langhanāलंघणा
ਕ੍ਰਿ- ਉਲੰਘਨ ਕਰਨਾ ਉੱਪਰਦੀਂ ਜਾਣਾ. "ਚੜਿ ਲੰਘਾ ਜੀ ਬਿਖਮ ਭੁਇਅੰਗਾ." (ਵਡ ਘੋੜੀਆਂ ਮਃ ੪) ੨. ਗੁਜ਼ਰਨਾ। ੩. ਨਿਯਮ ਤੋੜਨਾ. ਦੇਖੋ, ਲੰਘ ਧਾ.
क्रि- उलंघन करना उॱपरदीं जाणा. "चड़ि लंघा जी बिखम भुइअंगा." (वड घोड़ीआं मः ४) २. गुज़रना। ३. नियम तोड़ना. देखो, लंघ धा.
ਸੰ. उल्लङघन. ਲੰਘਣ ਦੀ ਕ੍ਰਿਯਾ. ਕਿਸੇ ਤੋਂ ਅੱਗੇ ਵਧਣਾ. ਕਿਸੇ ਦੇਸ ਅਥਵਾ ਨਦੀ ਪਹਾੜ ਆਦਿਕ ਤੋਂ ਪਾਰ ਪਹੁਚਣਾ. ਉੱਪਰਦੀਂ ਗੁਜ਼ਰਨਾ. "ਜੋਤਿ ਬਿਨਾ ਜਗਦੀਸ ਕੀ ਜਗਤ ਉਲੰਘੇ ਜਾਇ." (ਸਃ ਕਬੀਰ) ੨. ਨਿਯਮ ਤੋੜਨਾ. ਕਾਇਦੇ ਤੋਂ ਲੰਘ ਜਾਣਾ। ੩. ਆਗ੍ਯਾ ਭੰਗ ਕਰਨੀ. ਹੁਕਮ ਉਦੂਲੀ ਕਰਨੀ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਕ੍ਰਿ. ਵਿ- ਚੜ੍ਹਕੇ. ਦੇਖੋ, ਚੜਨਾ....
ਸੰ. ਵਿਸਮ. ਵਿ- ਜੋ ਸਮ ਨਹੀਂ. ਵੱਧ ਘੱਟ। ੨. ਜੋ ਹਮਵਾਰ ਨਹੀਂ, ਉੱਚਾ ਨੀਵਾਂ. "ਬਿਖਮ ਘੋਰ ਪੰਥ ਚਾਲਣਾ ਪ੍ਰਾਣੀ." (ਸ੍ਰੀ ਤ੍ਰਿਲੋਚਨ) ੩. ਭਯਾਨਕ. ਡਰਾਉਣਾ. "ਬਿਥਮ ਥਾਨਹੁ ਜਿਨਿ ਰਖਿਆ, ਤਿਸੁ ਤਿਲੁ ਨ ਵਿਸਾਰਿ." (ਵਾਰ ਜੈਤ) ੪. ਦੁਖਦਾਈ. "ਕਰਕ ਸ਼ਬਦ ਸਮ ਬਿਖ ਨ ਬਿਖਮ ਹੈ." (ਭਾਗੁ ਕ) ਕਨਕਸ (ਕੌੜੇ) ਬੋਲ ਜੇਹੀ ਜ਼ਹਿਰ ਭੀ ਦੁਖਦਾਈ ਨਹੀਂ। ੫. ਔਖਾ. ਕਠਿਨ। ੬. ਸੰ. ਵਿਸ- ਮਯ ਦਾ ਸੰਖੇਪ ਜ਼ਹਿਰ ਰੂਪ. "ਅਸਾਧੁ ਸੰਗ ਬਿਖਮ ਅਹਾਰ ਹੈ." (ਭਾਗੁ ਕ) ਵਿਸਰੂਪ ਭੋਜਨ ਹੈ। ੭. ਸੰਗ੍ਯਾ- ਦੁੱਖ. ਕਲੇਸ਼. "ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ." (ਮਃ ੫. ਵਾਰ ਗੂਜ ੨)...
ਸ਼ਾਦੀ ਦੇ ਮੌਕੇ ਬਰਾਤ ਨੂੰ ਡੇਰਾ ਦੇਣ ਪਿੱਛੋਂ, ਵਿਆਹ ਸੰਸਕਾਰ ਤੋਂ ਪਹਿਲਾਂ, ਦੁਲਹਾ (ਲਾੜੇ) ਨੂੰ ਘੋੜੀ ਪੁਰ ਸਵਾਰ ਕਰਾਕੇ ਦੁਲਹਨਿ (ਲਾੜੀ) ਦੇ ਘਰ ਲੈ ਜਾਂਦੇ ਹਨ. ਇਸ ਦਾ ਨਾਉਂ ਘੋੜੀ ਦੀ ਰਸਮ ਹੈ. ਉਸ ਵੇਲੇ ਜੋ ਗੀਤ ਗਾਏ ਜਾਂਦੇ ਹਨ ਉਨ੍ਹਾਂ ਦੀ ਸੰਗ੍ਯਾ- "ਘੋੜੀਆਂ" ਹੈ. ਸ਼੍ਰੀ ਗੁਰੂ ਰਾਮਦਾਸ ਜੀ ਨੇ ਗੰਦੇ ਗੀਤਾਂ ਦੀ ਕੁਰੀਤੀ ਨੂੰ ਦੂਰ ਕਰਨ ਲਈ "ਘੋੜੀਆਂ" ਸਿਰਲੇਖ ਹੇਠ ਵਡਹੰਸ ਰਾਗ ਵਿੱਚ ਬਾਣੀ ਰਚੀ ਹੈ, ਜਿਸ ਵਿੱਚ ਲੋਕ ਪਰਲੋਕ ਵਿੱਚ ਸੁਖ ਪ੍ਰਾਪਤੀ ਦਾ ਉਪਦੇਸ਼ ਹੈ. "ਦੇਹ ਤੇਜਣਿ ਜੀ ਰਾਮ ਉਪਾਈਆ." ਆਦਿ....
ਦੇਖੋ, ਗੁਜਸ਼ਤਨ....
ਸੰ. ਸੰਗ੍ਯਾ- ਦਸ੍ਤੂਰ. ਕ਼ਾਇ਼ਦਾ। ੨. ਪ੍ਰਤਿਗ੍ਯਾ. ਪ੍ਰਣ। ੩. ਯੋਗ ਦਾ ਇੱਕ ਅੰਗ, ਅਰਥਾਤ- ਤਪ, ਸੰਤੋਖ, ਪਵਿਤ੍ਰਤਾ, ਵਿਦ੍ਯਾਅਭ੍ਯਾਸ, ਦਾਨ ਆਦਿ ਦਾ ਨਿਰੰਤਰ ਪਾਲਨ। ੪. ਫ਼ਾ. [نِیم] ਮੈ ਨਹੀਂ ਹਾਂ....
(ਸੰ. तुड्. ਧਾ- ਤੋੜਨਾ, ਦੁੱਖ ਦੇਣਾ) ਕ੍ਰਿ- ਖੰਡਨ ਕਰਨਾ. ਅਲਗ ਕਰਨਾ. ਸੰਬੰਧ ਜੁਦਾ ਕਰਨਾ....
ਸੰ. लङ़घ. ਧਾ- ਜਾਣਾ, ਭੁੱਖਾ ਰਹਿਣਾ, ਕਮ ਹੋਣਾ, ਸੁੱਕਣਾ, ਲੰਘਣਾ, ਮਰਯਾਦਾ ਤੋਂ ਬਾਹਰ ਹੋਣਾ....