mandhariमंदरि
ਮੰਦਿਰ ਮੇਂ. ਮਹਲ ਮੇਂ. ਮਕਾਨ ਵਿੱਚ. "ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ." (ਸੁਖਮਨੀ) ੨. ਮਹਲ ਉੱਪਰ. "ਮੰਦਰਿ ਚਰਿਕੈ ਪੰਥੁ ਨਿਹਾਰਉ." (ਸੋਰ ਸਃ ੫)
मंदिर में. महल में. मकानविॱच. "जिह प्रसादि बसहि सुख मंदरि." (सुखमनी) २. महल उॱपर. "मंदरि चरिकै पंथु निहारउ." (सोर सः ५)
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....
ਅ਼. [محل] ਮਹ਼ਲ. ਸੰਗ੍ਯਾ- ਹ਼ਲੂਲ (ਉਤਰਨ) ਦੀ ਥਾਂ. ਘਰ. ਰਹਣ ਦਾ ਅਸਥਾਨ. ਪਾਸਾਦ। ੨. ਭਾਵ- ਅੰਤਹਕਰਣ. "ਮਹਲ ਮਹਿ ਬੈਠੇ ਅਗਮ ਅਪਾਰ." (ਮਲਾ ਮਃ ੧) ੩. ਮੌਕ਼ਅ. ਯੋਗ੍ਯ ਸਮਾਂ. "ਮਹਲੁ ਕੁਮਹਲੁ ਨ ਜਾਣਨੀ ਮੁਰਖ ਆਪਣੈ ਸੁਆਇ" (ਮਃ ੩. ਵਾਰ ਸੋਰ) ੪. ਅਸਥਾਨ. ਜਗਾ. ਥਾਂ. "ਏਕ ਮਹਲਿ ਤੂੰ ਪੰਡਿਤ ਵਕਤਾ ਏਕ ਮਹਲਿ ਬਲੁ ਹੋਤਾ." (ਗਉ ਮਃ ੫) ੫. ਨਿਜਪਦ. ਨਿਰਵਾਣ. "ਅੰਮ੍ਰਿਤੁ ਪੀਵਹਿ, ਤਾ ਸੁਖ ਲਹਹਿ ਮਹਲੁ." (ਸ੍ਰੀ ਮਃ ੩) ੬. ਅਧਿਕਾਰ. ਪਦਵੀ. ਰੁਤਬਾ. "ਟਹਲ ਮਹਲ ਤਾਕਉ ਮਿਲੈ ਜਾਕਉ ਸਾਧੁ ਕ੍ਰਿਪਾਲੁ." (ਬਾਵਨ) ੭. ਨਿਵਾਸ. ਇਸਥਿਤੀ. "ਹਰਿ ਮਹਲੀ ਮਹਲੁ ਪਾਇਆ." (ਮਾਰੂ ਮਃ ੫) "ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ." (ਸੋਹਿਲਾ) ੮. ਦਬਿਸ੍ਤਾਨੇ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਹ਼ਲੂਲ ( [حلوُل] ) ਦਾ ਥਾਂ ਮਹਲ ਹੈ. ਇਸੇ ਲਈ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਜਾਨਸ਼ੀਨ ਮਹਲ ਕਹੇ ਜਾਂਦੇ ਹਨ ਕਿ ਇੱਕ ਗੁਰੂ ਆਪਣੇ ਤਾਈਂ ਦੂਜੇ ਵਿੱਚ ਹ਼ਲੂਲ (ਉਤਾਰਦਾ) ਹੈ, ਭਾਵ- ਲੀਨ ਕਰਦਾ ਹੈ। ੯. ਮਹਲਾ (ਇਸਤ੍ਰੀ) ਲਈ ਭੀ ਮਹਲ ਸ਼ਬਦ ਆਇਆ ਹੈ. "ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ." (ਮਃ ੧. ਵਾਰ ਮਾਰੂ ੧)...
ਸਰਵ- ਜਿਸ. ਜਿਸ ਦੇ. "ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ." (ਸੁਖਮਨੀ) "ਜਾਤਿ ਅਰੁ ਪਾਤਿ ਨਹਨ ਜਿਹ." (ਜਾਪੁ) ੨. ਜਿਸ ਸੇ. ਜਿਸ ਸਾਥ. "ਆਰ ਨਹੀ ਜਿਹ ਤੋਪਉ." (ਸੋਰ ਰਵਿਦਾਸ) ੩. ਕ੍ਰਿ. ਵਿ- ਜਿੱਥੇ. ਜਹਾਂ. "ਜਿਹ ਪਉੜ੍ਹੇ ਪ੍ਰਭੁ ਸ੍ਰੀ ਗੋਪਾਲ." (ਭੈਰ ਅਃ ਕਬੀਰ) ੪. ਸੰ. ਜ੍ਯਾ- ਧਨੁਖ ਦਾ ਚਿੱਲਾ.¹ ਫ਼ਾ. [زِہ] ਜ਼ਿਹ. "ਮ੍ਰਿਤਕ ਸਰਪ ਨਿਹਾਰਕੈ ਜਿਹ ਅਗ੍ਰ ਤਾਹਿ ਉਠਾਇ." (ਪਰੀਛਤਰਾਜ) ੫. ਵ੍ਯ- ਧਨ੍ਯ। ੬. ਸ਼ਾਬਾਸ਼। ੭. ਵਾਹ ਵਾਹ!...
ਕ੍ਰਿ. ਵਿ- ਕ੍ਰਿਪਾ ਕਰਕੇ. ਮਿਹਰਬਾਨੀ ਸੇ. "ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ." (ਸੁਖਮਨੀ) ੨. ਸੰ. प्रसादिन्. ਵਿ- ਕ੍ਰਿਪਾ ਕਰਨ ਵਾਲਾ. ਕਰੀਮ....
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....
ਮੰਦਿਰ ਮੇਂ. ਮਹਲ ਮੇਂ. ਮਕਾਨ ਵਿੱਚ. "ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ." (ਸੁਖਮਨੀ) ੨. ਮਹਲ ਉੱਪਰ. "ਮੰਦਰਿ ਚਰਿਕੈ ਪੰਥੁ ਨਿਹਾਰਉ." (ਸੋਰ ਸਃ ੫)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਚੜ੍ਹਕੇ. ਦੇਖੋ, ਚਰਨਾ ੨....
ਦੇਖੋ, ਪੰਥ ੨. "ਪੰਥੁ ਨਿਹਾਰੈ ਕਾਮਨੀ." (ਗਉ ਕਬੀਰ) ੨. ਸੰ. ਪਾਂਥ. ਰਾਹੀ. ਮੁਸਾਫਿਰ। ੩. ਕਿਸੇ ਮਜਹਬ ਦੇ ਰਾਹ ਤੁਰਨ ਵਾਲਾ. "ਮੰਨੈ ਮਗੁ ਨ ਚਲੈ ਪੰਥੁ." (ਜਪੁ) ਕਰਤਾਰ ਦੇ ਨਾਮ ਨੂੰ ਮੰਨਣ ਵਾਲਾ ਅਨੇਕ ਮਜ਼ਹਬਾਂ ਦੇ ਰਾਹ ਤੁਰਨ ਵਾਲਿਆਂ ਦੇ ਮਾਰਗ ਨਹੀਂ ਚਲਦਾ, ਭਾਵ- ਭੇਡਚਾਲੀਆ ਨਹੀਂ ਹੁੰਦਾ. ਉਸ ਦਾ ਕੇਵਲ "ਧਰਮ ਸੇਤੀ ਸਨਬੰਧੁ" ਹੈ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....