rāunīराउणी
ਕੱਚਾ ਵਲਗਣ, ਜੋ ਗੜ੍ਹੀ ਵਾਂਙ ਵੈਰੀ ਦੇ ਹੱਲੇ ਤੋਂ ਬਚਣ ਲਈ ਬਣਿਆ ਹੋਵੇ. ਦੇਖੋ, ਰਾਮਰੌਣੀ.
कॱचा वलगण, जो गड़्ही वांङ वैरी दे हॱले तों बचण लई बणिआ होवे. देखो, रामरौणी.
ਦੇਖੋ, ਕਚਾ....
ਸੰਗ੍ਯਾ- ਘੇਰਾ। ੨. ਦੀਵਾਰ ਆਦਿ ਨਾਲ ਘੇਰਿਆ ਹੋਇਆ ਮੰਡਲ ਹ਼ਾਤਾ. ਦੇਖੋ, ਵਲ ਧਾ ਅਤੇ ਵਲਣਾ। ੩. ਸੰ. वल्गन्. ਵਲ੍ਗਨ. ਕੁੱਦਣ ਦੀ ਕ੍ਰਿਯਾ. ਉਛਲਣਾ। ੪. ਘੋੜੇ ਦੀ ਦੁਲਕੀ ਚਾਲ। ੫. ਬਕਬਾਦ....
ਸੰਗ੍ਯਾ- ਛੋਟਾ ਕਿਲਾ। ੨. ਦੇਖੋ, ਸਮਾਨਾ ੩. ਅਤੇ ਗੜ੍ਹੀਨਜ਼ੀਰ....
ਦੇਖੋ, ਵਾਂਗੂ। ੨. ਦੇਖੋ, ਵਾਂਙ੍ਹ੍ਹਮਯ....
ਦੁਸ਼ਮਨ. ਦੇਖੋ, ਬੈਰੀ....
ਅਮ੍ਰਿਤਸਰ ਜੀ ਦੇ ਪਾਸ ਖ਼ਾਲਸੇ ਦੀ ਬਣਾਈ ਇੱਕ ਰਾਉਣੀ (ਕੱਚੀ ਕੰਧਾਂ ਦੀ ਓਟ), ਜਿਸ ਵਿੱਚ ਵੇਲੇ ਕੁਵੇਲੇ ਵੈਰੀ ਦੇ ਹੱਲੇ ਤੋਂ ਬਚਾਉ ਹੋ ਜਾਇਆ ਕਰਦਾ ਸੀ. ਦੇਖੋ, ਰਾਮਗੜ੍ਹ। ੨. ਅਮ੍ਰਿਤਸਰ ਦੇ ਰਾਮਗੜ੍ਹ ਕਿਲੇ ਦੇ ਆਸ ਪਾਸ ਖ਼ਾਲਸਾ ਦਲ ਦੀ ਬੀਜੀ ਹੋਈ ਖੇਤੀ, ਜੋ ਗੁਰੂ ਕੇ ਲੰਗਰ ਅਰਥ ਹੋਇਆ ਕਰਦੀ ਸੀ। ੩. ਖ਼ਾ, ਮਾਰੂ ਖੇਤੀ, ਜਿਸ ਨੂੰ ਵਾਹਗੁਰੂ ਬੱਦਲਾਂ ਨਾਲ ਜਲ ਦਿੰਦਾ ਹੈ....