romāvali, romāvalīरोमावलि, रोमावली
ਰੋਮਾਂ ਦਾ ਸਮੁਦਾਯ. ਸ਼ਰੀਰ ਦੇ ਸਾਰੇ ਰੋਮ. "ਰੋਮਾਵਲਿ ਕੋਟਿ ਅਠਾਰਹ ਭਾਰ." (ਭੈਰ ਅਃ ਕਬੀਰ) ੨. ਦੇਖੋ, ਰੋਮਰਾਜੀ ੨.
रोमां दा समुदाय. शरीर दे सारे रोम. "रोमावलि कोटि अठारह भार." (भैर अः कबीर) २. देखो, रोमराजी २.
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਸੰ. रोमन्. ਸੰਗ੍ਯਾ- ਵਾਲ. ਲੂੰ. ਕੇਸ. "ਰੋਮ ਰੋਮ ਮਹਿ ਬਸਹਿ ਮੁਰਾਰਿ." (ਗਉ ਥਿਤੀ ਕਬੀਰ) ੨. ਦੇਖੋ, ਰੂਮ....
ਰੋਮਾਂ ਦਾ ਸਮੁਦਾਯ. ਸ਼ਰੀਰ ਦੇ ਸਾਰੇ ਰੋਮ. "ਰੋਮਾਵਲਿ ਕੋਟਿ ਅਠਾਰਹ ਭਾਰ." (ਭੈਰ ਅਃ ਕਬੀਰ) ੨. ਦੇਖੋ, ਰੋਮਰਾਜੀ ੨....
ਸੰ. ਸੰਗ੍ਯਾ- ਕਰੋੜ. ਸੌ ਲੱਖ. "ਕਈ ਕੋਟਿ ਪ੍ਰਭ ਕਉ ਖੋਜੰਤੇ." (ਸੁਖਮਨੀ) ਦੇਖੋ, ਸੰਖ੍ਯਾ। ੨. ਵਾਦ ਵਿਵਾਦ ਦਾ ਪੂਰਬਪੱਖ. "ਕਥੀ ਕੋਟੀ ਕੋਟਿ ਕੋਟਿ." (ਜਪੁ) ਕੋਟਿ (ਕ੍ਰੋੜਾਂ) ਹੀ ਕੋਟਿ (ਦਲੀਲਾਂ) ਨਾਲ ਕ੍ਰੋੜਹਾ ਵਕਤਿਆਂ ਨੇ ਆਖੀ ਹੈ. ਦੇਖੋ, ਕਥਿ। ੩. ਕਮਾਣ ਦਾ ਗੋਸ਼ਾ. ਦੇਖੋ, ਕੋਟੀ। ੪. ਸ਼ਸਤ੍ਰ ਦੀ ਤਿੱਖੀ ਧਾਰ....
ਅਸ੍ਟਾਦਸ਼. ਅੱਠ ਅਤੇ ਦਸ਼. ਅਠਾਰਾਂ। ੨. ਭਾਵ ਅਠਾਰਾਂ ਪੁਰਾਣ. ਦੇਖੋ, ਪੁਰਾਣ। ੩. ਭਾਵ ਅਠਾਰਾਂ ਕੁਲ ਸੱਪਾਂ ਦੇ. "ਤਿਨ ਕਰਿ ਜਗ ਅਠਾਰਹ ਘਾਏ." (ਪ੍ਰਭਾ ਅਃ ਮਃ ੧) ਸੱਪਾਂ ਦੇ ਅੱਠ ਅਤੇ ਅਠਰਾਹ ਕੁਲ ਗ੍ਰੰਥਾਂ ਵਿੱਚ ਦੇਖੀਦੇ ਹਨ. ਅੱਠਕੁਲ ਅਸ੍ਟ ਕੁਲ ਸ਼ਬਦ ਵਿੱਚ ਲਿਖੇ ਹਨ. ਉਨ੍ਹਾਂ ਨਾਲ ਦਸ ਹੋਰ ਮਿਲਾਉਣ ਤੋਂ ਅਠਾਰਹ ਕੁਲ ਹੁੰਦੇ ਹਨ. ਦਸ਼ ਕੁਲ ਇਹ ਹਨ:-#ਸੁਬੁੱਧਿ, ਨੰਦਸਾਰਿ, ਪ੍ਰਿਥੁਸ਼੍ਰਵਾ, ਤਕ, ਅਸ਼੍ਵਤਰ, ਹੇਮਮਾਲਿਨ, ਨਰੇਂਦ੍ਵ, ਵਜ੍ਰਦ੍ਰਿਸ੍ਟਿ, ਵ੍ਰਿਸ ਅਤੇ ਕੁਲੀਰ....
(ਦੇਖੋ, ਭ੍ਰੀ ਧਾ) ਸੰ. ਬੋਝ. ਫ਼ਾ- ਬਾਰ. "ਬੰਨਿਭਾਰ ਉਚਾਇਨਿ ਛਟੀਐ." (ਵਾਰ ਰਾਮ ੩) ੨. ਅੱਠ ਹਜ਼ਾਰ ਤੋਲਾ ਪ੍ਰਮਾਣ. "ਏਕ ਏਕ ਸੁਵਰਣ ਕੋ ਦਿਜ ਏਕ ਦੀਜੈ ਭਾਰ." (ਗ੍ਯਾਨ) "ਜਗਨ ਕਰੈ ਬਹੁ ਭਾਰ ਅਫਾਰੀ." (ਗਉ ਅਃ ਮਃ ੧) ੩. ਅੰਨ ਆਦਿ ਵਸਤੂਆਂ ਦਾ ਭਾਰ ਵੀਹ ਧੜੀਆਂ ਦਾ ਮੰਨਿਆ ਹੈ, ਅਰਥਾਤ ਪੰਜ ਮਣ ਕੱਚਾ. "ਜਉ ਗੁਰਦੇਉ ਅਠਾਰਹ ਭਾਰ." (ਭੈਰ ਨਾਮਦੇਵ) ਅਠਾਰਹ ਭਾਰ ਵਨਸਪਤਿ ਠਾਕੁਰ ਨੂੰ ਭੇਟਾ ਹੋ ਗਈ. ਦੇਖੋ, ਅਠਾਰਹਭਾਰ। ੪. ਆਧਾਰ. "ਤੀਨਿ ਲੋਕ ਜਾਕੈ ਹਹਿ ਭਾਰ." (ਗਉ ਕਬੀਰ) ੫. ਮਾਨ, ਸਤਕਾਰ. "ਅਸਾਂ ਤੇਰਾ ਭਾਰ ਰਖਿਆ ਹੈ." (ਜਸਭਾਮ) ੬. ਅਹਸਾਨ. ਉਪਕਾਰ ਦਾ ਬੋਝ। ੭. ਮੁਸੀਬਤ. "ਜੋ ਤੇਰੀ ਸਰਣਾਗਤਾ, ਤਿਨ ਨਾਹੀ ਭਾਰ." (ਬਿਲਾ ਰਵਿਦਾਸ) ੮. ਕ੍ਰਿ. ਵਿ- ਤੇਰੇ ਮਾਤ੍ਰ. "ਗਛੇਣ ਨੰਣਭਾਰੇਣ." (ਗਾਥਾ) ਨੇਤ੍ਰ ਦੇ ਭੌਰ ਵਿੱਚ (ਪਲਕ ਭਰ ਮੇਂ) ਸਭ ਥਾਂ ਜਾ ਸਕੇ। ੯. ਸਮੁਦਾਯ. ਗਰੋਹ. "ਸਭਿ ਧਰਤੀ ਸਭਿ ਭਾਰ." (ਮਃ ੧. ਵਾਰ ਸਾਰ) ਪ੍ਰਿਥਿਵੀ ਦੇ ਸਾਰੇ ਪਦਾਰਥ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰਗ੍ਯਾ- ਰੋਮਾਂ ਦੀ ਰੇਖਾ. ਰੋਮਾਂ ਦੀ ਲਕੀਰ. ਰੋਮਾਵਲੀ। ੨. ਖ਼ਾਸ ਕਰਕੇ ਨਾਭਿ ਤੋਂ ਛਾਤੀ ਤਕ ਰੋਮਾਂ ਦੀ ਰੇਖਾ, ਜਿਸ ਨੂੰ ਕਵੀਆਂ ਨੇ ਸੁੰਦਰਤਾ ਦਾ ਚਿੰਨ੍ਹ ਮੰਨਿਆ ਹੈ. "ਸੂਭੈ ਰੋਮਰਾਜੀ." (ਸਲੋਹ)...