mēnakāमेनका
ਸੰ. ਸੰਗ੍ਯਾ- ਹਿਮਾਲਯ ਦੀ ਇਸਤ੍ਰੀ. ਗੰਗਾ ਅਤੇ ਸਤੀ ਦੀ ਮਾਤਾ. ਮੇਨਾ। ੨. ਸ੍ਵਰਗ ਦੀ ਇੱਕ ਅਪਸਰਾ. ਦੇਖੋ, ਸਕੁੰਤਲਾ ਅਤੇ ਹੀਰ। ੩. ਰਿਗਵੇਦ ਅਨੁਸਾਰ ਵ੍ਰਿਸਨਾਸ਼੍ਟ ਦੀ ਪੁਤ੍ਰੀ. ਜਿਸ ਨਾਲ ਇੰਦ੍ਰ ਦਾ ਪ੍ਰੇਮ ਸੀ.
सं. संग्या- हिमालय दी इसत्री. गंगा अते सती दी माता. मेना। २. स्वरग दी इॱक अपसरा. देखो, सकुंतला अते हीर। ३. रिगवेद अनुसार व्रिसनाश्ट दी पुत्री. जिस नाल इंद्र दा प्रेम सी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਹਿਮਾਚਲ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਗ ਅੱਖਰ ਦਾ ਉੱਚਾਰਣ। ੨. ਗੱਗਾ ਅੱਖਰ. "ਗਗਾ ਗੋਬਿਦਗੁਣ ਰਵਹੁ." (ਬਾਵਨ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਸਤ੍ਯ ਰੂਪ. ਅਵਿਨਾਸ਼ੀ. "ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ." (ਵਡ ਛੰਤ ਮਃ ੪) ੨. ਸਤ੍ਯ ਵਕਤਾ. ਸੱਚ ਬੋਲਣ ਵਾਲਾ. ਜਿਸ ਨੇ ਝੂਠ ਦਾ ਪੂਰਾ ਤ੍ਯਾਗ ਕੀਤਾ ਹੈ. ਦੇਖੋ, ਮੁਕਤਾ. "ਮੁਖ ਕਾ ਸਤੀ." (ਰਤਨਮਾਲਾ ਬੰਨੋ) ੩. ਦਾਨੀ. ਉਦਾਰਤਮਾ. "ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ." (ਵਾਰ ਆਸਾ ਮਃ ੧) ੪. ਸੰਜਮੀ. ਸੰਤੋਖੀ. "ਅਸੰਖ ਸਤੀ ਅਸੰਖ ਦਾਤਾਰੁ." (ਜਪੁ) ੫. ਸੰਗ੍ਯਾ- ਸ੍ਤ੍ਰੀ. ਇਸਤ੍ਰੀ. "ਗਊਤਮ ਸਤੀ ਸਿਲਾ ਨਿਸਤਰੀ." (ਗੌਂਡ ਨਾਮਦੇਵ) ਗੋਤਮ ਦੀ ਇਸਤ੍ਰੀ ਅਹਲ੍ਯਾ। ੬. ਸੰ. सती ਪਤਿਵ੍ਰਤ ਧਾਰਨ ਵਾਲੀ ਇਸਤ੍ਰੀ. "ਬਿਨ ਸਤ ਸਤੀ ਹੋਇ ਕੈਸੇ ਨਾਰਿ." (ਗਉ ਕਬੀਰ) "ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖਿ ਰਹੰਨਿ." (ਵਾਰ ਸੂਹੀ ਮਃ ੩) ੭. ਮਨਹਠ ਨਾਲ ਮੋਏ ਪਤੀ ਨਾਲ ਪ੍ਰਾਣ ਦੇਣ ਵਾਲੀ. "ਸਤੀਆਂ ਸਉਤ ਟੋਭੜੀ ਟੋਏ." (ਭਾਗ) ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਸਤੀ ਹੋਣਾ ਵਡਾ ਪੁੰਨ- ਕਰਮ ਹੈ. ਪਾਰਾਸ਼ਰ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਲਿਖਿਆ ਹੈ ਕਿ ਜੋ ਪਤੀ ਨਾਲ ਸਤੀ ਹੁੰਦੀ ਹੈ, ਉਹ ਉਤਨੇ ਵਰ੍ਹੇ ਸ੍ਵਰਗ ਵਿੱਚ ਰਹਿੰਦੀ ਹੈ ਜਿਤਨੇ ਪਤੀ ਦੇ ਰੋਮ ਹਨ. ਐਸੀ ਹੀ ਆਗ੍ਯਾ ਦਕ੍ਸ਼੍ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਹੈ. ਗੁਰੁਬਾਣੀ ਵਿੱਚ ਸਤੀ ਹੋਣ ਦਾ ਖੰਡਨ ਹੈ- "ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ। ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ." (ਵਾਰ ਸੂਹੀ ਮਃ ੩)#ਰਾਜਾ ਰਾਮ ਮੋਹਨ ਰਾਇ, ਬ੍ਰਹਮ ਸਮਾਜ ਦੇ ਬਾਨੀ ਦੀ ਪ੍ਰੇਰਣਾ ਨਾਲ ਲਾਰਡ ਬੈਂਟਿੰਕ (W Bentinck) ਨੇ ੭. ਦਸੰਬਰ ਸਨ ੧੮੨੯ ਨੂੰ ਸਤੀ ਹੋਣ ਦੇ ਵਿਰੁੱਧ ਕਾਨੂਨ ਜਾਰੀ ਕੀਤਾ. ਪੰਜਾਬ ਅਤੇ ਰਾਜਪੂਤਾਨੇ ਵਿੱਚ ਸਤੀ ਦੀ ਬੰਦੀ ਸਨ ੧੮੪੭ ਵਿੱਚ ਹੋਈ ਹੈ.#੮. ਦਕ੍ਸ਼੍ ਦੀ ਪੁਤ੍ਰੀ ਮਹਾਦੇਵ ਦੀ ਇਸਤ੍ਰੀ. ਦੇਵੀ ਭਾਗਵਤ ਸਕੰਧ ੭. ਅਧ੍ਯਾਯ ੩੦ ਵਿੱਚ ਅਤੇ ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਜਦ ਸਤੀ ਨੇ ਪਿਤਾ ਦੇ ਜੱਗ ਵਿੱਚ ਆਪਣੇ ਪਤੀ ਮਹਾਦੇਵ ਦਾ ਨਿਰਾਦਰ ਦੇਖਕੇ ਜੱਗਕੁੰਡ ਵਿੱਚ ਡਿਗਕੇ ਪ੍ਰਾਣ ਤਿਆਗੇ, ਤਦ ਸ਼ਿਵ ਨੇ ਆਕੇ ਦਕ੍ਸ਼੍ ਦਾ ਜੱਗ ਨਾਸ਼ ਕੀਤਾ ਅਰ ਮੋਹ ਦੇ ਵਸ਼ ਹੋ ਕੇ ਸਤੀ ਦੀ ਲੋਥ ਨੂੰ ਅਗਨਿਕੁੰਡ ਵਿਚੋਂ ਕੱਢਕੇ ਕੰਨ੍ਹੇ ਤੇ ਰੱਖ ਲੀਤਾ ਅਤੇ ਰਾਤ ਦਿਨ ਬਿਨਾ ਵਿਸ਼੍ਰਾਮ ਦੇ ਫਿਰਨ ਲੱਗਾ. ਵਿਸਨੁ ਨੇ ਸਤੀ ਦੀ ਲੋਥ ਦਾ ਇਸ ਤਰਾਂ ਹਾਲ ਦੇਖਕੇ ਸੁਦਰਸ਼ਨ ਚਕ੍ਰ ਨਾਲ ਲੋਥ ਦੇ ਅੰਗ ਟੁਕੜੇ ਟੁਕੜੇ ਕਰ ਦਿੱਤੇ. ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ, ਉਹ ਪਵਿਤ੍ਰ ਤੀਰਥ ਮੰਨੇ ਗਏ. ਜੈਸੇ ਜੀਭ ਵਾਲਾ ਅਸਥਾਨ ਜ੍ਵਵਾਲਾਮੁਖੀ, ਨੇਤ੍ਰਾਂ ਦੀ ਥਾਂ ਨੈਣਾਦੇਵੀ ਆਦਿ. ਤੰਤ੍ਰਚੂੜਾਮਣਿ ਵਿੱਚ ਲਿਖਿਆ ਹੈ ਕਿ ਸਤੀ ਦੇ ਅੰਗ ੫੧ ਥਾਂ ਡਿੱਗੇ ਹਨ ਅਤੇ ਉਹ ਸਭ "ਦੇਵੀ ਪੀਠ" ਕਹੇ ਜਾਂਦੇ ਹਨ. ੯. ਸੰ. ਸ਼ਤੀ ( शतिन्). ਸੈਂਕੜਾ. ਸੌ ਦਾ ਸਮੂਹ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਦੇਖੋ ਮੇਨਕਾ ੧। ੨. ਪਿਤਰਾਂ ਦੇ ਮਨ ਤੋਂ ਉਪਜੀ ਇੱਕ ਕੰਨ੍ਯਾ....
ਦੇਖੋ, ਸੁਰਗ. "ਨਚ ਦੁਰਲਭੰ ਸ੍ਵਰਗਰਾਜਨਹ." (ਸਹਸ ਮਃ ੫)...
ਸੰ. अप्सरस्. ਸੰਗ੍ਯਾ- ਅਪ (ਪਾਣੀ) ਵਿਚੋਂ ਨਿਕਲਨੇ ਵਾਲੀ. ਰਾਮਾਇਣ ਅਤੇ ਪੁਰਾਣਾ ਵਿੱਚ ਲਿਖਿਆ ਹੈ ਕਿ ਸਮੁਦੰਰ ਰਿੜਕਨ ਤੋਂ ਅਪਸਰਾ ਨਿਕਲੀਆਂ ਹਨ. ਵੇਦਾਂ ਵਿੱਚ ਇਨ੍ਹਾਂ ਦਾ ਬਹੁਤ ਹਾਲ ਨਹੀਂ, ਕੇਵਲ ਉਰਵਸ਼ੀ ਆਦਿ ਦਾ ਹੀ ਜਿਕਰ ਹੈ. ਮਨੂ ਲਿਖਦਾ ਹੈ ਕਿ ਇਹ ੭. ਮਨੂਆਂ ਨੇ ਉਤਪੰਨ ਕੀਤੀਆਂ ਅਤੇ ਸਭਨਾਂ ਦੀਆਂ ਸਾਂਝੀਆਂ ਸਮਝੀਆਂ ਗਈਆਂ ਹਨ. ਵਾਯੁ ਪੁਰਾਣ ਵਿੱਚ ੧੪. ਅਤੇ ਹਰਿਵੰਸ਼ ਵਿੱਚ ੭. ਦਾ ਹਾਲ ਹੈ, ਅਰ ਇਨ੍ਹਾਂ ਦੇ ਵੈਦਿਕ ਅਤੇ ਲੌਕਿਕ ਦੋ ਭੇਦ ਮੰਨੇ ਹਨ. ਵੈਦਿਕ ੧੦. ਅਤੇ ਲੌਕਿਕ ੩੪. ਇਨ੍ਹਾਂ ਨੇ ਆਪਣੀ ਮੋਹਨਸ਼ਕਤਿ ਨਾਲ ਕਈ ਰਿਖੀਆਂ ਦਾ ਤਪ ਭੰਗ ਕੀਤਾ ਹੈ. ਕਾਸ਼ੀਖੰਡ ਵਿੱਚ ਲਿਖਿਆ ਹੈ ਕਿ ਗਿਣਤੀ ਵਿੱਚ ਏਹ ੩੫੦੦੦੦੦੦੦ ਹਨ. ਪਰ ਸਭ ਤੋਂ ਵਧੀਕ ਕੀਰਤਿ ਵਾਲੀਆਂ ਕੇਵਲ ੧੦੬੦ ਹੀ ਹਨ. ਰਾਮਾਇਣ ਵਿੱਚ ਇਨ੍ਹਾਂ ਦੀ ਗਿਣਤੀ ਸੱਠ ਕਰੋੜ ਹੈ. ਏਹ ਸੁਰਗ (ਸ੍ਵਰਗ) ਲੋਕ ਵਿੱਚ ਉਨ੍ਹਾਂ ਯੋਧਿਆਂ ਨੂੰ ਮਿਲਦੀਆਂ ਹਨ, ਜੋ ਯੁੱਧ ਵਿੱਚ ਨਿਰਭੈ ਲੜਦੇ ਮਰ ਗਏ ਹੋਣ.¹ ਅਪਸਰਾ ਵਿੱਚ ਸ਼ਕਲ ਬਦਲਨ ਦੀ ਭੀ ਸਮਰਥ ਹੈ. ਏਹ ਸ਼ਤਰੰਜ ਅਤੇ ਚੌਪਟ ਦੀਆਂ ਚਾਲਾਂ ਅਤੇ ਜਾਦੂ ਬਹੁਤ ਜਾਣਦੀਆਂ ਹਨ. ਅਥਰਵ ਵੇਦ ਵਿੱਚ ਇਨ੍ਹਾਂ ਦੇ ਜਾਦੂਆਂ ਨੂੰ ਰੋਕਣ ਲਈ ਕਈ ਮੰਤ੍ਰ ਜੰਤ੍ਰ ਦਿੱਤੇ ਹਨ. "ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ." (ਮਲਾ ਪੜਤਾਲ ਮਃ ੫)...
ਸੰ शकुन्तला. ਸ਼ਕੁੰਤਲਾ. ਸੰਗ੍ਯਾ- ਸਕੁੰਤ (ਪੰਛੀਆਂ) ਕਰਕੇ ਪਾਲੀ ਹੋਈ ਇੱਕ ਕੰਨ੍ਯਾ. ਇਹ ਮੇਨਕਾ ਅਪਸਰਾ ਦੇ ਗਰਭ ਤੋਂ ਵਿਸ਼੍ਵਾਮਿਤ੍ਰ ਰਿਖੀ ਦੀ ਪੁਤ੍ਰੀ ਸੀ. ਮੇਨਕਾ ਨੇ ਇਸ ਨੂੰ ਜਣਕੇ ਜੰਗਲ ਵਿੱਚ ਸਿੱਟ ਦਿੱਤਾ. ਪੰਛੀਆਂ ਨੇ ਇਸ ਦਾ ਪਾਲਨ ਕੀਤਾ. ਫੇਰ ਕਨ੍ਵ (कणव) ਮੁਨਿ ਦਯਾ ਕਰਕੇ ਇਸ ਨੂੰ ਆਪਣੇ ਆਸ਼੍ਰਮ ਲੈ ਗਏ. ਰਾਜਾ ਦੁਸਯੰਤ ਇੱਕ ਵਾਰ ਜੰਗਲ ਵਿੱਚ ਸ਼ਕੁੰਤਲਾ ਨੂੰ ਵੇਖਕੇ ਮੋਹਿਤ ਹੋ ਗਿਆ ਅਤੇ ਗਾਂਧਰਵ ਵਿਵਾਹ ਕਰਕੇ ਉਸ ਤੋਂ ਭਰਤ ਪੁਤ੍ਰ ਪੈਦਾ ਕੀਤਾ. ਜਿਸ ਤੋਂ ਭਰਤ ਵੰਸ਼ ਅਤੇ ਦੇਸ਼ ਦਾ ਨਾਉਂ ਭਾਰਤ ਹੋਇਆ. ਕਵਿ ਕਾਲਿਦਾਸ ਨੇ ਸ਼ਕੁੰਤਲਾ ਦੀ ਕਥਾ ਮਨੋਹਰ ਕਾਵ੍ਯ ਵਿੱਚ ਲਿਖੀ ਹੈ, ਜਿਸ ਦਾ ਨਾਉਂ ਸ਼ਕੁੰਤਲਾ ਨਾਟਕ ਹੈ.#ਦਸਮਗ੍ਰੰਥ ਵਿੱਚ ਸ਼ਕੁੰਤਲਾ ਪ੍ਰਿਥੁ ਰਾਜਾ ਦੀ ਇਸਤ੍ਰੀ ਲਿਖੀ ਹੈ. ਦੇਖੋ, ਪ੍ਰਿਥੁਰਾਜ. "ਤਹਿਂ ਨਾਰਿ ਸਕੁੰਤਲ ਰੂਪ ਧਰੇ। ਸਸਿ ਸੂਰਜ ਕੀ ਜਨੁ ਕ੍ਰਾਂਤਿ ਹਰੇ." (ਪ੍ਰਿਥੁਰਾਜ)...
ਸਿਆਲ ਜਾਤਿ ਦੇ ਰਾਜਪੂਤ ਚੂਚਕ ਦੀ, ਮਲਕੀ ਦੇ ਉਦਰ ਤੋਂ ਪੈਦਾ ਹੋਈ ਇੱਕ ਕੰਨ੍ਯਾ, ਜੋ ਚਨਾਬ (ਝਨਾਂ) ਦੇ ਕਿਨਾਰੇ ਝੰਗ ਨਗਰ ਦੀ ਵਸਨੀਕ ਸੀ.¹ ਚਾਹੋ ਇਸ ਦਾ ਵਿਆਹ ਰੰਗਪੁਰ (ਜਿਲਾ ਮੁਜੱਫਰਗੜ੍ਹ) ਨਿਵਾਸੀ ਖੇੜੇ ਜਾਤਿ ਦੇ ਸੈਦੇ ਨਾਮਕ ਜੱਟ ਨਾਲ ਮਾਪਿਆਂ ਨੇ ਕਰ ਦਿੱਤਾ ਸੀ, ਪਰ ਇਸ ਦਾ ਪ੍ਰੇਮਭਾਵ ਤਖਤ ਹਜਾਰੇ ਦੇ ਵਸਨੀਕ ਮੌਜੂ² ਦੇ ਪੁਤ੍ਰ ਰਾਂਝੇ ਨਾਲ ਸੀ. ਇਸ ਦੀ ਕਥਾ ਅਨੇਕ ਪੰਜਾਬੀ ਕਵੀਆਂ ਨੇ ਉੱਤਮ ਰੀਤਿ ਨਾਲ ਲਿਖੀ ਹੈ, ਹੀਰ ਦਾ ਦੇਹਾਂਤ ਰਾਂਝੇ ਦਾ ਮਰਨਾ ਸੁਣਕੇ ਸੰਮਤ ੧੫੧੦ ਵਿੱਚ ਹੋਇਆ. ਇਸ ਦੀ ਕਬਰ ਝੰਗ ਤੋਂ ਅੱਧ ਕੋਹ ਤੇ ਹੈ, ਜਿਸ ਥਾਂ ਅਨੇਕ ਲੋਕ ਦੁੱਧ ਚੜ੍ਹਾਉਂਦੇ ਹਨ. "ਰਾਂਝਾ ਹੀਰ ਬਖਾਣੀਐ ਓਹ ਪਿਰਮ ਪਿਰਾਤੀ." (ਭਾਗੁ)#ਦਸਮਗ੍ਰੰਥ ਵਿੱਚ ਜਿਕਰ ਹੈ ਕਿ ਹੀਰ ਮੇਨਕਾ ਅਪਸਰਾ ਅਤੇ ਰਾਂਝਾ ਇੰਦ੍ਰ ਸੀ. "ਰਾਂਝਾ ਭਯੋ ਸੁਰੇਸ ਤਹਿਂ, ਭਈ ਮੇਨਕਾ ਹੀਰ। ਯਾ ਜਗ ਮੇ ਗਾਵਤ ਸਦਾ ਸਭ ਕਵਿਕੁਲ ਜਸ ਧੀਰ." (ਚਰਿਤ੍ਰ ੯੮) ਦੇਖੋ, ਰਾਂਝਾ। ੨. ਦਸ਼ਮੇਸ਼ ਦੇ ਦਰਬਾਰ ਦਾ ਇੱਕ ਕਵਿ, ਜਿਸ ਨੂੰ ਗੁਰੂ ਸਾਹਿਬ ਨੇ ਹੇਠ ਲਿਖਿਆ ਕਬਿੱਤ ਸੁਣਕੇ ਇਤਨਾ ਦਾਨ ਬਖਸ਼ਿਆ ਕਿ ਉਹ ਸਾਰੀ ਉਮਰ ਕਿਸੇ ਅੱਗੇ ਹੱਥ ਪਸਾਰਣ ਜੋਗਾ ਨਾ ਰਹਿਆ.#ਪਾਸ ਠਾਢੋ ਝਗਰਤ ਝੁਕਤ ਦਰੇਰੈ ਮੋਹਿ#ਬਾਤ ਨ ਕਰਨ ਪਾਊਂ ਮਹਾਂ ਬਲੀ ਬੀਰ ਸੋਂ,#ਐਸੋ ਅਰਿ ਬਿਕਟ ਨਿਕਟ ਬਸੈ ਨਿਸਦਿਨ#ਨਿਪਟ ਨਿਸ਼ੰਕ ਸਠ ਘੇਰੈ ਫੇਰ ਭੀਰ ਸੋਂ,#ਦਾਰਦਿ ਕੁਪੂਤ! ਤੇਰੋ ਮਰਨ ਬਨ੍ਯੋ ਹੈ ਆਜ#ਕਰਕੈ ਸਲਾਮ ਵਿਦਾ ਹੂਜੈ ਕਬਿ ਹੀਰ ਸੋਂ,#ਨਾਤਰੁ ਗੋਬਿੰਦ ਸਿੰਘ ਵਿਕਲ ਕਰੈਂਗੇ ਤੋਹਿ#ਟੂਕ ਟੂਕ ਹ੍ਵੈ ਹੈਂ ਗਾਢੇ ਦਾਨਨ ਕੇ ਤੀਰ ਸੋਂ. ੩. ਸੰ. ਹੀਰਾ. ਵਜ੍ਰ. "ਗੁਰਿ ਮਿਲੀਐ ਹੀਰ ਪਰਾਖਾ." (ਜੈਤ ਮਃ ੪) ੪. ਸ਼ਿਵ। ੫. ਸ਼ੇਰ। ੬. ਅਹੀਰ (ਅਭੀਰ) ਦਾ ਸੰਖੇਪ. "ਆਏ ਸਭ ਬ੍ਰਿਜ ਹੀਰ." (ਕ੍ਰਿਸਨਾਵ) ੭. ਇੱਕ ਛੰਦ, ਜਿਸ ਦੀ 'ਹੀਰਕ' ਸੰਗ੍ਯਾ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ, ਦੋ ਵਿਸ਼੍ਰਾਮ ਛੀ ਛੀ ਮਾਤ੍ਰਾ ਪੁਰ, ਤੀਜਾ ਗਿਆਰਾਂ ਪੁਰ, ਹਰੇਕ ਚਰਣ ਦੇ ਆਦਿ ਦਾ ਅੱਖਰ ਗੁਰੁ ਅੰਤ ਰਗਣ #ਉਦਾਹਰਣ-#ਸਤ੍ਯ ਰਹਿਤ, ਪਾਪ ਗ੍ਰਹਿਤ, ਕ੍ਰੁੱਧ ਚਹਿਤ ਜਾਨਿਯੇ,#ਧਰ੍ਮ ਹੀਨ, ਅੰਗ ਛੀਨ, ਕ੍ਰੋਧ ਪੀਨ ਮਾਨਿਯੇ. xxx (ਕਲਕੀ)#(ਅ) ਗਣ ਛੰਦ ਹੀਰ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਭ ਸ ਨ ਜ ਨ ਰ , , , , , .#ਉਦਾਹਰਣ-#ਸ਼੍ਰੀ ਗੁਰੁ ਧਰ ਹੀ ਚਰਨ ਰਿਦੇ ਨਰ ਦੁਖ ਕੇ ਹਰੀ,#ਹੋਤ ਨ ਭਵ ਮੇ ਭ੍ਰਮਣ ਸਦਾ ਰਹਿ ਮੁਦ ਕੋ ਧਰੀ. xxx 8. ਫ਼ਾ. [ہیر] ਅਗਨੀ. ਆਤਿਸ਼....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....