mīrānमीरां
ਫ਼ਾ. ਮੀਰੇਮੀਰਾਨ ਦਾ ਸੰਖੇਪ. ਸਰਦਾਰਾਂ ਦਾ ਸਰਦਾਰ. ਬਜ਼ੁਰਗਾਂ ਦਾ ਬਜ਼ੁਰਗ। ੨. ਬਾਦਸ਼ਾਹਾਂ ਦਾ ਬਾਦਸ਼ਾਹ। ੩. ਇੱਕ ਸੰਤ, ਜਿਸ ਦੀ ਕਬਰ ਅਮਰੋਹੇ (ਜਿਲਾ ਮੁਰਾਦਾਬਾਦ ਯੂ. ਪੀ. ਵਿੱਚ) ਹੈ। ੪. ਮਲੇਰਕੋਟਲੇ ਦਾ ਇੱਕ ਪੀਰ, ਜਿਸ ਦੀ ਕਬਰ ਤੇ ਬਹੁਤ ਇਸਤ੍ਰੀਆਂ ਜਾਕੇ ਚੌਕੀ ਭਰਦੀਆਂ ਹਨ. ਕਈ ਆਪਣੇ ਵਿੱਚ ਮੀਰਾਂ ਪ੍ਰਵੇਸ਼ ਹੋਇਆ ਦੱਸਕੇ ਸਿਰ ਹਲਾਕੇ ਖੇਡਦੀਆਂ ਅਤੇ ਪ੍ਰਸ਼ਨਾਂ ਦਾ ਉੱਤਰ ਦਿੰਦੀਆਂ ਹਨ. "ਖੇਲਤ ਤੂ ਪਰਤ੍ਰਿਯਨ ਮੇ ਢੋਲ ਬਜਾਇ ਸ੍ਵਛੰਦ। ਫਿਰ ਬੈਠਤ ਪੀਰਾਨ ਮੇ ਰੇ ਮੀਰਾਂ! ਮਤਿਮੰਦ." (ਬਸੰਤ ਸਤਸਈ) ੫. ਮੀਰਾਂਬਾਈ ਦਾ ਸੰਖੇਪ ਨਾਉਂ.#"ਮੀਰਾਂ ਕੋ ਪ੍ਰਭੁ ਗਿਰਿਧਰ ਸ੍ਵਾਮੀ." ਦੇਖੋ, ਮੀਰਾਂਬਾਈ.
फ़ा. मीरेमीरान दा संखेप. सरदारां दा सरदार. बज़ुरगां दा बज़ुरग। २. बादशाहां दा बादशाह। ३. इॱक संत, जिस दी कबर अमरोहे (जिला मुरादाबाद यू. पी. विॱच) है। ४. मलेरकोटले दा इॱक पीर, जिस दी कबर ते बहुत इसत्रीआं जाके चौकी भरदीआं हन. कई आपणे विॱच मीरां प्रवेश होइआ दॱसके सिर हलाके खेडदीआं अते प्रशनां दा उॱतर दिंदीआं हन. "खेलत तू परत्रियन मे ढोल बजाइ स्वछंद। फिर बैठत पीरान मे रे मीरां! मतिमंद." (बसंत सतसई) ५. मीरांबाई दा संखेप नाउं.#"मीरां को प्रभु गिरिधर स्वामी." देखो, मीरांबाई.
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਬਜ਼ੁਰਗ ਦਾ ਬਹੁਵਚਨ....
ਫ਼ਾ. [بزُرگ] ਵਿ- ਬਡਾ. ਵ੍ਰਿੱਧ....
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਅ਼. [قبر] ਮੁਰਦੇ ਦੇ ਦੱਬਣ ਦਾ ਟੋਆ. ਇਸਲਾਮੀ ਸ਼ਰਾ ਅਨੁਸਾਰ ਕਬਰ ਆਦਮੀ ਦੀ ਛਾਤੀ ਪ੍ਰਮਾਣ ਗਹਿਰੀ ਹੋਣੀ ਹੋਣੀ ਚਾਹੀਏ, ਅਰ ਉਸ ਦੇ ਇੱਕ ਪਾਸੇ ਮੁਰਦੇ ਲਈ ਬਗਲ ਵਿੱਚ ਗੁਫਾ ਖੋਦਣੀ ਚਾਹੀਏ, ਜਿਸ ਵਿੱਚ ਮੁਰਦਾ ਖੁਲ੍ਹਾ ਲੇਟ ਸਕੇ. ਮੁਰਦੇ ਦਾ ਮੂੰਹ ਕਾਬੇ ਵੱਲ ਕਰਕੇ ਲਿਟਾਉਣਾ ਚਾਹੀਏ. ਕ਼ਬਰ ਬੰਦ ਕਰਨ ਵੇਲੇ ਧਿਆਨ ਰੱਖਣਾ ਜਰੂਰੀ ਹੈ ਕਿ ਮੁਰਦੇ ਉੱਪਰ ਮਿੱਟੀ ਨਾ ਪਵੇ. ਕਬਰ ਉੱਪਰ ਇਮਾਰਤ ਬਣਾਉਣੀ ਸ਼ਰਾ ਵਿਰੁੱਧ ਹੈ. "ਅਬੂ ਹੁਰੈਰਾ" ਨੇ ਲਿਖਿਆ ਹੈ ਕਿ ਜਦ ਮੁਰਦੇ ਨੂੰ ਦੱਬਕੇ ਲੋਕ ਚਲੇ ਜਾਂਦੇ ਹਨ, ਤਦ "ਮੁਨਕਰ" ਅਤੇ "ਨਕੀਰ" ਫ਼ਰਿਸ਼ਤੇ ਆਉਂਦੇ ਹਨ, ਅਤੇ ਮੋਏ ਹੋਏ ਨੂੰ ਪੁੱਛਦੇ ਹਨ, "ਤੂੰ ਹਜਰਤ ਮੁਹ਼ੰਮਦ ਦਾ ਵਿਸ਼੍ਵਾਸੀ ਹੈਂ?" ਜੇ ਉਹ ਆਖਦਾ ਹੈ- "ਹਾਂ", ਤਦ ਕਬਰ ਸੱਤਰ ਗਜ਼ ਲੰਮੀ ਅਤੇ ਸੱਤਰ ਗਜ਼ ਚੌੜੀ ਹੋ ਜਾਂਦੀ ਹੈ, ਰੌਸ਼ਨੀ ਚਮਕ ਆਉਂਦੀ ਹੈ. ਫ਼ਰਿਸ਼ਤੇ ਉਸ ਨੂੰ ਆਖਦੇ ਹਨ ਕਿ 'ਗਾੜ੍ਹੀ ਨੀਂਦ ਵਿੱਚ ਪ੍ਰਲੈ ਤੀਕ ਸੌਂ ਰਹੁ, ਤੈਨੂੰ ਕੋਈ ਦੁੱਖ ਮਲੂਮ ਨਹੀਂ ਹੋਵੇਗਾ.' ਜੋ ਮੁਰਦਾ ਆਖਦਾ ਹੈ- "ਮੈਂ ਮੁਹ਼ੰਮਦ ਨੂੰ ਨਹੀਂ ਜਾਣਦਾ," ਉਸ ਦੀ ਕ਼ਬਰ ਇਤਨੀ ਤੰਗ ਹੋ ਜਾਂਦੀ ਹੈ ਕਿ ਬਦਨ ਸ਼ਿਕੰਜੇ ਵਿੱਚ ਘੁੱਟਿਆ ਪ੍ਰਤੀਤ ਹੁੰਦਾ ਹੈ "ਮਿਸ਼ਕਾਤ" ਵਿੱਚ ਲਿਖਿਆ ਹੈ ਕਿ ਕਾਫ਼ਰ ਨੂੰ ਸੋਟਿਆਂ ਦੀ ਮਾਰ ਐਸੀ ਪੈਂਦੀ ਹੈ ਕਿ ਕ਼ਬਰ ਪਾਸ ਦੇ ਸਭ ਪਸ਼ੂ ਪੰਛੀ ਉਸ ਦਾ ਵਿਲਾਪ ਸੁਣਦੇ ਹਨ, ਕੇਵਲ ਆਦਮੀ ਨੂੰ ਸੁਣਾਈ ਨਹੀਂ ਦਿੰਦਾ. ਇਸ ਕ਼ਬਰ ਦੇ ਦੁੱਖ ਦਾ ਨਾਉਂ "ਅ਼ਜਾਬੁਲ ਕ਼ਬਰ" ਹੈ। ੨. ਦੇਖੋ, ਕਵਰ....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਯੂ. ਪੀ. ਵਿੱਚ ਇੱਕ ਸ਼ਹਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਹੈ. ਇਹ ਰਾਮਗੰਗਾ ਦੇ ਸੱਜੇ ਕਿਨਾਰੇ ਆਬਾਦ ਹੈ. ਇਹ ਨਗਰ ਰੁਸ੍ਤਮਖ਼ਾਨ ਸ਼ਾਹਜਹਾਂ ਦੇ ਅਹਿਲਕਾਰ ਨੇ ਸ਼ਾਹਜ਼ਾਦਾ ਮੁਰਾਦਬਖ਼ਸ਼ ਦੇ ਨਾਮ ਪੁਰ ਵਸਾਇਆ ਸੀ. ਮੁਰਾਦਾਬਾਦ ਕਲਕੱਤੇ ਤੋਂ ੮੬੮ ਅਤੇ ਬੰਬਈ ਤੋਂ ੧੦੮੭ ਮੀਲ ਹੈ. ਆਬਾਦੀ ੮੨੭੧੩ ਹੈ....
ਸੰਗ੍ਯਾ- ਪੀੜ. ਸੰ. ਪੀੜਾ. "ਸਤਿਗੁਰ ਭੇਟੈ ਤਾ ਉਤਰੈ ਪੀਰ." (ਆਸਾ ਮਃ ੩) ੨. ਵਿਪੱਤਿ. ਵਿਪਦਾ. "ਨੰਗ ਭੁਖ ਕੀ ਪੀਰ." (ਸ੍ਰੀ ਅਃ ਮਃ ੫) ੩. ਵਿ- ਪੀਲਾ. ਪੀਯਰਾ. ਪੀਤ. "ਬਦਨ ਬਰਨ ਹੈ ਆਵਤ ਪੀਰ." (ਗੁਪ੍ਰਸੂ) ੪. ਕ੍ਰਿ. ਵਿ- ਪੀੜਕੇ. ਪੀਡਨ ਕਰਕੇ. "ਕੋਲੂ ਪੀਰ ਦੀਪ ਦਿਪਤ ਅੰਧਾਰ ਮੇ" (ਭਾਗੁ ਕ) ਕੋਲ੍ਹੂ ਪੀੜਕੇ ਤੇਲ ਕੱਢੀਦਾ ਹੈ, ਜਿਸ ਤੋਂ ਦੀਵਾ ਪ੍ਰਕਾਸ਼ ਕਰਦਾ ਹੈ. ੫. ਫ਼ਾ. [پیر] ਵਿ- ਬੁੱਢਾ. ਵ੍ਰਿੱਧ. ਕਮਜ਼ੋਰ. "ਹਮ ਪੀਰ ਮੋਰੋ ਹਮਜ਼ ਪੀਲਤਨ." (ਜਫਰ) ੬. ਸੰਗ੍ਯਾ- ਬਜ਼ੁਰਗ। ੭. ਧਰਮ ਦਾ ਆਚਾਰਯ ਗੁਰੂ. "ਪੀਰ ਪੈਕਾਬਰ ਅਉਲੀਏ." (ਵਾਰ ਮਾਰੂ ੨. ਮਃ ੫)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਦੇਖੋ, ਚਉਕੀ....
ਫ਼ਾ. ਮੀਰੇਮੀਰਾਨ ਦਾ ਸੰਖੇਪ. ਸਰਦਾਰਾਂ ਦਾ ਸਰਦਾਰ. ਬਜ਼ੁਰਗਾਂ ਦਾ ਬਜ਼ੁਰਗ। ੨. ਬਾਦਸ਼ਾਹਾਂ ਦਾ ਬਾਦਸ਼ਾਹ। ੩. ਇੱਕ ਸੰਤ, ਜਿਸ ਦੀ ਕਬਰ ਅਮਰੋਹੇ (ਜਿਲਾ ਮੁਰਾਦਾਬਾਦ ਯੂ. ਪੀ. ਵਿੱਚ) ਹੈ। ੪. ਮਲੇਰਕੋਟਲੇ ਦਾ ਇੱਕ ਪੀਰ, ਜਿਸ ਦੀ ਕਬਰ ਤੇ ਬਹੁਤ ਇਸਤ੍ਰੀਆਂ ਜਾਕੇ ਚੌਕੀ ਭਰਦੀਆਂ ਹਨ. ਕਈ ਆਪਣੇ ਵਿੱਚ ਮੀਰਾਂ ਪ੍ਰਵੇਸ਼ ਹੋਇਆ ਦੱਸਕੇ ਸਿਰ ਹਲਾਕੇ ਖੇਡਦੀਆਂ ਅਤੇ ਪ੍ਰਸ਼ਨਾਂ ਦਾ ਉੱਤਰ ਦਿੰਦੀਆਂ ਹਨ. "ਖੇਲਤ ਤੂ ਪਰਤ੍ਰਿਯਨ ਮੇ ਢੋਲ ਬਜਾਇ ਸ੍ਵਛੰਦ। ਫਿਰ ਬੈਠਤ ਪੀਰਾਨ ਮੇ ਰੇ ਮੀਰਾਂ! ਮਤਿਮੰਦ." (ਬਸੰਤ ਸਤਸਈ) ੫. ਮੀਰਾਂਬਾਈ ਦਾ ਸੰਖੇਪ ਨਾਉਂ.#"ਮੀਰਾਂ ਕੋ ਪ੍ਰਭੁ ਗਿਰਿਧਰ ਸ੍ਵਾਮੀ." ਦੇਖੋ, ਮੀਰਾਂਬਾਈ....
ਪ੍ਰ- ਵਿਸ਼. ਸੰਗ੍ਯਾ- ਅੰਦਰ ਨਿਵੇਸ਼ (ਦਖ਼ਲ). "ਸਤਿ ਤੇ ਜਨ ਜਾਕੈ ਰਿਦੈ ਪ੍ਰਵੇਸ਼." (ਸੁਖਮਨੀ) ੨. ਗਤਿ. ਪਹੁੱਚ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਖੇਡਦਾ ਹੋਇਆ. "ਹਸਤ ਖੇਲਤ ਤੇਰੇ ਦੇਹੁਰੇ ਆਇਆ." (ਭੈਰ ਨਾਮਦੇਵ)...
ਸੰ. ਸੰਗ੍ਯਾ- ਵਿੱਚੋਂ ਖੋਦੀ ਅਤੇ ਲੰਮੀ ਗੋਲ ਲਕੜੀ ਦੇ ਦੋਹੀਂ ਪਾਸੀਂ ਚਮੜਾ ਮੜ੍ਹਕੇ ਇਹ ਸਾਜ ਬਣਾਇਆ ਜਾਂਦਾ ਹੈ. ਇਸ ਮ੍ਰਿਦੰਗ ਜੇਹੇ ਬਾਜੇ ਨੂੰ ਖ਼ਮਦਾਰ ਲੱਕੜ ਦੇ ਡੱਗਿਆਂ ਨਾਲ ਗਲ ਵਿੱਚ ਲਟਕਾਕੇ ਵਜਾਉਂਦੇ ਹਨ. ਫ਼ਾ. [دُہل] ਦੁਹਲ....
ਦੇਖੋ, ਸੁਛੰਦ....
ਵ੍ਯ- ਪੁਨਃ ਦੋਬਾਰਾ. ਬਾਰ ਬਾਰ. ਬਹੁਰ....
ਵਿ- ਮੋਟੀ ਅ਼ਕ਼ਲ ਵਾਲਾ. ਕੁੰਦਜਿਹਨ....
ਵਾਸ ਕਰੰਤ. ਵਸਦਾ. "ਫੁਨਿ ਗਰਭ ਨਾਹੀ ਬਸੰਤ." (ਰਾਮ ਮਃ ੫) ੨. ਵਸਣ ਵਾਲਾ. ਬਾਸ਼ਿੰਦਾ. "ਧੰਨੁ ਸੁ ਥਾਨੁ ਬਸੰਤ ਧੰਨੁ. ਜਹ ਜਪੀਐ ਨਾਮੁ." (ਬਿਲਾ ਮਃ ੫) ੩. ਸੰ. ਵਸੰਤ (वसन्त) ਪ੍ਰਿਥਿਵੀ ਨੂੰ ਪਤ੍ਰ ਫੱਲ ਆਦਿ ਨਾਲ ਢਕ ਲੈਣ ਵਾਲੀ ਰੁੱਤ. ਚੇਤੇ ਵੈਸਾਖ ਦੀ ਰੁੱਤ. ਬਹਾਰ. "ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸ ਜੀਉ." (ਰਾਮ ਰੁਤੀ ਮਃ ੫) ੪. ਇੱਕ ਰਾਗ, ਜੋ ਪੂਰਬੀ ਠਾਟ ਦਾ ਸੰਪੂਰਣ ਹੈ. ਇਸ ਵਿੱਚ ਦੋਵੇਂ ਮੱਧਮ ਲਗਦੇ ਹਨ. ਸੜਜ ਗਾਂਧਾਰ ਮੱਧਮ ਪੰਚਮ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲੱਗਦਾ ਹੈ. ਗਾਉਣ ਦਾ ਵੇਲਾ ਵਸੰਤ ਰੁੱਤ ਅਥਵਾ ਰਾਤ ਦਾ ਸਮਾਂ ਹੈ.#ਆਰੋਹੀ- ਸ ਗ ਮ ਧ ਰਾ ਸ.#ਅਵਰੋਹੀ- ਰਾ ਨ ਧ ਪ ਮੀ ਗ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਬਸੰਤ ਦਾ ਨੰਬਰ ਪਚੀਹਵਾਂ ਹੈ। ੫. ਫਾਗ (ਹੋਰੀ) ਦਾ ਨਾਮ ਭੀ ਬਸੰਤ ਕਈ ਥਾਈਂ ਆਇਆ ਹੈ, ਕਿਉਂਕਿ ਇਹ ਵਸੰਤ ਰੁੱਤ ਵਿੱਚ ਹੋਇਆ ਕਰਦੀ ਹੈ. "ਖੇਲ ਬਸੰਤ ਬਡੇ ਖਿਲਵਾਰ." (ਚਰਿਤ੍ਰ ੫੨)...
ਸੰ. सप्तशती- ਸਪ੍ਤਸ਼ਤੀ. ਸੰਗ੍ਯਾ. - ਸਪ੍ਤ ਸ਼ਤਕ. ਸੱਤ ਸੌ ਸ਼ਲੋਕਾਂ ਦਾ ਪਾਠ. ਮਾਰਕੰਡੇਯ ਪੁਰਾਣ ਵਿੱਚੋਂ ਲਿਆ ਹੋਇਆ ਦੁਰਗਾ ਦੀ ਕਥਾ ਦਾ ਸੱਤ ਸੌ ਸ਼ਲੋਕ, ਜਿਸ ਦਾ ਅਨੁਵਾਦ ਚੰਡੀ ਚਰਿਤ੍ਰ ਅਤੇ ਚੰਡੀ ਦੀ ਵਾਰ ਵਿੱਚ ਹੈ.¹ "ਹੋਮ ਕਰੈਂ ਜਪ ਅਉ ਸਤਸਉ ਰੇ." (ਕ੍ਰਿਸਨਾਵ) "ਗ੍ਰੰਥ ਸਤਸਇਆ ਕੋ ਕਰ੍ਯੋ." (ਚੰਡੀ ੧) "ਸਤਸੈ ਦੀ ਕਥਾ ਇਹ ਪੂਰੀ ਭਈ ਹੈ." (ਚੰਡੀ ੧) ਦੇਖੋ, ਦੁਰਗਾ ਸਪਤਸਤੀ ਅਤੇ ਦੁਰਗਾਪਾਠ....
ਇਹ ਰਾਜਾ ਰਤਨਸਿੰਘ ਰਾਠੌਰ ਮਰਤਾ¹ ਪਤਿ ਦੀ ਪੁਤ੍ਰੀ ਸੀ. ਇਸ ਦਾ ਜਨਮ ਸੰਮਤ ੧੫੪੮ ਵਿੱਚ ਹੋਇਆ ਅਰ ਮੇਵਾਰ ਦੇ ਰਾਜਕੁਮਾਰ ਭੋਵ ਰਾਜ ਨਾਲ, ਜੋ ਚਤੌੜਪਤਿ ਰਾਨਾਸਾਂਗਾ ਦਾ ਪੁਤ੍ਰ ਸੀ, ਸੰਮਤ ੧੫੭੩ ਵਿੱਚ ਸ਼ਾਦੀ ਹੋਈ. ਮੀਰਾਂਬਾਈ ਦਾ ਗ੍ਰਿਹਸ੍ਥ ਜੀਵਨ ਸੁਖ ਪੂਰਵਕ ਹੀ ਵੀਤਿਆ, ਕਿਉਂਕਿ ਰਾਨਾ ਦੁਰਗਾਭਗਤ ਸੀ ਅਤੇ ਇਹ ਕ੍ਰਿਸ਼ਨ ਉਪਾਸਿਕਾ ਸੀ.#ਪਤਿ ਦੇ ਮਰਣ ਪਿੱਛੋਂ ਮੀਰਾਂਬਾਈ ਘਰ ਬਾਰ ਤਿਆਗਕੇ ਵ੍ਰਿੰਦਾਵਨ ਆਦਿ ਤੀਰਥਾਂ ਦੀ ਯਾਤ੍ਰਾ ਕਰਦੀ ਹੋਈ ਸੰਮਤ ੧੬੦੩ ਵਿੱਚ ਦ੍ਵਾਰਿਕਾ ਦੇਹ ਤਿਆਗਕੇ ਜੀਵਨਯਾਤ੍ਰਾ ਸਮਾਪਤ ਕਰ ਗਈ. ਇਸ ਦਾ ਸ਼ਬਦ ਭਾਈ ਬੰਨੋ ਦੀ ਬੀੜ ਵਿੱਚ ਮਾਰੂ ਰਾਗ ਦਾ ਇਹ ਹੈ-#"ਮਨੁ ਹਮਾਰਾ ਬਾਧਿਓ, ਮਾਈ! ਕਵਲਨੈਨ ਆਪਨੇ ਗੁਨ,#ਤੀਖਣ ਤੀਰ ਬੇਧ ਸਰੀਰ ਦੂਰਿ ਗਯੋਮਾਈ,#ਲਾਗਿਓ ਤਬ ਜਾਨਿਓ ਨਹੀ, ਅਬ ਨ ਸਹਿਓ ਜਾਈ, ਰੀ ਮਾਈ।#ਤੰਤ ਮੰਤ ਅਉਖਦ ਕਰਉ ਤਊ ਪੀਰ ਨ ਜਾਈ,#ਹੈ ਕੋਊ ਉਪਕਾਰ ਕਰੈ? ਕਠਿਨ ਦਰਦੁ ਰੀ ਮਾਈ!#ਨਿਕਟਿ ਹਉ ਤੁਮ ਦੂਰਿ ਨਹੀ, ਬੇਗਿ ਮਿਲਹੁ ਆਈ,#ਮੀਰਾਂ ਗਿਰਧਰ ਸੁਆਮੀ ਦਇਆਲ ਤਨ ਕੀ ਤਪਤਿ ਬੁਝਾਈ, ਰੀ ਮਾਈ!#ਕਵਲ ਨੈਨ ਆਪਨੇ ਗੁਨ ਬਾਧਿਓ ਮਾਈ."...
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਗੋਵਰਧਨ ਗਿਰਿ (ਪਹਾੜ) ਦੇ ਉਠਾਉਣ ਵਾਲੇ ਕ੍ਰਿਸਨ ਜੀ. ਭਾਗਵਤ ਵਿੱਚ ਲੇਖ ਹੈ ਕਿ ਗੋਪ, ਇੰਦ੍ਰ ਦੀ ਪੂਜਾ ਹਰ ਸਾਲ ਕਰਦੇ ਸਨ, ਕ੍ਰਿਸਨ ਜੀ ਨੇ ਇੰਦ੍ਰ ਦੀ ਪੂਜਾ ਕਰਣੋਂ ਸਭ ਨੂੰ ਰੋਕ ਦਿੱਤਾ. ਇਸ ਪੁਰ ਇੰਦ੍ਰ ਨੇ ਕ੍ਰੋਧ ਕਰਕੇ ਬੱਦਲਾਂ ਨੂੰ ਹੁਕਮ ਦਿੱਤਾ ਕਿ ਮੂਸਲਧਾਰ ਵਰਖਾ ਕਰਕੇ ਗੋਪਾਂ ਦੇ ਪਿੰਡ ਪਸ਼ੂ ਸਭ ਰੋੜ੍ਹ ਦਿਓ. ਜਦ ਗਵਾਲੇ ਵਰਖਾ ਤੋਂ ਤੰਗ ਆ ਗਏ ਅਤੇ ਘਰ ਪਾਣੀ ਨਾਲ ਡੁਬਦੇ ਦੇਖੇ, ਤਦ ਕ੍ਰਿਸਨ ਜੀ ਨੇ ਗੋਵਰਧਨ ਪਹਾੜ ਉਂਗਲ ਤੇ ਛਤਰੀ ਦੀ ਤਰ੍ਹਾਂ ਉਠਾਕੇ ਸਭ ਨੂੰ ਇੰਦ੍ਰ ਦੇ ਕ੍ਰੋਧ ਤੋਂ ਬਚਾਇਆ। ੨. ਕਰਤਾਰ, ਜੋ ਸਾਰੇ ਪਹਾੜਾਂ ਨੂੰ ਧਾਰਣ ਕਰ ਰਿਹਾ ਹੈ। ੩. ਦੋਖੋ, ਗਿਰਿਧਾਰੀ ਲਾਲ. ੪. ਗਿਰਿਧਰ ਕਵਿਰਾਯ, ਜੋ ਈਸਵੀ ਉਨੀਹਵੀਂ ਸਦੀ ਵਿੱਚ ਹੋਇਆ ਹੈ. ਇਸ ਦਾ ਅਸਲ ਨਾਉਂ 'ਹਰਿਦਾਸ' ਸੀ. ਇਹ ਉਦਾਸੀਨ ਸਾਧੂ ਬਹੁਤ ਵਿਰਕਤ ਅਤੇ ਵਿਦ੍ਵਾਨ ਸੀ. ਗਿਰਿਧਰ ਦੇ ਕੁੰਡਲੀਏ ਬਹੁਤ ਮਨੋਹਰ ਹਨ.#ਸਾਂਈ ਗਿਰਿਧਰ ਗਿਰਿ ਧਰ੍ਯੋ#ਗਿਰਿਧਰ ਕਹਿ ਸਭਕੋਇ।#ਹਨੂਮਾਨ ਗਿਰਿਵਰ ਧਰ੍ਯੋ#ਗਿਰਿਧਰ ਕਹੈ ਨ ਕੋਇ।#ਗਿਰਿਧਰ ਕਹੈ ਨ ਕੋਇ#ਹਨੂ ਦ੍ਰੋਣਾਗਿਰਿ ਲ੍ਯਾਯੋ।#ਤਾਂਤੇ ਕਨਕਾ ਗਿਰ੍ਯੋ ਸੋਊ#ਲੈ ਕ੍ਰਿਸਨ ਉਠਾਯੋ।#ਕਹਿ ਗਿਰਿਧਰ ਕਵਿਰਾਯ#ਵਡਿਨ ਕੀ ਯਹੀ ਵਡਾਈ।#ਥੋਰੇ ਹੂੰ ਜਸ ਹੋਤ#ਵਡੇ ਪੁਰਖਨ ਕੋ ਸਾਂਈ।।#ਬਿਨਾ ਵਿਚਾਰੇ ਜੋ ਕਰੇ ਸੋ ਪਾਛੇ ਪਛਤਾਇ।#ਕਾਮ ਬਿਗਾਰੇ ਆਪਨੋ ਜਗ ਮੇ ਹੋਤ ਹਁਸਾਇ।-#ਜਗ ਮੇ ਹੋਤ ਹਁਸਾਯ ਚਿੱਤ ਮੇ ਚੈਨ ਨਾ ਆਵੇ।#ਖਾਨ ਪਾਨ ਸਨਮਾਨ ਰਾਗ ਰਁਗ ਮਨਹਿ ਨ ਭਾਵੇ।#ਕਹਿ ਗਿਰਿਧਰ ਕਵਿਰਾਯ ਦੁੱਖਕਛੁ ਟਰਤ ਨ ਟਾਰੇ।#ਖਟਕਤ ਹੈ ਜਿਯ ਮਾਂਹਿ ਕਿਯੋ ਜੋ ਬਿਨਾ ਵਿਚਾਰੇ।...
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...