vahashī, vahāshīवहशी, वह़शी
ਅ਼. [وحشی] ਸੰਗ੍ਯਾ- ਪਸ਼ੂ. ਅਸਭ੍ਯ। ੨. ਜੰਗਲੀ. ਦੇਖੋ, ਵਹ਼ਸ਼ਤ.
अ़. [وحشی] संग्या- पशू. असभ्य। २. जंगली. देखो, वह़शत.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਸੁ. "ਪਸੂ ਮਿਲਹਿ ਚੰਗਿਆਇਆ, ਖੜੁ ਖਾਵਹਿ ਅੰਮ੍ਰਿਤੁ ਦੇਹਿ." (ਗੂਜ ਮਃ੧) ਖੜ (ਸੁੱਕਾ ਘਾਹ) ਖਾਕੇ ਅਮ੍ਰਿਤ (ਦੁੱਧ) ਦਿੰਦੇ ਹਨ....
ਸੰ. ਵਿ- ਜੋ ਸਭਾ ਵਿੱਚ ਬੈਠਣਾ ਅਤੇ ਬੋਲਣਾ ਨਹੀਂ ਜਾਣਦਾ. ਗਁਵਾਰ. ਬੇਅਕਲ. ਸਾਦਾ ਲੋਹ. ਵਹਸ਼ੀ. ਜਾਂਗਲੀ. ਉੱਜਡ....
ਵਿ- ਜੰਗਲ ਵਿੱਚ ਰਹਿਣ ਵਾਲਾ। ੨. ਅਸਭ੍ਯ. ਗਁਵਾਰ....
ਅ਼. [وحشت] ਸੰਗ੍ਯਾ- ਪਸ਼ੂਪੁਣਾ. ਅਸਭ੍ਯਤਾ. ਦੇਖੋ, ਵਹਸ਼ੀ। ੨. ਡਰ. ਭੈ. ਖ਼ੌਫ਼। ੩. ਉਦਾਸੀਨਤਾ. ਉਪਰਾਮਤਾ....