rūrho, rūrhauरूड़ो, रूड़ौ
ਦੇਖੋ, ਰੂਢ। ੨. ਸਿੰਧੀ ਅਤੇ ਡਿੰਗ- ਰੂੜੋ. ਹੱਛਾ. ਉੱਤਮ. "ਰੂੜਉ ਕਹਉ, ਨ ਕਹਿਆ ਜਾਈ." (ਆਸਾ ਅਃ ਮਃ ੧) ੩. ਆਰੂਢਿਤ. ਸਵਾਰ ਹੋਇਆ.
देखो, रूढ। २. सिंधी अते डिंग- रूड़ो. हॱछा. उॱतम. "रूड़उ कहउ, न कहिआ जाई." (आसा अः मः १) ३. आरूढित. सवार होइआ.
ਸੰ. ਵਿ- ਪੈਦਾ ਹੋਇਆ। ੨. ਪ੍ਰਗਟ ਹੋਇਆ। ੩. ਪ੍ਰਸਿੱਧ. ਮਸ਼ਹੂਰ। ੪. ਸਵਾਰ ਹੋਇਆ. ਆਰੋਹਿਤ. ਚੜ੍ਹਿਆ ਹੋਇਆ। ੫. ਉੱਤਮ ਸ਼੍ਰੇਸ੍ਟ। ੬. ਸੰਗ੍ਯਾ- ਰੂਢਿ (ਪ੍ਰਸਿੱਧੀ) ਹੈ ਅਰਥ ਦੀ ਜਿਸ ਪਦ ਵਿੱਚ, ਉਹ ਸ਼ਬਦ. ਧਾਤੁ ਪ੍ਰਤ੍ਯਯ ਦਾ ਵਿਚਾਰ ਛੱਡਦੇ ਪ੍ਰਸਿੱਧ ਅਰਥ ਦੇ ਧਾਰਨ ਵਾਲਾ ਸ਼ਬਦ. ਜੈਸੇ- ਸਿੰਹ (ਸਿੰਘ) ਦੇ ਅਰਥ ਦਾ ਵਿਚਾਰ ਕਰੀਏ ਤਦ ਹਿੰਸਾ ਕਰਨ ਵਾਲਾ ਸਿੰਹ ਹੈ, ਪਰ ਹਿੰਸਾ ਸ਼ਿਕਾਰੀ, ਭੇੜੀਆ, ਬਾਜ਼ ਆਦਿ ਅਨੰਤ ਕਰਦੇ ਹਨ, ਜੋ ਸਿੰਹ ਨਹੀਂ ਕਹੇ ਜਾਂਦੇ, ਸ਼ੇਰ ਵਿੱਚ ਸਿੰਹ ਦੀ ਰੂਢਿ ਸ਼ਕ੍ਤਿ ਹੈ, ਇਸ ਵਾਸਤੇ ਸਿੰਹ ਸਬਦ ਰੂਢ ਹੈ. ਐਸੇ ਹੀ ਖੰਡੇ ਦਾ ਅਮ੍ਰਿਤ ਧਾਰਨ ਵਾਲਾ ਸਿੰਘ ਸ਼ਬਦ ਤੋਂ ਸਮਝਿਆ ਜਾਂਦਾ ਹੈ....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਵਿੰਗ. ਵਲ। ੨. ਦੇਖੋ, ਡਿੰਘ....
ਦੇਖੋ, ਰੂਢ। ੨. ਸਿੰਧੀ ਅਤੇ ਡਿੰਗ- ਰੂੜੋ. ਹੱਛਾ. ਉੱਤਮ. "ਰੂੜਉ ਕਹਉ, ਨ ਕਹਿਆ ਜਾਈ." (ਆਸਾ ਅਃ ਮਃ ੧) ੩. ਆਰੂਢਿਤ. ਸਵਾਰ ਹੋਇਆ....
ਸੰ. अच्छ ਅੱਛ. ਵਿ- ਸ੍ਵੱਛ. ਨਿਰਮਲ. "ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ." (ਸੂਹੀ ਮਃ ੨) "ਨਾਨਕ ਨਾਉ ਖੁਦਾਇ ਦਾ ਦਿਲਿ ਹਛੈ ਮੁਖਿ ਲੇਹੁ." (ਵਾਰ ਮਾਝ ਮਃ ੧) "ਤਨਿ ਧੋਤੈ ਮਨੁ ਹਛਾ ਨ ਹੋਇ." (ਵਡ ਮਃ ੩) ੨. ਅਰੋਗ. ਤਨਦੁਰੁਸ੍ਤ. ਨਰੋਆ। ੩. ਚੰਬੇ (ਪਹਾੜ) ਦੀ ਬੋਲੀ ਵਿੱਚ ਹੱਛਾ ਸ਼ਬਦ ਉੱਜਲ (ਚਿੱਟੇ) ਅਤੇ ਸਾਫ ਲਈ ਵਰਤਿਆ ਜਾਂਦਾ ਹੈ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਪ੍ਰਸਿੱਧ ਅਤੇ ਸ਼੍ਰੇਸ੍ਟ. ਦੇਖੋ, ਰੂਢ ੩. ਅਤੇ ੫. "ਰੂੜਉ ਠਾਕੁਰ ਨਾਨਕਾ." (ਮਃ ੧. ਵਾਰ ਮਲਾ) "ੜਾੜੈ ਰੂੜਾ ਹਰਿ ਜੀਉ ਸੋਈ." (ਓਅੰਕਾਰ) ੨. ਦੇਖੋ, ਰੂਢ ੫. "ਘਰ ਕਾ ਕਾਜੁ ਨ ਜਾਣੀ ਰੂੜਾ." (ਸੂਹੀ ਮਃ ੫) ੩. ਦੇਖੋ, ਰੂਢ ੬. "ਮੂੜ ਰੂੜ ਪੀਟਤ, ਨ ਗੂੜਤਾ ਕੋ ਭੇਦ ਪਾਵੈਂ" (ਅਕਾਲ) ਮੂਰਖ ਲੋਕ ਬਿਨਾ ਅਰਥ ਭੇਦ ਪਾਵੈਂ." (ਅਕਾਲ) ਮੂਰਖ ਬਿਨਾ ਅਰਥ ਜਾਣੇ ਤੋਤੇ ਵਾਕਰ ਨਾਮ ਜਪਦੇ ਹਨ, ਗੁਪਤ ਸਿੱਧਾਂਤ ਨਹੀਂ ਪਾਉਂਦੇ। ੪. ਦੇਖੋ, ਰੂੜੋ....
ਕਹੋ. ਕਥਨ ਕਰੋ. "ਕਹਹੁ ਗੁਸਾਈ ਮਿਲੀਐ ਕੇਹ?" (ਗਉ ਮਃ ੫)#੨. ਕਹਾਂ. ਕਥਨ ਕਰਾਂ. ਕਹੋਂ. "ਕਹਉ ਕਹਾਂ ਅਪਨੀ ਅਧਮਾਈ." (ਟੋਡੀ ਮਃ ੯)...
ਜਾਂਦਾ. "ਇਹ ਬਿਧਿ ਮਿਲਣ ਨ ਜਾਈ." (ਸੋਰ ਅਃ ਮਃ ੫) ੨. ਜਾਯ (ਥਾਂ) ਦਾ ਬਹੁਵਚਨ. ਥਾਵਾਂ. "ਸਭ ਤਿਸੈ ਕੀਆ ਜਾਈ ਜੀਉ." (ਮਾਝ ਮਃ ੫) ੩. ਪੈਦਾ ਕੀਤੀ. ਜਣੀ। ੪. ਬੇਟੀ. ਪੁਤ੍ਰੀ। ੫. ਜਾਇਅ਼. ਵ੍ਯਰਥ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਦੇਖੋ, ਅਸਵਾਰ ਅਤੇ ਸਵਾਰਣਾ....