vaganāवगणा
ਕ੍ਰਿ- ਵੇਗ ਨਾਲ ਗਮਨ ਕਰਨਾ। ੨. ਵਹਿਣਾ. ਸ੍ਰਵਣਾ. ਟਪਕਣਾ.
क्रि- वेग नाल गमन करना। २. वहिणा. स्रवणा. टपकणा.
ਪ੍ਰਵਾਹ. ਵਹਾਉ। ੨. ਤੇਜ਼ ਚਾਲ। ੩. ਜ਼ੋਰ. ਦੇਖੋ, ਬੇਗ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਜਾਣਾ. ਚਲਨਾ. ਯਾਤ੍ਰਾ (ਸਫਰ) ਕਰਨਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਬੈਠਣਾ। ੨. ਪ੍ਰਵਾਹ ਵਿੱਚ ਰੁੜ੍ਹਨਾ। ੩. ਵਗਣਾ. ਸ੍ਰਵਣਾ. ਟਪਕਣਾ. ਚੁਇਣਾ. "ਨੀਰੁ ਵਹੇ ਵਹਿ ਚਲੈ ਜੀਉ." (ਮਾਝ ਮਃ ੪) ੪. ਚਲਣਾ. "ਗਾਡੀਰਾਹ ਸਾਧੁਸੰਗ ਵਹਿਣਾ." (ਭਾਗੁ)...
ਸੰਗ੍ਯਾ- ਥਣ. ਮੰਮਾ. ਸ੍ਤਨ. ਜਿਸ ਤੋਂ ਦੁੱਧ ਸ੍ਰਵਦਾ (ਟਪਕਦਾ) ਹੈ. "ਬਿਨ ਸ੍ਰਵਣਾ ਖੀਰ ਪਿਲਾਇਆ." (ਬਸੰ ਕਬੀਰ) ਦੇਖੋ, ਜੋਇ ਖਸਮ....
ਕ੍ਰਿ- ਤੋਯਕਣ ਦਾ ਗਿਰਨਾ. ਚੁਇਣਾ. ਤ੍ਰਪਕਣਾ। ੨. ਫਲ ਦਾ ਸ਼ਾਖਾ ਤੋਂ ਪੱਕਕੇ ਡਿਗਣਾ....