līna, līnāलीण, लीणा
ਲੀਨ ਅਤੇ ਲੀਨ ਹੋਇਆ. ਦੇਖੋ, ਲੀਨ. "ਤੂੰ ਜਲ ਥਲਿ ਮਹੀਅਲਿ ਭਰਿਪੁਰਿ ਲੀਣਾ, ਤੂੰ ਆਪੇ ਸਰਬ ਸਮਾਣਾ." (ਸੂਹੀ ਮਃ ੧)
लीन अते लीन होइआ. देखो, लीन. "तूं जल थलि महीअलि भरिपुरि लीणा, तूं आपे सरब समाणा." (सूही मः १)
ਲੀਤਾ. ਲਇਆ. "ਤਊ ਨ ਹਰਿਰਸ ਲੀਨ." (ਸਃ ਮਃ ੯) ੨. ਸੰ. ਵਿ- ਲਯ. ਮਿਲਿਆ ਹੋਇਆ. "ਨਿਮਖ ਨ ਲੀਨ ਭਇਓ ਚਰਨਨ ਸਿਉ." (ਗਉ ਮਃ ੯) ੩. ਲਗਿਆ ਹੋਇਆ। ੪. ਡੁੱਬਿਆ ਹੋਇਆ. ਮਗਨ। ੫. ਗਲਿਆ ਹੋਇਆ। ੬. ਲੁਕਿਆ ਹੋਇਆ। ੭. ਸੰਗੀਤ ਅਨੁਸਾਰ ਹੱਥਾਂ ਨਾਲ ਨ੍ਰਿਤ੍ਯ ਸਮੇਂ ਭਾਵ ਦੱਸਕੇ, ਹੱਥ ਦਾ ਛਾਤੀ ਪੁਰ ਆਕੇ ਟਿਕਣਾ "ਲੀਨ" ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [توُ] ਸਰਵ- "ਤੂੰ ਅਕਾਲ ਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧) "ਤੂੰ ਊਚ ਅਥਾਹੁ ਅਪਾਰ ਅਮੋਲਾ." (ਮਾਝ ਅਃ ਮਃ ੫)...
ਸ੍ਥਾਨ ਮੇਂ, ਦੇਖੋ, ਥਾਨਕ। ੨. ਥਲ ਦੇ. "ਤਿਸੁ ਭਾਣਾ ਤਾ ਥਲਿ ਸਿਰਿ ਸਰਿਆ." (ਭੈਰ ਮਃ ੫)...
ਕ੍ਰਿ. ਵਿ- ਮਧ੍ਯ ਮੇਂ. ਮਧ੍ਯ ਸ੍ਥਲ ਮੇਂ. ਵਿਕਾਰ. ਅੰਦਰ. ਭੀਤਰਿ. "ਕੋ ਕਹਤੋ ਸਭ ਬਾਹਰਿ ਬਾਹਰਿ, ਕੋ ਕਹਤੋ ਸਭ ਮਹੀਅਉ." (ਜੈਤ ਮਃ ੫) "ਜਲਿ ਥਲਿ ਮਹੀਅਲਿ ਪੂਰਿਆ." (ਗਉ ਥਿਤੀ ਮਃ ੫) "ਡੋਲਤ ਬਨ ਮਹੀਆ." (ਗੂਜ ਕਬੀਰ)...
ਕ੍ਰਿ. ਵਿ- ਪਰਿਪੂਰ੍ਣ ਹੋਕੇ. ਸਰਵਵ੍ਯਾਪੀ ਹੋਕੇ. "ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ." (ਸੂਹੀ ਮਃ ੧)...
ਲੀਨ ਅਤੇ ਲੀਨ ਹੋਇਆ. ਦੇਖੋ, ਲੀਨ. "ਤੂੰ ਜਲ ਥਲਿ ਮਹੀਅਲਿ ਭਰਿਪੁਰਿ ਲੀਣਾ, ਤੂੰ ਆਪੇ ਸਰਬ ਸਮਾਣਾ." (ਸੂਹੀ ਮਃ ੧)...
ਸੰ. ਸਰ੍ਵ. ਵਿ- ਸਭ. ਤਮਾਮ. "ਸਰਬ ਰੋਗ ਕੋ ਔਖਧੁ ਨਾਮੁ." (ਸੁਖਮਨੀ) ੨. ਸੰ ਸ਼ਰ੍ਵ. ਸੰਗ੍ਯਾ- ਸ਼ਿਵ, ਜੋ ਸ਼ਰ (ਤੀਰ) ਨਾਲ ਮਾਰਦਾ ਹੈ....
ਵਿ- ਸਮਾਇਆ. ਮਿਲਿਆ. "ਸਰਬੇ ਸਮਾਣਾ ਆਪਿ." (ਵਡ ਮਃ ੧) ੨. ਸੰ. ਸੰ ਮਾਨਿਤ. ਆਦਰ ਕੀਤਾ ਗਿਆ. "ਜਜਿ ਕਾਜ ਵੀਆਹਿ ਸੁਹਾਵੈ ਓਥੈ ਮਾਸ ਸਮਾਣਾ." (ਵਾਰ ਮਲਾ ਮਃ ੧) ੨. ਦੇਖੋ, ਸਮਾਨਾ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....