barakīबरकी
ਵਿ- ਬਰਕ (ਬਿਜਲੀ) ਨਾਲ ਹੈ ਜਿਸ ਦਾ ਸੰਬੰਧ. ਜਿਵੇਂ- ਤਾਰ ਬਰਕੀ.
वि- बरक (बिजली) नाल है जिस दा संबंध. जिवें- तार बरकी.
ਅ਼. [برق] ਬਰਕ਼. ਸੰਗ੍ਯਾ- ਚਮਕ। ੨. ਬਿਜਲੀ. "ਲਹ ਲਹ ਸ਼ਮਸ਼ੇਰ ਮਿਸਲ ਬਰਕ ਦਮਕੈ." (ਸਲੋਹ) ੩. ਅ਼. [برق] ਵਰਕ਼. ਪੱਤਾ। ੪. ਪੱਤਰਾ। ੫. ਚਾਂਦੀ ਸੋਨੇ ਦਾ ਬਹੁਤ ਪਤਲਾ ਪੱਤਰਾ....
ਦੇਖੋ, ਬਿਜੁਲੀ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਸੰਗ੍ਯਾ- ਤਾੜ ਬਿਰਛ. "ਤਾਰ ਪ੍ਰਮਾਨ¹ ਉਚਾਨ ਧੁਜਾ ਲਖ." (ਕਲਕੀ) ੨. ਸੰ. ਤੰਤੁ. ਡੋਰਾ। ੩. ਧਾਤੁ ਦਾ ਤੰਤੁ. ਸੁਵਰਣ ਚਾਂਦੀ ਲੋਹੇ ਆਦਿ ਦੀ ਤਾਰ। ੪. ਚਾਂਦੀ। ੫. ਓਅੰਕਾਰ. ਪ੍ਰਣਵ। ੬. ਸੁਗ੍ਰੀਵ ਦੀ ਫ਼ੌਜ ਦਾ ਇੱਕ ਸਰਦਾਰ। ੭. ਤਾਰਾ. ਨਕ੍ਸ਼੍ਤ੍ਰ। ੮. ਸ਼ਿਵ। ੯. ਵਿਸਨੁ। ੧੦. ਸੰਗੀਤ ਅਨੁਸਾਰ ਇੱਕ ਠਾਟ ਦੀ ਸਪਤਕ. ਸੱਤ ਸੁਰਾਂ ਦਾ ਸਮੁਦਾਯ। ੧੧. ਉੱਚਾ ਸ੍ਵਰ. ਟੀਪ. "ਤਾਰ ਘੋਰ ਬਾਜਿੰਤ੍ਰ ਤਹਿ." (ਵਾਰ ਮਲਾ ਮਃ ੧) ੧੨. ਅੱਖ ਦੀ ਪੁਤਲੀ। ੧੩. ਟਕ. ਨੀਝ. ਅਚਲਦ੍ਰਿਸ੍ਟਿ. "ਮਛੀ ਨੋ ਤਾਰ ਲਾਵੈ." (ਵਾਰ ਰਾਮ ੨. ਮਃ ੫) "ਲੋਚਨ ਤਾਰ ਲਾਗੀ." (ਕੇਦਾ ਮਃ ੫) ੧੪. ਵ੍ਰਿੱਤਿ ਦੀ ਏਕਾਗ੍ਰਤਾ. ਮਨ ਦੀ ਲਗਨ. "ਲਾਗੀ ਤੇਰੇ ਨਾਮ ਤਾਰ." (ਨਾਪ੍ਰ) ੧੫. ਵਿ- ਅਖੰਡ. ਇੱਕ ਰਸ. ਲਗਾਤਾਰ. "ਜੇ ਲਾਇ ਰਹਾ ਲਿਵ ਤਾਰ." (ਜਪੁ) ੧੬. ਦੇਖੋ, ਤਾਰਣਾ। ੧੭. ਵ੍ਯ- ਤਰਹਿ. ਵਾਂਙ, ਜੈਸੇ- "ਮਨ ਭੂਲਉ ਭਰਮਸਿ ਭਵਰ ਤਾਰ." (ਬਸੰ ਅਃ ਮਃ ੧) ੧੮. ਤਾਲ. ਦੋਹਾਂ ਹੱਥਾਂ ਦਾ ਪਰਸਪਰ ਪ੍ਰਹਾਰ. ਤਾੜੀ. "ਵਿਹੰਗ ਵਿਕਾਰਨ ਕੋ ਕਰਤਾਰ." (ਗੁਪ੍ਰਸੂ) ਵਿਕਾਰਰੂਪ ਪੰਛੀਆਂ ਦੇ ਉਡਾਉਣ ਨੂੰ ਹੱਥ ਦਾ ਤਾਲ (ਤਾੜੀ). ੧੯. ਫ਼ਾ. [تار] ਸੰਗ੍ਯਾ- ਸੂਤ. ਤੰਤੁ। ੨੦. ਵਿ- ਕਾਲਾ ਸ੍ਯਾਹ। ੨੧. ਦੇਖੋ, ਨਾਦ। ੨੨ ਦੇਖੋ, ਤਾਲ। ੨੩ ਹਿੰਦੁਸਤਾਨੀ ਵਿੱਚ ਤਾਰਬਰਕੀ (Telegraph) ਨੂੰ ਭੀ ਤਾਰ ਆਖਦੇ ਹਨ....
ਵਿ- ਬਰਕ (ਬਿਜਲੀ) ਨਾਲ ਹੈ ਜਿਸ ਦਾ ਸੰਬੰਧ. ਜਿਵੇਂ- ਤਾਰ ਬਰਕੀ....