vasati, vasatīवसति, वसती
ਸੰ. ਵਸਤਿ. ਵਸਦਾ ਹੈ। ੨. ਸੰਗ੍ਯਾ- ਰਹਾਇਸ਼. ਨਿਵਾਸ। ੩. ਘਰ. ਨਿਵਾਸ ਦਾ ਥਾਂ। ੪. ਆਬਾਦੀ. ਵਸੋਂ। ੫. ਰਾਤ. ਰਾਤ੍ਰਿ। ੬. ਸੰ. वस्ति- ਵਸ੍ਤਿ. ਮਸਾਨਾ. ਮੂਤ੍ਰਾਸ਼ਯ। ੭. ਪੇਡੂ। ੮. ਪਿਚਕਾਰੀ। ੯. ਦੇਖੋ, ਖਟਕਰਮ ੨. ਦਾ (ਸ).
सं. वसति. वसदा है। २. संग्या- रहाइश. निवास। ३. घर. निवास दा थां। ४. आबादी. वसों। ५. रात. रात्रि। ६. सं. वस्ति- वस्ति. मसाना. मूत्राशय। ७. पेडू। ८. पिचकारी। ९. देखो, खटकरम २. दा (स).
ਸੰ. ਵਸਤਿ. ਵਸਦਾ ਹੈ। ੨. ਸੰਗ੍ਯਾ- ਰਹਾਇਸ਼. ਨਿਵਾਸ। ੩. ਘਰ. ਨਿਵਾਸ ਦਾ ਥਾਂ। ੪. ਆਬਾਦੀ. ਵਸੋਂ। ੫. ਰਾਤ. ਰਾਤ੍ਰਿ। ੬. ਸੰ. वस्ति- ਵਸ੍ਤਿ. ਮਸਾਨਾ. ਮੂਤ੍ਰਾਸ਼ਯ। ੭. ਪੇਡੂ। ੮. ਪਿਚਕਾਰੀ। ੯. ਦੇਖੋ, ਖਟਕਰਮ ੨. ਦਾ (ਸ)....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਨਿਵਾਸ. ਦੇਖੋ, ਰਹਾਯਿਸ਼....
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਫ਼ਾ. [آبادی] ਸੰਗ੍ਯਾ- ਬਸਤੀ. ਵਸੋਂ। ੨. ਜਨ ਸੰਖ੍ਯਾ- ਮਰਦੁਮ ਸ਼ੁਮਾਰੀ....
ਸੰ. ਵਿ- ਦਿੱਤਾ ਹੋਇਆ। ੨. ਸੰ. ਰਤ. ਪ੍ਰੀਤਿਵਾਨ. "ਨਾਮ ਸੰਗਿ ਮਨ ਤਨਹਿ ਰਾਤ." (ਮਾਲੀ ਮਃ ੫) ੩. ਸੰ. ਰਾਤ੍ਰਿ. ਨਿਸ਼ਾ. ਰਜਨੀ. ਸ਼ਬ....
ਸੰ. ਸੰਗ੍ਯਾ- ਰਾਤ. ਰਜਨੀ. ਉਤਨਾ ਸਮਾਂ ਜਿਤਨਾ ਚਿਰ ਸੂਰਜ ਦਿਖਾਈ ਨਾ ਦੇਵੇ। ੨. ਹਲਦੀ....
ਸੰ. ਪਿਚਕਾਰੀ। ੨. ਮਸਾਨਾ. ਮਤਾਸ਼ਯ। ੩. ਪੇਡੂ। ੪. ਯੋਗ ਦੀ ਇਕ ਕ੍ਰਿਯਾ ਦੇਖੋ, ਖਟਕਰਮ ੨. ਦਾ (ਸ)....
ਅ਼. [مثانہ] ਮਸਾਨਹ. ਸੰਗ੍ਯਾ- ਮੂਤ੍ਰ ਦੀ ਥੈਲੀ, ਜਿਸ ਵਿੱਚ ਗੁਰਦੇ ਤੋਂ ਟਪਕਕੇ ਪੇਸ਼ਾਬ ਜਮਾ ਹੁੰਦਾ ਹੈ. Bladder...
ਗੁਰਦਾ ਅਤੇ ਮਸਾਨਾ....
ਸੰਗ੍ਯਾ- ਨਾਭੀ ਅਤੇ ਲਿੰਗ ਦੇ ਮੱਧ ਦਾ ਥਾਂ....
ਸੰਗ੍ਯਾ- ਬਾਂਸ ਜਾਂ ਧਾਤੁ ਦੀ ਨਲਕੀ. ਜਿਸ ਵਿੱਚ ਹਵਾਥਾਰਜੀ ਨਿਯਮ Suction. ਅਨੁਸਾਰ ਜਲ ਚੜ੍ਹ ਜਾਂਦਾ ਅਤੇ ਦਬਾਉ ਪੈਣ ਪੁਰ ਜ਼ੋਰ ਨਾਲ ਬਾਹਰ ਨਿਕਲਦਾ ਹੈ. "ਹਥ ਨਾਲ ਬੰਦੂਕ ਛੁਟੈ ਪਿਚਕਾਰੀ." (ਕ੍ਰਿਸਨਾਵ)...
ਸੰ. षट्कर्म्मन् ਸੰਗ੍ਯਾ- ਛੀ ਕਰਮ. "ਕਰਿ ਕਿਰਿਆ ਖਟਕਰਮ ਕਰੰਤਾ." (ਸੋਪੁਰਖੁ) ਮਨੁਸਿਮ੍ਰਿਤੀ ਅਨੁਸਾਰ ਬ੍ਰਾਹਮਣ ਦੇ ਛੀ ਕਰਮ ਇਹ ਹਨ- ਪੜ੍ਹਨਾ, ਪੜ੍ਹਾਉਣਾ, ਯਗ੍ਯ ਕਰਨਾ, ਯਗ੍ਯ ਕਰਾਉਣਾ, ਦਾਨ ਦੇਣਾ, ਦਾਨ ਲੈਣਾ.#(अध्ययन, अध्यापन, यजन, याजन, दान, प्रतिग्रह)¹#ਮਨੁ ਨੇ ਛੀ ਕਰਮ ਇਹ ਭੀ ਲਿਖੇ ਹਨ- ਵੇਦ ਦਾ ਅਭ੍ਯਾਸ, ਤਪ, ਗ੍ਯਾਨ, ਇੰਦ੍ਰੀਆਂ ਕਾਬੂ ਕਰਨੀਆਂ, ਅਹਿੰਸਾ ਅਤੇ ਗੁਰੂ ਦੀ ਸੇਵਾ।²#੨. ਯੋਗਮਤ ਅਨੁਸਾਰ ਖਟਕਰਮ ਇਹ ਹਨ-#(ੳ) ਧੌਤੀ. ਚਾਰ ਉਂਗਲ ਚੌੜੀ ਪੰਦ੍ਰਾ ਹੱਥ ਲੰਮੀ ਬਾਰੀਕ ਵਸਤ੍ਰ ਦੀ ਪੱਟੀ, ਕੋਸੇ ਪਾਣੀ ਨਾਲ ਭਿਉਂਕੇ ਇੱਕ ਇੱਕ ਹੱਥ ਰੋਜ਼ ਨਿਗਲਣ ਦਾ ਅਭ੍ਯਾਸ ਕਰਨਾ ਅਤੇ ਪੰਦ੍ਰਾਂ ਦਿਨਾਂ ਵਿੱਚ ਪੰਦ੍ਰਾਂ ਹੱਥ ਨਿਗਲ ਲੈਣੀ, ਪਿਛਲਾ ਕਿਨਾਰਾ ਦੰਦਾਂ ਵਿੱਚ ਮਜਬੂਤ ਫੜ ਰੱਖਣਾ ਅਤੇ ਪੱਟੀ ਨੂੰ ਹੌਲੀ ਹੌਲੀ ਬਾਹਰ ਕੱਢਣਾ. ਅਜੇਹਾ ਕਰਣ ਨਾਲ ਆਂਦਰਾਂ (ਅੰਤੜੀ) ਦੀ ਸਫਾਈ ਹੁੰਦੀ ਹੈ.#(ਅ) ਨੇਤ੍ਰੀ. ਇੱਕ ਗਿੱਠ ਲੰਮਾ ਸੂਤ ਦਾ ਡੋਰਾ ਬਾਰੀਕ ਅਤੇ ਮੁਲਾਇਮ ਲੈ ਕੇ ਨੱਕ ਵਿੱਚ ਚੜ੍ਹਾਉਣਾ, ਅਰ ਉਸ ਦਾ ਇੱਕ ਸਿਰਾ ਮੂੰਹ ਦੇ ਰਸਤੇ ਕੱਢਣਾ ਅਤੇ ਦੋਵੇਂ ਸਿਰੇ ਫੜਕੇ ਹੌਲੀ ਹੌਲੀ ਨੱਕ ਅਤੇ ਕੰਠ ਦੀ ਸਫਾਈ ਕਰਨੀ.#(ੲ) ਨੌਲਿ (ਨਿਉਲੀ). ਦੋਵੇਂ ਕੰਨ੍ਹੇ ਨੀਵੇਂ ਕਰਕੇ ਪਿੱਠ ਦਾ ਵਲ ਕੱਢਕੇ ਸਿੱਧੇ ਬੈਠਣਾ, ਪ੍ਰਾਣਾਂ ਦੇ ਬਲ ਨਾਲ ਪੇਟ ਨੂੰ ਸੱਜੇ ਖੱਬੇ ਉੱਪਰ ਹੇਠ ਇਸ ਤਰਾਂ ਚਲਾਇਮਾਨ ਕਰਨਾ, ਜਿਵੇਂ ਮਧਾਣੀ ਦੇ ਫਿਰਣ ਤੋਂ ਮਟਕੇ ਵਿੱਚ ਦਹੀਂ ਦੀ ਹਾਲਤ ਹੁੰਦੀ ਹੈ.#(ਸ) ਵਸਤੀ. ਨਾਭੀ ਤਕ ਪਾਣੀ ਵਿੱਚ ਬੈਠਕੇ ਛੀ ਉਂਗਲ ਦੀ ਲੰਮੀ, ਉਂਗਲ ਜਿਤਨੀ ਮੋਟੀ ਥੋਥੀ ਬਾਂਸ ਦੀ ਨਲਕੀ ਲੈ ਕੇ ਚਾਰ ਉਂਗਲ ਗੁਦਾ ਵਿੱਚ ਚੜ੍ਹਾਉਣੀ ਅਤੇ ਪ੍ਰਾਣਾਂ ਦੇ ਬਲ ਨਾਲ ਉਸ ਰਾਹੀਂ ਜਲ ਖਿੱਚਕੇ ਅੰਤੜੀ ਸਾਫ ਕਰਨੀ.#(ਹ) ਤ੍ਰਾਟਕ. ਨੇਤ੍ਰਾਂ ਦੀ ਟਕ ਕਿਸੇ ਖਾਸ ਚਿੰਨ੍ਹ ਉੱਤੇ ਲਾਕੇ ਉਸ ਵੇਲੇ ਤਾਂਈ ਇੱਕਰਸ ਦੇਖਦੇ ਰਹਿਣਾ, ਜਦੋਂ ਤਕ ਨੇਤ੍ਰਾਂ ਵਿੱਚ ਜਲ ਆਕੇ ਨਜਰ ਥਕ ਨਾ ਜਾਵੇ.#(ਕ) ਭਸ੍ਰਾ (ਕਪਾਲਭਾਤਿ). ਲੁਹਾਰ ਦੀ ਧੌਂਕਣੀ ਵਾਕਰ ਰੇਚਕ ਪੂਰਕ ਦੇ ਅਭ੍ਯਾਸ ਨਾਲ ਪ੍ਰਾਣਾਂ ਨੂੰ ਬਾਰ ਬਾਰ ਚੜ੍ਹਾਉਣਾ ਉਤਾਰਨਾ।#੩. ਤੰਤ੍ਰਸ਼ਾਸ੍ਤ੍ਰ ਅਨੁਸਾਰ ਛੀ ਕਰਮ ਇਹ ਹਨ:-#ਸ਼ਾਂਤਿ, ਵਸ਼ਿਕਰਣ, ਸ੍ਤੰਭਨ, ਵਿਦ੍ਵੇਸਣ, ਉੱਚਾਟਨ ਅਤੇ ਮਾਰਣ।#੩. ਅਤ੍ਰਿ ਰਿਖਿ ਛੀ ਕਰਮ ਇਹ ਲਿਖਦਾ ਹੈ-#ਜਪ, ਤਪ, ਤੀਰਥਯਾਤ੍ਰਾ, ਦੇਵਪੂਜਨ, ਮੰਤ੍ਰਸਾਧਨ, ਸੰਨ੍ਯਾਸ।#੫. ਪਾਰਾਸ਼ਰ ਸਿਮ੍ਰਿਤੀ ਵਿੱਚ ਖਟ ਕਰਮ ਇਹ ਦੱਸੇ ਹਨ-#ਸੰਧ੍ਯਾ, ਸਨਾਨ, ਜਪ, ਹਵਨ, ਵੇਦਪਾਠ ਅਤੇ ਦੇਵਪੂਜਨ....