lādhha, lādhhāलाध, लाधा
ਵਿ- ਲਬ੍ਧ. ਪ੍ਰਾਪਤ ਕੀਤਾ. ਲੱਭਿਆ. "ਗੁਰਮੁਖਿ ਲਾਧਾ, ਮਨਮੁਖਿ ਗਵਾਇਆ." (ਸੋਪੁਰਖੁ) "ਅਨਿਕ ਲਾਭ ਮਨੋਰਥ ਲਾਧੇ." (ਗਉ ਮਃ ੫)
वि- लब्ध. प्रापत कीता. लॱभिआ. "गुरमुखि लाधा, मनमुखि गवाइआ." (सोपुरखु) "अनिक लाभ मनोरथ लाधे." (गउ मः ५)
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਗੁਰੂ ਦੇ ਮੁਖ ਵਿੱਚ. ਭਾਵ- ਗੁਰੂ ਦੇ ਉਪਦੇਸ਼ ਅਤੇ ਬਾਣੀ ਵਿੱਚ. "ਗੁਰਮੁਖਿ ਨਾਦੰ ਗੁਰਮੁਖਿ ਵੇਦੰ." (ਜਪੁ) ੨. ਗੁਰਮੁਖਤਾ ਕਰਕੇ. "ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ." (ਮਾਝ ਅਃ ਮਃ ੫) ੩. ਦੇਖੋ, ਗੁਰਮੁਖੀ। ੪. ਦੇਖੋ, ਗੁਰਮੁਖ. "ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ." (ਮਾਝ ਅਃ ਮਃ ੫) ੫. ਪ੍ਰਧਾਨ ਗੁਰੂ ਨੇ. ਆਦਿ ਗੁਰੂ ਨੇ. "ਓਅੰ ਗੁਰਮੁਖਿ ਕੀਓ ਅਕਾਰਾ." (ਬਾਵਨ) ਓਅੰ (ਬ੍ਰਹਮ) ਆਦਿਗੁਰੂ ਨੇ। ੬. ਗੁਰਮੁਖ ਨੂੰ. "ਗੁਰਮੁਖਿ ਸਦਾ ਹਜੂਰਿ." (ਸ੍ਰੀ ਮਃ ੧)...
ਵਿ- ਲਬ੍ਧ. ਪ੍ਰਾਪਤ ਕੀਤਾ. ਲੱਭਿਆ. "ਗੁਰਮੁਖਿ ਲਾਧਾ, ਮਨਮੁਖਿ ਗਵਾਇਆ." (ਸੋਪੁਰਖੁ) "ਅਨਿਕ ਲਾਭ ਮਨੋਰਥ ਲਾਧੇ." (ਗਉ ਮਃ ੫)...
ਮਨਮੁਖ ਨੂੰ. "ਮਨਮੁਖਿ ਸੋਝੀ ਨਾ ਪਵੈ." (ਸ੍ਰੀ ਅਃ ਮਃ ੧) ੨. ਮਨਮੁਖ ਨੇ....
ਸਰਵ- ਓਹ ਆਦਮੀ। ੨. ਉਹ ਪੂਰਣਰੂਪ ਪਾਰਬ੍ਰਹਮ। ੩. ਸੰਗ੍ਯਾ- ਇੱਕ ਗੁਰੁਬਾਣੀ, ਜਿਸ ਦਾ ਰਹਿਰਾਸ ਵਿੱਚ ਪਾਠ ਕੀਤਾ ਜਾਂਦਾ ਹੈ. "ਸੋਪੁਰਖੁ ਨਿਰੰਜਨੁ"- ਸ਼ਬਦ ਦੇ ਮੁੱਢ ਪਾਠ ਹੋਣ ਤੋਂ ਇਹ ਸੰਗ੍ਯਾ ਹੈ....
ਵਿ- ਨਾ ਇੱਕ. ਅਨੇਕ. ਬਹੁਤ "ਅਨਿਕ ਭੋਗ ਬਿਖਿਆ ਕੇ ਕਰੈ." (ਸੁਖਮਨੀ) ੨. ਸੰ. ਕਨਕ. ਸੰਗ੍ਯਾ- ਸੁਵਰਣ. ਸੋਨਾ. "ਅਨਿਕ ਕਟਕ ਜੈਸੇ ਭੂਲਪਰੇ." (ਸੋਰ ਰਵਦਾਸ) ੩. ਅ਼. [عنک] ਅ਼ਨਕ. ਦੇਸ਼ਯਾਤ੍ਰਾ. ਸਫਰ। ੪. ਹਮਲਾ. ਧਾਵਾ. "ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂ ਨਾਹੀਂ." (ਗਉ ਮਃ ੫) ਕਾਮਾਦਿ ਵੈਰੀਆਂ ਪੁਰ ਬਹੁਤ ਹਮਲੇ ਕਰਕੇ ਹਾਰ ਗਿਆ ਹਾਂ....
ਸੰਗ੍ਯਾ- ਫਾਇਦਾ. ਨਫ਼ਾ. ਦੇਖੋ, ਲਭ ਧਾ. "ਲਾਭ ਮਿਲੈ, ਤ਼ੋਟਾ ਹਿਰੈ." (ਗਉ ਥਿਤੀ ਮਃ ੫) ੨. ਬਿਆਜ. ਸੂਦ। ੩. ਇਲਮ. ਗਿਆਨ....
ਸੰਗ੍ਯਾ- ਮਨ ਹੈ ਰਬ ਜਿਸ ਦਾ. ਇੱਛਾ ਚਾਹ. ਵਾਸਨਾ. ਸੰਕਲਪ. "ਮਨੋਰਥ ਪੂਰੇ ਸਤਿਗੁਰੂ ਆਪਿ." (ਸਾਰ ਮਃ ੫) "ਜੇਹਾ ਮਨੋਰਥੁ ਕਰਿ ਆਰਾਧੇ." (ਸੂਹੀ ਮਃ ੫) ੨. ਮਨਃ ਅਰ੍ਬ. ਮਤਲਬ. ਪ੍ਰਯੋਜਨ....