vahināवहिणा
ਕ੍ਰਿ- ਬੈਠਣਾ। ੨. ਪ੍ਰਵਾਹ ਵਿੱਚ ਰੁੜ੍ਹਨਾ। ੩. ਵਗਣਾ. ਸ੍ਰਵਣਾ. ਟਪਕਣਾ. ਚੁਇਣਾ. "ਨੀਰੁ ਵਹੇ ਵਹਿ ਚਲੈ ਜੀਉ." (ਮਾਝ ਮਃ ੪) ੪. ਚਲਣਾ. "ਗਾਡੀਰਾਹ ਸਾਧੁਸੰਗ ਵਹਿਣਾ." (ਭਾਗੁ)
क्रि- बैठणा। २. प्रवाह विॱच रुड़्हना। ३. वगणा. स्रवणा. टपकणा. चुइणा. "नीरु वहे वहि चलै जीउ." (माझ मः ४) ४. चलणा. "गाडीराह साधुसंग वहिणा." (भागु)
ਕ੍ਰਿ- ਉਪਵਿਸ੍ਟ ਹੋਣਾ. ਆਸਨ ਪੁਰ ਇਸਥਿਤ ਹੋਣਾ. "ਊਠਤ ਬੈਠਤ ਸੋਵਤ ਨਾਮ." (ਸੁਖਮਨੀ) ੨. ਹੇਠਾਂ ਨੂੰ ਜਾਣਾ. ਅਧੋਗਤਿ ਹੋਣੀ....
ਸੰ. ਪ੍ਰ- ਵਹ. ਸੰਗ੍ਯਾ- ਜਲ ਦਾ ਵਹਾਉ. ਪਾਣੀ ਦੀ ਗਤਿ। ੨. ਜਲ ਦੀ ਧਾਰਾ। ੩. ਕਾਰਜ ਦਾ ਜਾਰੀ ਰਹਿਣਾ। ੪. ਹੱਛੀ ਸਵਾਰੀ. ਘੋੜਾ ਆਦਿ ਉੱਤਮ ਵਾਹਨ. "ਕੇਸਰੀ ਪ੍ਰਵਾਹੇ." (ਅਕਾਲ) ਸ਼ੇਰ ਦੀ ਸਵਾਰੀ....
ਕ੍ਰਿ- ਉੱਚੇ ਥਾਂ ਤੋਂ ਨਾਵੇਂ ਨੂੰ ਲੁੜਕਣਾ, ਲੁੜਕਾਉਣਾ। ੨. ਪ੍ਰਵਾਹ ਵਿੱਚ ਵਹਿਣਾ, ਵਹਾਉਣਾ. "ਨਿੰਦਕ ਦੀਏ ਰੁੜਾਈ." (ਆਸਾ ਮਃ ੫)...
ਕ੍ਰਿ- ਵੇਗ ਨਾਲ ਗਮਨ ਕਰਨਾ। ੨. ਵਹਿਣਾ. ਸ੍ਰਵਣਾ. ਟਪਕਣਾ....
ਸੰਗ੍ਯਾ- ਥਣ. ਮੰਮਾ. ਸ੍ਤਨ. ਜਿਸ ਤੋਂ ਦੁੱਧ ਸ੍ਰਵਦਾ (ਟਪਕਦਾ) ਹੈ. "ਬਿਨ ਸ੍ਰਵਣਾ ਖੀਰ ਪਿਲਾਇਆ." (ਬਸੰ ਕਬੀਰ) ਦੇਖੋ, ਜੋਇ ਖਸਮ....
ਕ੍ਰਿ- ਤੋਯਕਣ ਦਾ ਗਿਰਨਾ. ਚੁਇਣਾ. ਤ੍ਰਪਕਣਾ। ੨. ਫਲ ਦਾ ਸ਼ਾਖਾ ਤੋਂ ਪੱਕਕੇ ਡਿਗਣਾ....
ਕ੍ਰਿ- ਟਪਕਣਾ. ਰਸਣਾ. ਚੋਣਾ. ਦੇਖੋ, ਚ੍ਯੁ....
ਦੇਖੋ, ਨੀਰ ੬. "ਨੀਰੁ ਬਿਰੋਲੈ ਖਪਿ ਖਪਿ ਮਰਤਾ." (ਸੂਹੀ ਮਃ ਪ)...
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਕ੍ਰਿ- ਗਮਨ. ਤੁਰਨਾ। ੨. ਠਿਕਾਣੇ ਤੋਂ ਟਲਣਾ. ਦੇਖੋ, ਚਲ....
ਸੰਗ੍ਯਾ- ਸੜਕ ਦਾ ਰਸਤਾ. ਉਹ ਮਾਰਗ ਜਿਸ ਪੁਰ ਗੱਡੀ ਆਸਾਨੀ ਨਾਲ ਜਾ ਸਕੇ। ੨. ਭਾਵ- ਸਿੱਖ ਧਰਮ, ਜਿਸ ਮਾਰਗ ਚੱਲਕੇ ਕੋਈ ਔਕੜ ਪੇਸ਼ ਨਹੀਂ ਆਉਂਦੀ. "ਗੁਰਮੁਖ ਗਾਡੀਰਾਹ ਚਲਾਯਾ." (ਭਾਗੁ)...
ਕ੍ਰਿ- ਬੈਠਣਾ। ੨. ਪ੍ਰਵਾਹ ਵਿੱਚ ਰੁੜ੍ਹਨਾ। ੩. ਵਗਣਾ. ਸ੍ਰਵਣਾ. ਟਪਕਣਾ. ਚੁਇਣਾ. "ਨੀਰੁ ਵਹੇ ਵਹਿ ਚਲੈ ਜੀਉ." (ਮਾਝ ਮਃ ੪) ੪. ਚਲਣਾ. "ਗਾਡੀਰਾਹ ਸਾਧੁਸੰਗ ਵਹਿਣਾ." (ਭਾਗੁ)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...