milyo, milyoमिल्यो, मिल्यो
ਮਿਲਿਆ. ਸ਼ਾਮਿਲ ਹੋਇਆ. "ਕੁਲ ਜਨ ਮਧੇ ਮਿਲ੍ਯੋ ਸਾਰਗਪਾਨ ਰੇ." (ਧਨਾ ਤ੍ਰਿਲੋਚਨ) ਜਿਸ ਦੀ ਕੁਲ ਦੇ ਲੋਕਾਂ ਵਿੱਚ ਵਿਸਨੁ ਨੇ ਜਨਮ ਧਾਰਿਆ.
मिलिआ. शामिल होइआ. "कुल जन मधे मिल्यो सारगपान रे." (धना त्रिलोचन) जिस दी कुल दे लोकां विॱच विसनु ने जनम धारिआ.
ਅ਼. [شامل] ਵਿ- ਸੰਮਿਲਿਤ. ਮਿਲਿਆ ਹੋਇਆ। ੨. ਸੰ. शामिल. ਸ਼ਮੀ (ਜੰਡੀ) ਨਾਲ ਹੈ ਜਿਸ ਦਾ ਸੰਬੰਧ. ਜੰਡੀ ਦੀ ਲੱਕੜ ਦਾ ਬਣਿਆ ਹੋਇਆ....
ਸੰ. ਸੰਗ੍ਯਾ- ਨਸਲ. ਵੰਸ਼. "ਕੁਲਹ ਸਮੂਹ ਸਗਲ ਉਧਰਣੰ." (ਗਾਥਾ) ੨. ਆਬਾਦ ਦੇਸ਼। ੩. ਘਰ. ਗ੍ਰਿਹ। ੪. ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. ਆਪਿ ਤਰਿਆ ਕੁਲ ਜਗਤ ਤਰਾਇਆ." (ਵਾਰ ਗੂਜ ੧. ਮਃ ੩. )...
ਕ੍ਰਿ ਵਿ- ਮਧ੍ਯ ਮੇਂ. ਵਿੱਚੋਂ. "ਕੋਟਿ ਮਧੇ ਕੋਈ ਸੰਤੁ ਦਿਖਾਇਆ." (ਪ੍ਰਭਾ ਅਃ ਮਃ ੫)...
ਮਿਲਿਆ. ਸ਼ਾਮਿਲ ਹੋਇਆ. "ਕੁਲ ਜਨ ਮਧੇ ਮਿਲ੍ਯੋ ਸਾਰਗਪਾਨ ਰੇ." (ਧਨਾ ਤ੍ਰਿਲੋਚਨ) ਜਿਸ ਦੀ ਕੁਲ ਦੇ ਲੋਕਾਂ ਵਿੱਚ ਵਿਸਨੁ ਨੇ ਜਨਮ ਧਾਰਿਆ....
ਸੰ. सारङ् गपाणि ਸਾਰੰਗਪਾਣਿ. ਵਿ- ਸਾਰੰਗ (ਪ੍ਰਿਥਿਵੀ) ਹੈ ਜਿਸ#ਦੇ ਹੱਥ. ਸਾਰੀ ਵਿਸ਼੍ਵ ਨੂੰ ਜੋ ਪਾਲਨ ਕਰਦਾ ਹੈਂ ਜਿਸ ਦੇ ਹੱਥ ਸਭ ਦੀ ਰੋਜ਼ੀ ਹੈ. "ਧਿਆਵਹਿ ਜੀਅ ਜੰਤ ਹਰਿ ਸਾਰਗਪਾਣਾ." (ਵਾਰ ਸ੍ਰੀ ਮਃ ੪) ੨. ਸੰ. शाङ् गपाणि ਸੰਗ੍ਯਾ- ਵਿਸਨੁ, ਜਿਸ ਦੇ ਹੱਥ ਸ਼੍ਰਿੰਗ ਦਾ ਬਣਿਆ ਧਨੁਸ ਹੈ. "ਕੁਲ ਜਨ ਮਧੇ ਮਿਲਿਓ ਸਾਰਗਪਾਨ ਰੇ." (ਧਨਾ ਤ੍ਰਿਲੋਚਨ) ਕੁਲ ਮੱਧੇ ਜਨਮਿ ਲਿਓ ਸਾਰੰਗਪਾਣਿ ਨੇ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਸੰਗ੍ਯਾ- ਤਿੰਨ ਨੇਤ੍ਰਾਂ ਵਾਲਾ, ਸ਼ਿਵ। ੨. ਇੱਕ ਭਗਤ, ਜਿਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਹੈ. ਇਹ ਮਹਾਤਮਾ ਵੈਸ਼੍ਯ ਜਾਤਿ ਦਾ ਬਾਰਸੀ (ਜਿਲਾ ਸ਼ੋਲਾਪੁਰ) ਦਾ ਵਸਨੀਕ ਸੀ. ਇਸ ਦਾ ਜਨਮ ਸੰਮਤ ੧੩੨੫ ਵਿੱਚ ਹੋਇਆ ਸੀ. "ਤ੍ਰਿਲੋਚਨ ਗੁਰੁ ਮਿਲਿ ਭਈ ਸੁਧ." (ਬਸੰ ਅਃ ਮਃ ੫) ਇਸ ਦਾ ਨਾਮ ਤਿਲੋਚਨ ਲਿਖਿਆ ਹੈ. ਦੇਖੋ, ਤਿਲੋਚਨ ੨। ੩. ਵਿਦ੍ਵਾਨ. ਗ੍ਯਾਨੀ. ਜਿਸ ਦੇ ਵਿਦ੍ਯਾਰੂਪ ਤੀਜਾ ਨੇਤ੍ਰ ਹੈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....