varanīवरनी
ਵਰਣਨ ਕਰਾਂ. "ਕਿਉ ਵਰਨੀ, ਕਿਉ ਜਾਣਾ?" (ਜਪੁ) ੨. ਦੇਖੋ, ਵਰਣੀ. ੨.
वरणन करां. "किउ वरनी, किउ जाणा?" (जपु) २. देखो, वरणी. २.
ਸੰ. ਵਰ੍ਣਨ. ਸੰਗ੍ਯਾ- ਕਥਨ. ਬਿਆਨ ਕਰਨ ਦੀ ਕ੍ਰਿਯਾ। ੨. ਰੰਗ ਲਾਉਣ ਦੀ ਕ੍ਰਿਯਾ. ਦੇਖੋ, ਵਰਣ ਧਾ....
ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ. "ਕਿਉ ਵਰਨੀ ਕਿਵ ਜਾਣਾ?" (ਜਪੁ) "ਕਿਉ ਕਰਿ ਇਹੁ ਮਨੁ ਮਾਰੀਐ." (ਵਾਰ ਰਾਮ ੧. ਮਃ ੩) "ਨਿਕਸਿਓ ਕਿਉਕੈ ਜਾਇ?" (ਸ. ਕਬੀਰ) ੨. ਕਿਸ ਵਾਸਤੇ. "ਸਮਝਤ ਨਹਿ ਕਿਉ ਗਵਾਰ?" (ਜੈਜਾ ਮਃ ੯)...
ਵਰਣਨ ਕਰਾਂ. "ਕਿਉ ਵਰਨੀ, ਕਿਉ ਜਾਣਾ?" (ਜਪੁ) ੨. ਦੇਖੋ, ਵਰਣੀ. ੨....
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਵਰ੍ਣਨ ਕੀਤੀ. ਕਥਨ ਕੀਤੀ। ੨. ਸੰਗ੍ਯਾ- ਪੁਰੋਹਿਤ ਆਦਿ ਨੂੰ ਜਪ ਆਦਿ ਕ੍ਰਿਯਾ ਵਿੱਚ ਲਾਉਣ ਲਈ ਪੂਜਣਾ. ਸੰ. ਵਰਣ¹। ੩. ਸੰ. वर्णिन्. ਬ੍ਰਹਮਚਾਰੀ....