yūdhaयूथ
ਸੰ. यूथ्. ਧਾ- ਮਾਰਨਾ, ਦੁੱਖ ਦੇਣਾ। ੨. ਸੰਗ੍ਯਾ- ਦੇਖੋ, ਯੁ ਧਾ. ਇੱਕ ਜਾਤ ਦਾ ਗਰੋਹ. ਸਜਾਤਿ ਜੀਵਾਂ ਦਾ ਟੋਲਾ. ਝੁੰਡ. ਪੰਜਾਬੀ "ਜਥਾ" ਸ਼ਬਦ ਦਾ ਮੂਲ ਇਹੀ ਹੈ.
सं. यूथ्. धा- मारना, दुॱख देणा। २. संग्या- देखो, यु धा. इॱक जात दा गरोह. सजाति जीवां दा टोला. झुंड. पंजाबी "जथा" शबद दा मूल इही है.
ਕ੍ਰਿ- ਦਾਨ ਕਰਨਾ. ਬਖਸ਼ਣਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਘੜੇ ਦੀ ਗਰਦਨ ਦੇ ਬਾਲ. ਅਯਾਲ. "ਮਸਤਕ ਕਰਨ ਜਾਤ ਦ੍ਰਿਗ ਗ੍ਰੀਵਾ." (ਗੁਪ੍ਰਸੂ) ੨. ਸੰ. ਸੰਗ੍ਯਾ- ਜਨਮ। ੩. ਪੁਤ੍ਰ। ੪. ਵਿ- ਜਨਮਿਆ ਹੋਇਆ. ਪੈਦਾ ਹੋਇਆ। ੫. ਕ੍ਰਿ. ਵਿ- ਜਾਂਦਾ. ਗੁਜ਼ਰਦਾ. "ਜਾਤ ਅਕਾਰਥ ਜਨਮ ਪਦਾਰਥ." (ਧਨਾ ਮਃ ੫) ੬. ਜਾਣ ਵੇਲੇ. "ਆਵਤ ਸੰਗ ਨ ਜਾਤ ਸੰਗਾਤੀ." (ਭੈਰ ਕਬੀਰ) ੭. ਸੰ. ਯਾਤ. ਵਿ- ਗੁਜ਼ਰਿਆ. ਮੋਇਆ. "ਜਾਤ ਜਾਇ ਦਿਜਬਾਲਕ ਦੈਹੋਂ" (ਕ੍ਰਿਸਨਾਵ) ਮੋਏ ਹੋਏ ਦਿਜਬਾਲਕ ਜਾਇਦੈਹੋਂ। ੮. ਸੰ. ਗ੍ਯਾਤ. ਜਾਣਿਆ ਹੋਇਆ। ੯. ਅ਼. [ذات] ਜਾਤ. ਕਿਸੇ ਵਸ੍ਤੂ ਦੀ ਅਸਲਿਯਤ (ਅਸਲੀਅਤ). ਹਕ਼ੀਕ਼ਤ। ੧੦. ਜਾਨ. ਰੂਹ਼। ੧੧. ਜਾਤਿ. ਕੁਲ ਗੋਤ੍ਰ ਆਦਿ ਭੇਦ। ੧੨. ਸ਼ਖ਼ਸੀਯਤ....
ਸੰਗ੍ਯਾ- ਮੇਲ. ਮਿਲਾਪ। ੨. ਸਨੇਹ. ਮੁਹੱਬਤ. "ਜਬ ਦਿਜ ਕੇ ਗ੍ਰਹਿ ਪੜ੍ਹਤ ਤਬ ਮੋ ਸੋਂ ਹੁਤੋ ਗਰੋਹ." (ਕ੍ਰਿਸਨਾਵ) ੩. ਫ਼ਾ. [گروہ] ਝੁੰਡ. ਸਮੁਦਾਯ। ੪. ਜਥਾ. ਟੋਲਾ. ਯੂਥ....
ਵਿ- ਸਮਾਨ ਜਾਤਿ। ੨. ਉਸੇ ਜਾਤਿ ਦਾ....
ਸੰਗ੍ਯਾ- ਮੰਡਲੀ. ਗਰੋਹ. ਜੁੰਡੀ. ਝੁੰਡ. ਸਮੁਦਾਯ। ੨. ਸ਼ੋਭਾ ਦੇ ਸਾਮਾਨ. ਦੇਖੋ, ਟੋਲ ੩. "ਹਉ ਏਨੀ ਟੋਲੀ ਭੁਲੀਅਸੁ." (ਸੂਹੀ ਮਃ ੧. ਕੁਚਜੀ) ੩. ਟੋਲ ਨੂੰ. "ਇਕਤੁ ਟੋਲਿ ਨ ਅੰਬੜਾ." (ਸੂਹੀ ਮਃ ੧. ਕੁਚਜੀ) ੪. ਦੇਖੋ, ਟੋਲਣਾ। ੫. ਟੋਲ (ਭਾਲ) ਕੇ. ਢੂੰਡਕੇ. "ਅਗਹੁ ਪਿਛਹੁ ਟੋਲਿ ਡਿਠਾ." (ਵਾਰ ਬਿਲਾ ਮਃ ੪)...
ਸੰਗ੍ਯਾ- ਗਰੋਹ. ਟੋਲਾ। ੨. ਸੰਘਣਾ ਜੰਗਲ। ੩. ਘੁੰਡ (ਨਿਕ਼ਾਬ) ਨੂੰ ਭੀ ਝੁੰਡ ਆਖਦੇ ਹਨ. ਘੁੰਘਟ....
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਦੇਖੋ, ਯਥਾ। ੨. ਸੰਗ੍ਯਾ- ਯੂਥ. ਗਰੋਹ. ਟੋਲਾ. ਦੇਖੋ, ਯੂਥ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
ਇਹ ਦੇ ਅੰਤ ਈ ਪ੍ਰਤ੍ਯਯ ਨਿਸ਼ਚਾ ਅਤੇ ਕੇਵਲ ਅਰਥ ਪ੍ਰਗਟ ਕਰਦਾ ਹੈ. ਇਹੋ. ਯਹੀ. ਕੇਵਲ ਇਹ. "ਇਹੀ ਹਮਾਰੈ ਸਫਲ ਕਾਜ." (ਮਾਲੀ ਮਃ ੫) "ਇਹੀ ਤੇਰਾ ਅਉਸਰ ਇਹ ਤੇਰੀ ਬਾਰ." (ਭੈਰ ਕਬੀਰ)...