misa, misuमिस, मिसु
ਸੰ. ਮਿਸ. ਸੰਗ੍ਯਾ- ਬਹਾਨਾਂ. ਛਲ. ਧੋਖਾ. "ਰਸੁ ਮਿਸੁ ਮੇਧੁ ਅਮ੍ਰਿਤੁ ਬਿਖੁ ਚਾਖੀ." (ਸ੍ਰੀ ਬੇਣੀ) ੨. ਫ਼ਾ. [مسِ] ਤਾਂਬਾ। ੩. ਦੇਖੋ, ਮਿੱਸ। ੪. ਅੰ. miss. ਕਨ੍ਯਾ. ਕੁਆਰੀ ਲੜਕੀ.
सं. मिस. संग्या- बहानां. छल. धोखा. "रसु मिसु मेधु अम्रितु बिखु चाखी." (स्री बेणी) २. फ़ा. [مسِ] तांबा। ३. देखो, मिॱस। ४. अं. miss. कन्या. कुआरी लड़की.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਛਲ. ਫ਼ਰੇਬ. ਦਗ਼ਾ। ੨. ਮਿਥ੍ਯਾ- ਗ੍ਯਾਨ. "ਹਰਿਧਨ ਲਾਹਿਆ ਧੋਖਾ" (ਗੂਜ ਮਃ ੫) ੩. ਦਿਲ ਦਾ ਧੜਕਾ. ਫ਼ਿਕਰ. "ਉਤਰਿਆ ਮਨ ਕਾ ਧੋਖਾ." (ਸੋਰ ਮਃ ੫) "ਅਗਨਿ ਰਸ ਸੋਖੇ ਮਰੀਐ ਧੋਖੈ." (ਤੁਖਾ ਬਾਰਹਮਾਹਾ)...
ਦੇਖੋ, ਰਸ। ੨. ਸਾਰ. ਤਤ੍ਵ. "ਸਭਹੂ ਕੋ ਰਸੁ ਹਰਿ ਹੋ." (ਗਉ ਮਃ ੫) ੩. ਭੋਗਣ ਯੋਗ੍ਯ ਪਦਾਰਥ. "ਰਸੁ ਸੋਇਨਾ ਰਸੁ ਰੁਪਾ ਕਾਮਣਿ." (ਸ੍ਰੀ ਮਃ ੧) ੪. ਪ੍ਰੇਮ. ਪ੍ਰੀਤਿ. "ਰਸੁ ਸੰਤਨਾ ਸਿਉ ਤਿਸੁ." (ਮਃ ੩. ਵਾਰ ਬਿਲਾ) ੫. ਸੰ. ਰਸ੍ਯ. ਸਵਾਦ ਲੈਣ ਯੋਗ੍ਯ ਪਦਾਰਥ. "ਤਨੁ ਧਨੁ ਸਭ ਰਸੁ ਗੋਬਿੰਦ ਤੇਰਾ." (ਗਉ ਕਬੀਰ)...
ਸੰ. ਮਿਸ. ਸੰਗ੍ਯਾ- ਬਹਾਨਾਂ. ਛਲ. ਧੋਖਾ. "ਰਸੁ ਮਿਸੁ ਮੇਧੁ ਅਮ੍ਰਿਤੁ ਬਿਖੁ ਚਾਖੀ." (ਸ੍ਰੀ ਬੇਣੀ) ੨. ਫ਼ਾ. [مسِ] ਤਾਂਬਾ। ੩. ਦੇਖੋ, ਮਿੱਸ। ੪. ਅੰ. miss. ਕਨ੍ਯਾ. ਕੁਆਰੀ ਲੜਕੀ....
ਸੰ. ਮਧੁ. ਸ਼ਰਾਬ. ਮਦਿਰਾ. "ਰਸੁ ਮਿਸੁ ਮੇਧੁ ਅਮ੍ਰਿਤੁ ਬਿਖੁ ਚਾਖੀ, ਤਉ ਪੰਚ ਪ੍ਰਗਟ ਸੰਤਾਪੇ." (ਸ੍ਰੀ ਬੇਣੀ) ੨. ਦੇਖੋ, ਮੇਧ੍ਯ....
ਸੰ. ਵਿਸ. ਸੰਗ੍ਯਾ- ਜ਼ਹਿਰ. ਗਰਲ. "ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ." (ਵਡ ਅਃ ਮਃ ੩) ੨. ਅਧਰਮ ਦੀ ਕਮਾਈ. "ਬਿਖੁ ਸੰਚੈ ਹਟਵਾਣੀਆ, ਬਹਿ ਹਾਟਿ ਕਮਾਇ." (ਗਉ ਮਃ ੪) ੩. ਮਾਯਾ. "ਬਿਖੁ ਮਾਤੇ ਕਾ ਠਉਰ ਨ ਠਾਉ." (ਗਉ ਮਃ ੫) ੪. ਸ਼ਰਾਬ. ਮਦਿਰਾ. "ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ." (ਸ੍ਰੀ ਬੇਣੀ)...
ਚਸਣ ਕੀਤੀ. ਚੱਖੀ. "ਮਹਾ ਬਿਖਿਆਮਦ ਚਾਖੀ." (ਸਾਰ ਮਃ ੪) ੨. ਸੰਗ੍ਯਾ- ਚੱਖੀ. ਬਾਜ਼ ਆਦਿ ਸ਼ਿਕਾਰੀ ਪੰਛੀਆਂ ਨੂੰ ਸ਼ਿਕਾਰ. ਲਾਉਣ ਲਈ ਮਾਸ ਦਾ ਚਸਕਾ ਦੇਣ ਦੀ ਬੋਟੀ. "ਬਾਜ ਹਨਐ ਗ੍ਵਾਰਨ ਕਾਨ੍ਹ ਦਈ ਜਬ ਚਾਖੀ." (ਕ੍ਰਿਸਨਾਵ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਵੇਣਿ ਅਤੇ ਵੇਣੀ. ਸੰਗ੍ਯਾ- ਗੁੰਦੇ ਹੋਏ ਕੇਸ਼ ਗੁੱਤ। ੨. ਜਲ ਦਾ ਪ੍ਰਵਾਹ। ੩. ਗੰਗਾ ਯਮੁਨਾ ਅਤੇ ਸਰਸ੍ਵਤੀ ਦਾ ਸੰਗਮ. "ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ." (ਰਾਮ ਬੇਣੀ) ਭਾਵ ਇੜਾ, ਪਿੰਗਲਾ ਅਤੇ ਸੁਖਮਨਾ ਦੇ ਮੇਲ ਤੋਂ ਹੈ। ੪. ਇੱਕ ਭਗਤ, ਜਿਸ ਦੀ ਬਾਣੀ ਗੁਰੂ ਗ੍ਰੰਥਸਾਹਿਬ ਵਿੱਚ ਦੇਖੀ ਜਾਂਦੀ ਹੈ. ਇਸ ਦੇ ਜੀਵਨ ਦਾ ਹਾਲ ਕੁਝ ਮਾਲੂਮ ਨਹੀਂ. "ਭਗਤ ਬੇਣਿ ਗੁਣ ਰਵੈ." (ਸਵੈਯੇ ਮਃ ੧. ਕੇ) "ਬੇਣੀ ਜਾਚੈ ਤੇਰਾ ਨਾਮ." (ਰਾਮ)#ਭਾਈ ਗੁਰਦਾਸ ਜੀ ਨੇ ਬੇਣੀ ਭਗਤ ਦੀ ਕਥਾ ਦਸਵੀਂ ਵਾਰ ਵਿੱਚ ਲਿਖੀ ਹੈ ਕਿ ਉਸ ਦੀ ਲੋੜਾਂ ਪੂਰੀਆਂ ਕਰਨ ਲਈ ਕਰਤਾਰ ਨੇ ਰਾਜਾ ਰੂਪ ਹੋਕੇ ਸਾਰੇ ਪਦਾਰਥ ਦਿੱਤੇ, ਯਥਾ-#ਗੁਰਮੁਖ ਬੇਣੀ ਭਗਤਿ ਕਰ#ਜਾਇ ਇਕਾਂਤ ਬਹੈ ਲਿਵਲਾਵੈ।#ਕਰਮ ਕਰੈ ਅਧਿਆਤਮੀ#ਹੋਰਸੁ ਕਿਸੈ ਨ ਅਜਰ ਲਖਾਵੈ।#ਘਰ ਆਯਾ ਜਾਂ ਪੁੱਛੀਐ#ਰਾਜ ਦੁਆਰ ਗਇਆ ਆਲਾਵੈ।#ਘਰ ਸਭ ਵੱਥੂੰ ਮੰਗੀਅਨ#ਵਲ ਛਲ ਕਰਕੇ ਝੱਤ ਲੰਘਾਵੈ।#ਵੱਡਾ ਸਾਂਗ ਵਰੱਤਦਾ#ਓਹ ਇਕ ਮਨ ਪਰਮੇਸਰ ਧ੍ਯਾਵੈ।#ਪੈਜ ਸਵਾਰੈ ਭਗਤ ਦੀ#ਰਾਜਾ ਹੁਇਕੈ ਘਰ ਚਲ ਆਵੈ।#ਦੇਇ ਦਿਲਾਸਾ ਤੁੱਸਕੈ#ਅਣਗਣਤੀ ਖਰਚੀ ਪਹੁਚਾਵੈ।#ਓਥਹੁੰ ਆਇਆ ਭਗਤ ਪਾਸ#ਹੋਇ ਦਿਆਲ ਹੇਤ ਉਪਜਾਵੈ।#ਭਗਤ ਜਨਾਂ ਜੈਕਾਰ ਕਰਾਵੈ ॥#੫. ਪਿੰਡ ਚੂਹਣੀਆਂ (ਜਿਲਾ ਲਹੌਰ) ਦਾ ਵਸਨੀਕ ਇੱਕ ਪੰਡਿਤ, ਜੋ ਦਿਗਵਿਜਯ ਕਰਦਾ ਫਿਰਦਾ ਸੀ. ਇਹ ਜਦ ਗੋਇੰਦਵਾਲ ਆਇਆ, ਤਦ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਕੇ ਵਿਦ੍ਯਾਭਿਮਾਨ ਛੱਡਕੇ ਗੁਰਸਿੱਖ ਹੋਇਆ. ਮਲਾਰ ਰਾਗ ਵਿੱਚ- "ਇਹੁ ਮਨ ਗਿਰਹੀ ਕਿ ਇਹੁ ਮਨ ਉਦਾਸੀ"- ਸ਼ਬਦ ਕਿਸੇ ਪਰਥਾਇ ਗੁਰੂ ਸਾਹਿਬ ਨੇ ਉਚਾਰਿਆ ਹੈ. ਇਹ ਵਡਾ ਕਰਨੀ ਵਾਲਾ ਪ੍ਰਚਾਰਕ ਹੋਇਆ ਹੈ. ਗੁਰੂ ਸਾਹਿਬ ਨੇ ਇਸ ਨੂੰ ਮੰਜੀ ਬਖ਼ਸ਼ੀ. ਇਸ ਦਾ ਨਾਉਂ ਬੇਣੀਮਾਧੋ ਭੀ ਕਈਆਂ ਨੇ ਲਿਖਿਆ ਹੈ. ਇਸ ਦੀ ਵੰਸ਼ ਵਿੱਚ ਹਰਿਦਯਾਲ ਉੱਤਮ ਕਵੀ ਹੋਇਆ ਹੈ, ਜਿਸ ਨੇ ਸਾਰੁਕਤਾਵਲੀ ਅਤੇ ਵੈਰਾਗਸ਼ਤਕ ਦਾ ਮਨੋਹਰ ਉਲਥਾ ਕੀਤਾ ਹੈ....
ਸੰ. ਤਾਮ੍ਰ. ਸੰਗ੍ਯਾ- ਇੱਕ ਧਾਤੁ, ਜਿਸ ਦੇ ਸੰਸਕ੍ਰਿਤ ਨਾਮ ਤਾਮ੍ਰਕ, ਤਪਨੇਸ੍ਟ, ਰਕਤ੍ਤਧਾਤੁ ਆਦਿ ਹਨ. Copper. “ਪਾਰਸ ਕੇ ਸੰਗਿ ਤਾਬਾ ਬਿਗਰਿਓ." (ਭੈਰ ਕਬੀਰ) "ਕਿਨਹੀ ਬਨਜਿਆ ਕਾਸੀ ਤਾਂਬਾ." (ਕੇਦਾ ਕਬੀਰ) ੨. ਦੇਖੋ, ਜਹਾਨ ਤਾਬਾ....
ਮਿਸ਼੍ਰਿਤ ਹੋਣ ਦਾ ਭਾਵ. ਮਿਲਾਵਟ....
ਸੰ. ਸੰਗ੍ਯਾ- ਪੁਤ੍ਰੀ. ਬੇਟੀ। ੨. ਕੁਆਰੀ ਲੜਕੀ। ੩. ਬਾਰਾਂ ਰਾਸ਼ੀਆਂ ਵਿੱਚੋਂ, ਛੀਵੀਂ ਰਾਸ਼ਿ. Virgo । ੪. ਵਡੀ ਇਲਾਇਚੀ। ੫. ਇੱਕ ਛੰਦ. ਦੇਖੋ, ਅਕਵਾ....
ਕੁਮਾਰੀ. ਪੰਜ ਵਰ੍ਹੇ ਤੀਕ ਦੀ ਕੰਨ੍ਯਾ। ੨. ਕੰਨ੍ਯਾ. ਲੜਕੀ. "ਗਾਛਹੁ ਪੁਤ੍ਰੀ ਰਾਜਕੁਆਰਿ." ਬਸੰ ਅਃ ਮਃ ੧) "ਰਾਜਕੁਆਰਿ ਪੁਰੰਦਰੀਏ." (ਰਾਮ ਨਾਮਦੇਵ) ੩. ਬਿਨਾ ਵਿਆਹੀ ਕੰਨ੍ਯਾ. "ਜਾ ਕੁਆਰੀ ਤਾ ਚਾਉ." (ਸ. ਫਰੀਦ) ੪. ਲੌਂਡੀ. ਦਾਸੀ. "ਜਾਚੈ ਘਰਿ ਲਛਮੀ ਕੁਆਰੀ." (ਮਲਾ ਨਾਮਦੇਵ) ੫. ਕਵਰੀ. ਕਵਲ. ਬੁਰਕੀ. "ਖਿੰਥਾ ਕਾਲ ਕੁਆਰੀ ਕਾਇਆ." (ਜਪੁ) ਦੇਹ ਨੂੰ ਕਾਲ ਦਾ ਗ੍ਰਾਸ ਜਾਣਨਾ ਇਹ ਖਿੰਥਾ ਹੈ....
ਲਡ (ਖੇਲ) ਕਰਨ ਵਾਲਾ, ਵਾਲੀ. ਬਾਲਕ. ਬਾਲਕੀ....