥ ਦੇ ਬੈਠਣ ਦਾ ਟਿੱਬਾ ਭੀ ਖੂਹ ਦੇ ਪਾਸ ਹੀ ਹੈ. ਸੰਤਾਨ ਦੀ ਇੱਛਾ ਵਾਲੀਆਂ ਅਨੇਕ ਜਾਤੀ ਦੀਆਂ ਇਸਤ੍ਰੀਆਂ ਪੂਰਨ ਦੇ ਖੂਹ ਤੇ ਆਕੇ ਇਸਨਾਨ ਕਰਦੀਆਂ ਹਨ. ਏਥੋਂ ਦੇ ਪੁਜਾਰੀ ਜੋਗੀ ਹਨ. ਸ਼ਹਿਰ ਸਿਆਲਕੋਟ ਵਿੱਚ ਪੂਰਨ ਦਾ ਭੋਰਾ ਭੀ ਹੈ, ਜਿਸ ਵਿੱਚ ਜੋਤਿਸੀਆਂ ਦੇ ਆਖੇ ਉਹ ਬਾਲ ਅਵਸਥਾ ਵਿੱਚ ਰੱਖਿਆ ਗਿਆ ਸੀ....
ਦੇਖੋ, ਅਬੀ। ੨. ਸੰ. ਅਵ੍ਯਯ. ਵਿ- ਜੋ ਵਿਕਾਰ ਨੂੰ ਪ੍ਰਾਪਤ ਨਾ ਹੋਵੇ. ਸਦਾ ਇੱਕਰਸ. "ਅਜੈ ਹੈ। ਅਬੈ ਹੈ." (ਜਾਪੁ)...
ਸੰ. ਸੰਗ੍ਯਾ- ਹਥੇਲੀ. ਹੱਥ ਦਾ ਤਲ। ੨. ਸੰਗੀਤ ਅਨੁਸਾਰ ਸਮੇਂ ਅਤੇ ਲੈ ਦੀ ਵੰਡ ਕਰਨ ਲਈ ਤਾਲੀ ਦੀ ਧੁਨਿ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ਸੰਗੀਤਸ਼ਾਸਤ੍ਰ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਤਾਂਡਵ ਨ੍ਰਿਤ੍ਯ ਤੋਂ 'ਤਾ' ਅਤੇ ਪਾਰਵਤੀ ਦੀ ਲਾਸ੍ਯ ਨ੍ਰਿਤ੍ਯ ਤੋਂ "ਲ" ਲੈਕੇ 'ਤਾਲ' ਸ਼ਬਦ ਬਣਿਆ ਹੈ. ਦੇਖੋ, ਸੰਗੀਤਗ੍ਰੰਥਾਂ ਵਿੱਚ ਤਾਲਾਂ ਦੇ ਅਨੇਕ ਭੇਦ। ੩. ਝਾਂਜ. ਛੈਣੇ. "ਭਗਤਿ ਕਰਤ ਮੇਰੇ ਤਾਲ ਛਿਨਾਏ." (ਭੈਰ ਨਾਮਦੇਵ) "ਰਬਾਬ ਪਖਾਵਜ ਤਾਲ ਘੁੰਘਰੂ." (ਆਸਾ ਮਃ ੫) ੪. ਹਾਥੀ ਦੇ ਕੰਨਾਂ ਦੇ ਹਿੱਲਣ ਤੋਂ ਹੋਈ ਧੁਨਿ। ੫. ਇੱਕ ਗਿੱਠ ਦੀ ਲੰਬਾਈ ਗਜ਼ ਦਾ ਚੌਥਾ ਭਾਗ। ੬. ਤਾਲਾ. ਜਿੰਦਾ (ਜੰਦ੍ਰਾ). ੭. ਤਲਵਾਰ ਦੀ ਮੁੱਠ. ਕ਼ਬਜਾ। ੮. ਤਾਲ ਬਿਰਛ. Borassus Flabelliformis. "ਤਾਲ ਤਮਾਲ ਕਦੰਬਨ ਜਾਲ." (ਗੁਪ੍ਰਸੂ) ੯. ਤਲਾਉ. ਸਰ. "ਧਰਤਿ ਸੁਹਾਵੀ ਤਾਲ ਸੁਹਾਵਾ." (ਸੂਹੀ ਛੰਤ ਮਃ ੫) ੧੦. ਦੇਖੋ, ਤਾਲਿ ਅਤੇ ਤਾਲੁ। ੧੧. ਹਰਿਤਾਲ....
ਵਿ- ਪਕ੍ਵ. ਕੱਚੀ ਦਸ਼ਾ ਤੋਂ ਪੱਕਣ ਦੀ ਹਾਲਤ ਨੂੰ ਪਹੁਚਿਆ। ੨. ਚੰਗੀ ਤਰਾਂ ਰਿੱਝਿਆ। ੩. ਪੂਰਣ ਅਭ੍ਯਾਸੀ। ੪. ਪੁਖ਼ਤਾ. ਚੂਨੇ ਆਦਿ ਮਸਾਲੇ ਨਾਲ ਚਿਣਿਆ ਹੋਇਆ। ੫. ਸੰਗ੍ਯਾ- ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਰਾਮਾ ਵਿੱਚ ਇੱਕ ਪਿੰਡ ਹੈ. ਇਸ ਤੋਂ ਦੱਖਣ ਪੂਰਵ ਵਸੋਂ ਦੇ ਨਾਲ ਹੀ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਤਲਵੰਡੀ ਨੂੰ ਜਾਂਦੇ ਗੁਰੂ ਜੀ ਤਿੰਨ ਦਿਨ ਇੱਥੇ ਵਿਰਾਜੇ ਹਨ. ਜਿਸ ਜੰਡ ਨਾਲ ਗੁਰੂ ਜੀ ਦਾ ਘੋੜਾ ਬੱਧਾ ਸੀ ਉਹ ਮੌਜੂਦ ਹੈ. ਮੰਦਿਰ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੧੦੦ ਘੁਮਾਉਂ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹਨ. ਰੇਲਵੇ ਸਟੇਸ਼ਨ ਸੰਗਤ (ਬੀ. ਬੀ. ਐਂਡ ਸੀ. ਆਈ. ਰੇਲਵੇ) ਤੋਂ ਚਾਰ ਮੀਲ ਦੱਖਣ ਹੈ....
ਸੰਗ੍ਯਾ- ਤਾਲ. ਸਰ. "ਆਗੈ ਅਗਨਿ- ਤਲਾਉ." (ਸਵਾ ਮਃ ੧)...