lodhāलोदा
ਚੇਚਕ ਆਦਿ ਰੋਗਾਂ ਦਾ ਟੀਕਾ. ਨਸ਼ਤਰ ਨਾਲ ਖਲੜੀ ਵਿੱਚ ਲਾਗ ਲਾਉਣ ਦੀ ਕ੍ਰਿਯਾ। ੨. ਦੇਖੋ, ਲੋਧਾ.
चेचक आदि रोगां दा टीका. नशतर नाल खलड़ी विॱच लाग लाउण दी क्रिया। २. देखो, लोधा.
ਫ਼ਾ. [چیچک] ਸੰਗ੍ਯਾ- ਸ਼ੀਤਲਾ. ਮਾਤਾ ਰੋਗ. Small- pox. ਦੇਖੋ, ਸੀਤਲਾ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਇਸਤ੍ਰੀਆਂ ਦੇ ਮੱਥੇ ਦਾ ਗਹਿਣਾ. ਟੀਕਤ। ੨. ਤਿਲਕ. ਟਿੱਕਾ. "ਪੁਨ ਟੀਕਾ ਕੋ ਪੂਤ ਹਕਾਰਾ." (ਚਰਿਤ੍ਰ ੨੫੯) ਰਾਜਤਿਲਕ ਲਈ ਪੁਤ੍ਰ ਬੁਲਾਇਆ। ੩. ਯੁਵਰਾਜ. ਵਲੀਅ਼ਹਿਦ. ਰਾਜਤਿਲਕ ਦਾ ਅਧਿਕਾਰੀ। ੪. ਗ੍ਰੰਥ ਦੀ ਵ੍ਯਾਖ੍ਯਾ. ਸ਼ਰਹ਼. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ਦੇਖੋ, ਟੀਕ੍ ਧਾ। ੫. ਸਗਾਈ ਦੀ ਰਸਮ ਵੇਲੇ ਮੱਥੇ ਕੀਤਾ ਤਿਲਕ, ਅਤੇ ਉਸ ਸੰਬੰਧੀ ਰਸਮ. "ਜੋ ਰਾਵਰ ਕੋ ਨੰਦਨ ਨੀਕਾ। ਤਿਸ ਉਮੈਦ ਹੈ ਆਵਨ ਟੀਕਾ." (ਗੁਪ੍ਰਸੂ) ੬. ਵਿ- ਸ਼ਿਰੋਮਣਿ. ਮਖੀਆ. "ਸਰਨਪਾਲਨ ਟੀਕਾ." (ਗੂਜ ਅਃ ਮਃ ੫) ਸ਼ਰਣਾਗਤਾਂ ਦੀ ਪਾਲਨਾ ਕਰਨ ਵਾਲਿਆਂ ਵਿੱਚੋਂ ਮੁਖੀਆ। ੭. ਸ਼ੀਤਲਾ ਆਦਿ ਰੋਗਾਂ ਤੋਂ ਰਖ੍ਯਾ ਲਈ ਉਨ੍ਹਾਂ ਦੇ ਚੇਪ ਤੋਂ ਕੀਤਾ ਲੋਦਾ. Vaccination....
ਫ਼ਾ. [نشتر] ਨਿਸ਼ਤਰ. ਸੰਗ੍ਯਾ- ਨਸ਼ੀਤਰ ਦਾ ਸੰਖੇਪ. ਲਹੂ ਕੱਢਣ ਅਤੇ ਫੋੜਾ ਆਦਿ ਚੀਰਨ ਦਾ ਤੇਜ਼ ਚਾਕੂ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਚਰਮ. ਤੁਚਾ. ਖਾਲ. ਦੇਖੋ, ਖਲ। ੨. ਚੰਮ ਦੀ ਥੈਲੀ. "ਭਉ ਤੇਰਾ ਭਾਂਗ ਖਲੜੀ ਮੇਰਾ ਚੀਤ." (ਤਿਲੰ ਮਃ ੧) ੩. ਵਿ- ਦੇਖੋ, ਖਪਰੀ. "ਖਲੜੀ ਖਪਰੀ ਲਕੜੀ ਚਮੜੀ." (ਆਸਾ ਮਃ ੧)...
ਸੰਗ੍ਯਾ- ਲਗਣ ਦਾ ਭਾਵ। ੨. ਵਿ- ਲਗਨ. "ਹਰਿਚਰਨੀ. ਤਾਕਾ ਮਨੁ ਲਾਗ." (ਬਿਲਾ ਮਃ ੫) ੩. ਸੰਗ੍ਯਾ- ਚੇਪ. ਗੂੰਦ ਆਦਿ। ੪. ਵੈਰ. ਦੁਸ਼ਮਨੀ। ੫. ਪਿੱਛਾ. ਤਆ਼ਕ਼ੁਬ. "ਤ੍ਰਿਯ ਕੀ ਲਾਗ ਨ੍ਰਿਪਤ ਹੂੰ ਕਰੀ." (ਚਰਿਤ੍ਰ ੫੫) ੬. ਪਾਹ. ਪਾਣ। ੭. ਪਿਆਰ. ਪ੍ਰੀਤਿ। ੮. ਲਾਗੀ ਦਾ ਹੱਕ। ੯. ਵ੍ਯਤੀਕ. ਤੋੜੀ. ਤਕ. "ਲਾਗ ਜੈਹੌਂ ਤਹਾਂ ਭਾਗ ਜੈਹੋਂ ਜਹਾਂ." (ਰਾਮਾਵ) ਤਹਾਂ ਲਗ ਜਾਵਾਂਗਾ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਇੱਕ ਕਾਸ਼ਤਕਾਰ ਜਾਤਿ, ਜੋ ਪੰਜਾਬ ਵਿੱਚ ਅਤੇ ਖ਼ਾਸ ਕਰਕੇ ਜਮਨਾ ਦੇ ਕਿਨਾਰੇ ਦੀ ਬਸਤੀਆਂ ਵਿੱਚ ਪਾਈ ਜਾਂਦੀ ਹੈ. ਇਹ ਕਾਛੀਆਂ ਵਾਂਙ ਖੇਤੀ ਦੇ ਕੰਮ ਵਿੱਚ ਨਿਪੁਣ ਹੈ. "ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ। ਲੈ ਕਰਿ ਠੇਗਾ ਟਗਰੀ ਤੋਰੀ." (ਗੌਂਡ ਨਾਮਦੇਵ) ਗਿਆਨੀਆਂ ਨੇ ਇਸ ਦੇ ਦੋ ਭਾਵ ਦੱਸੇ ਹਨ-#ਲੋਧਾ (ਪਾਪ) ਦਾ ਖੇਤ ਗਾਯਤ੍ਰੀ ਖਾਂਦੀ ਸੀ. ਵਸ਼ਿਸ੍ਟ ਰਿਖੀ ਨੇ ਸ੍ਰਾਫ (ਸ਼ਾਪ) ਰੂਪ ਸੋਟਾ ਮਾਰਕੇ ਉਸ ਨੂੰ ਲੰਗੜੀ (ਭਾਵ ਅਸਮਰਥ) ਕਰ ਦਿੱਤਾ. ਵਿਸ਼੍ਵਾਮਿਤ੍ਰ ਵਸ਼ਿਸ੍ਟ ਦੇ ਪੁਤ੍ਰਾਂ ਨੂੰ ਮਾਰਕੇ ਗਾਯਤ੍ਰੀ ਦੇ ਜਪ ਨਾਲ ਪਾਪ ਤੋਂ ਛੁਟਕਾਰਾ ਪਾਉਂਦਾ ਸੀ. ਵਸ਼ਿਸ੍ਟ ਨੇ ਗਾਯਤ੍ਰੀ ਦੀ ਪਾਪ ਦੂਰ ਕਰਨ ਵਾਲੀ ਸ਼ਕਤੀ ਨਾਸ਼ ਕਰ ਦਿੱਤੀ.#ਗਾਯਤ੍ਰੀ ਨੂੰ ਇੱਕ ਵੇਰ ਵਡਾ ਹੰਕਾਰ ਹੋਇਆ, ਜਿਸ ਤੇ ਬ੍ਰਹਮਾ ਨੇ ਸ੍ਰਾਫ ਦੇਕੇ ਉਸ ਨੂੰ ਗਊ ਦੀ ਜੂਨਿ ਵਿੱਚ ਪਾ ਦਿੱਤਾ. ਗਊ ਹੋਈ ਗਾਯਤ੍ਰੀ ਲੋਧੇ ਦਾ ਖੇਤ ਖਾ ਰਹੀ ਸੀ ਕਿ ਉਸ ਨੇ ਸੋਟਾ ਮਾਰਕੇ ਲੱਤ ਭੰਨ ਦਿੱਤੀ.¹ "ਜੈਸੇ ਮੇਘ ਬਰਖਤ ਹਰਖਤ ਹੈ ਕ੍ਰਿਸਾਨ, ਬਿਲਖ ਬਦਨ ਲੋਧਾ."² (ਭਾਗੁ ਕ)...