asabhya, asabhyaअसभ्य, असभ्य
ਸੰ. ਵਿ- ਜੋ ਸਭਾ ਵਿੱਚ ਬੈਠਣਾ ਅਤੇ ਬੋਲਣਾ ਨਹੀਂ ਜਾਣਦਾ. ਗਁਵਾਰ. ਬੇਅਕਲ. ਸਾਦਾ ਲੋਹ. ਵਹਸ਼ੀ. ਜਾਂਗਲੀ. ਉੱਜਡ.
सं. वि- जो सभा विॱच बैठणा अते बोलणा नहीं जाणदा. गँवार. बेअकल. सादा लोह. वहशी. जांगली. उॱजड.
ਵਿ- ਸਰਵ ਹੀ. ਸਾਰੀ. ਤਮਾਮ. "ਜਾਣਹਿ ਬਿਰਥਾ ਸਭਾ ਮਨ ਕੀ." (ਆਸਾ ਮਃ ੫) "ਆਪਿ ਤਰਿਆ ਸਭਾ ਸ੍ਰਿਸਟਿ ਛਡਾਵੈ." (ਵਾਰ ਰਾਮ ੨. ਮਃ ੫) ੨. ਸੰ. ਸੰਗ੍ਯਾ- ਜੋ ਸ (ਸਾਥ) ਭਾ (ਪ੍ਰਕਾਸ਼ੇ). ਮਜਲਿਸ. ਮੰਡਲੀ. ੩. ਸਭਾ ਦਾ ਅਸਥਾਨ. ਦਰਬਾਰ ਦਾ ਘਰ. "ਗੁਰਸਭਾ ਏਵ ਨ ਪਾਈਐ." (ਵਾਰ ਸ੍ਰੀ ਮਃ ੩) ੪. ਰਾਜਾ ਦਾ ਦਰਬਾਰੀ ਕਮਰਾ....
ਕ੍ਰਿ- ਉਪਵਿਸ੍ਟ ਹੋਣਾ. ਆਸਨ ਪੁਰ ਇਸਥਿਤ ਹੋਣਾ. "ਊਠਤ ਬੈਠਤ ਸੋਵਤ ਨਾਮ." (ਸੁਖਮਨੀ) ੨. ਹੇਠਾਂ ਨੂੰ ਜਾਣਾ. ਅਧੋਗਤਿ ਹੋਣੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. व्रुवण- ਬ੍ਰੁਵਣ. ਕ੍ਰਿ- ਵਾਰਤਾਲਾਪ ਕਰਨਾ. ਕਹਿਣਾ. "ਬੋਲਹੁ ਸਚਿਨਾਮੁ ਕਰਤਾਰ." (ਪ੍ਰਭਾ ਮਃ ੧) "ਬੋਲਣ ਫਾਦਲੁ ਨਾਨਕਾ." (ਮਃ ੧. ਵਾਰ ਮਾਝ) "ਬੋਲੀਐ ਸਚੁ ਧਰਮੁ." (ਆਸਾ ਫਰੀਦ) ੨. ਸੰਗ੍ਯਾ- ਬੋਲਣੁ. ਕਥਨ। ੩. ਵਾਕ੍ਯ. ਵਚਨ. "ਮੁਹੌ ਕਿ ਬੋਲਣੁ ਬੋਲੀਐ?" (ਜਪੁ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਫ਼ਾ. [بےعقل] ਵਿ- ਅ਼ਕ਼ਲ (ਬੁੱਧਿ) ਹੀਨ. ਮੂਰਖ. ਬੇਸਮਝ....
ਫ਼ਾ. [سادہ] ਸਾਦਹ. ਵਿ- ਸਾਫ਼. ਨਿਰਮਲ। ੨. ਨਿਰੋਲ. ਖਾਲਿਸ। ੩. ਮੂਰਖ. ਅਨਪੜ੍ਹ। ੪. ਸੰਗ੍ਯਾ- ਤੁਕਲਾਣੀ ਪਿੰਡ ਦਾ ਵਸਨੀਕ ਭਾਈ ਰੂਪਚੰਦ ਦਾ ਦਾਦਾ। ੫. ਬਲਖ਼ ਨਿਵਾਸੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪਰਮ ਪ੍ਰੇਮੀ ਸਿੱਖ. ਦਬਿਸ੍ਤਾਨ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਸਾਦਾ ਬਲਖ਼ ਤੋਂ ਇਰਾਕ ਵੱਲ ਗੁਰੂ ਜੀ ਲਈ ਘੋੜੇ ਲੈਣ ਚੱਲਿਆ, ਉਸ ਦਾ ਲੜਕਾ ਸਖਤ ਬੀਮਾਰ ਸੀ. ਲੋਕ ਵਰਜ ਰਹੇ ਪਰ ਸਾਦੇ ਨੇ ਗੁਰੂ ਦੀ ਸੇਵਾ ਮੁੱਖ ਸਮਝੀ. ਸਾਦਾ ਅਜੇ ਇੱਕ ਮੰਜ਼ਿਲ ਹੀ ਗਿਆ ਸੀ, ਕਿ ਲੜਕਾ ਮਰ ਗਿਆ ਪਰ ਉਹ ਵਾਪਿਸ ਘਰ ਨਹੀਂ ਆਇਆ. ਇਹ ਤਿੰਨ ਘੋੜੇ ਗੁਰੂ ਜੀ ਵਾਸਤੇ ਬਹੁਤ ਉਮਦਾ ਲਿਆਇਆ, ਜੋ ਸ਼ਾਹਜਹਾਂ ਦੇ ਮਨਸਬਦਾਰ ਖ਼ਲੀਲ ਖ਼ਾਂ ਨੇ ਉਸ ਤੋਂ ਖੋਹ ਲਏ....
ਸੰ. ਸੰਗ੍ਯਾ- ਲੋਹਾ. "ਗੁਰ ਪਾਰਸ, ਹਮ ਲੋਹ." (ਤੁਖਾ ਛੰਤ ਮਃ ੪) ੨. ਮੱਛੀ ਫਸਾਉਣ ਦੀ ਕੁੰਡੀ. "ਜਿਹਬਾ ਸੁਆਦੀ ਲੀਲਤ ਲੋਹ." (ਸਾਰ ਨਾਮਦੇਵ) ੩. ਲੋਹੇ ਦਾ ਵਡਾ ਤਵਾ। ੪. ਲੋਹੇ ਦਾ ਭਾਂਡਾ। ੫. ਧਾਤੁ. ਦੇਖੋ, ਤ੍ਰਿਲੋਹ। ੬. ਵਿ- ਲਾਲ ਰੰਗ ਦਾ। ੭. ਦੇਖੋ, ਲੋਹ....
ਅ਼. [وحشی] ਸੰਗ੍ਯਾ- ਪਸ਼ੂ. ਅਸਭ੍ਯ। ੨. ਜੰਗਲੀ. ਦੇਖੋ, ਵਹ਼ਸ਼ਤ....