yakhanīयख़नी
ਫ਼ਾ. [یخنی] ਸੰਗ੍ਯਾ- ਜ਼ਖ਼ੀਰਾ। ੨. ਪੱਕਿਆ ਹੋਇਆ ਮਾਸ। ੩. ਮਾਸ ਦਾ ਗਾੜ੍ਹਾ ਰਸਾ (ਸ਼ੋਰਵਾ).
फ़ा. [یخنی] संग्या- ज़ख़ीरा। २. पॱकिआ होइआ मास। ३. मास दा गाड़्हा रसा (शोरवा).
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [ذخیِرہ] ਜਖ਼ੀਰਾ. ਸੰਗ੍ਯਾ- ਵਸ੍ਤੂਆਂ ਦਾ ਸਮੁਦਾਇ। ੨. ਖ਼ਜ਼ਾਨਾ। ੩. ਢੇਰ. ਅੰਬਾਰ। ੪. ਛੋਟੇ ਬਟਿਆਂ ਦੇ ਖੇਤ, ਜਿਸ ਵਿੱਚ ਪਨੀਰੀ ਬੀਜੀ ਜਾਂਦੀ ਹੈ....
ਸੰ. मास्. ਸੰਗ੍ਯਾ- ਮਹੀਨਾ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਸਮੇਂ ਨੂੰ ਮਾਪੇ (ਮਿਣੇ) ਉਹ ਮਾਸ ਹੈ. ਵਿਸਨੁਪੁਰਾਣ ਵਿੱਚ ਮਹੀਨੇ ਦੇ ਚਾਰ ਭੇਦ ਲਿਖੇ ਹਨ-#(ੳ) ਚਾਨਣੇ ਪੱਖ ਦੀ ਏਕਮ ਤੋਂ ਅਮਾਵਸ੍ਯਾ ਤੀਕ ਦਾ "ਚਾਂਦ੍ਰਮਾਸ" ਇਹ ੩੦ ਤਿਥਾਂ ਦਾ ਹੁੰਦਾ ਹੈ. ਹਨੇਰੇ ਪੱਖ ਦੀ ਏਕਮ ਤੋਂ ਪੂਰਨਮਾਸ਼ੀ ਤਕ ੩੦ ਤਿਥਾਂ ਦੀ ਭੀ ਚਾਂਦ੍ਰਮਾਸ ਹੈ.#(ਅ) ਕਿਸੇ ਤਿਥਿ ਤੋਂ ਕਿਸੇ ਤਿਥਿ ਤੀਕ ਤੀਹ ਦਿਨ ਗਿਣਨ ਕਰਕੇ ਹੋਇਆ ਮਹੀਨਾ "ਸਾਵਨਮਾਸ."#(ੲ) ਜਿਤਨੇ ਸਮੇਂ ਵਿੱਚ ਸੂਰਜ ਇੱਕ ਰਾਸ਼ਿ ਨੂੰ ਭੋਗੇ "ਸੌਰਮਾਸ." ਇਹ ੨੯, ੩੦, ੩੧ ਅਤੇ ੩੨ ਦਿਨਾਂ ਦਾ ਹੁੰਦਾ ਹੈ.#(ਸ) ਜਿਤਨੇ ਦਿਨਾਂ ਵਿੱਚ ਸਾਰੇ ਨਕ੍ਸ਼੍ਤ੍ਰ ਆਪਣਾ ਚਕ੍ਰ ਪੂਰਾ ਕਰਨ, ਉਹ "ਨਾਕ੍ਸ਼੍ਤ੍ਰਮਾਸ." ਇਹ ਅਸ਼੍ਵਿਨੀ ਨਛਤ੍ਰ ਤੋਂ ਆਰੰਭ ਹੋਕੇ ਰੇਵਤੀ ਨਕ੍ਸ਼੍ਤ੍ਰ ਤੇ ਸਮਾਪਤ ਹੁੰਦਾ ਹੈ. "ਉਰਜ ਮਾਸ ਕੀ ਪੂਰਨਮਾਸੀ." (ਨਾਪ੍ਰ) ਉਰ੍ਜ (ਕੱਤਕ) ਦੀ ਪੂਰਨਮਾਸੀ। ੨. ਚੰਦ੍ਰਮਾ। ੩. ਸੰ. ਮਾਂਸ. "ਹਡੁ ਚੰਮੁ ਤਨੁ ਮਾਸ." (ਮਃ ੧. ਵਾਰ ਮਲਾ) ੪. ਭਾਵ- ਦੇਹ. ਸ਼ਰੀਰ. "ਸਾਸੁ ਮਾਸੁ ਸਭ ਜੀਉ ਤੁਮਾਰਾ." (ਧਨਾ ਮਃ ੧) "ਪ੍ਰਿਥਮੇ ਸਾਸ ਨ ਮਾਸ ਸਨ." (ਭਾਗੁ) ੫. ਫ਼ਾ. [ماش] ਮਾਸ਼. ਮਾਂਹ. ਸੰ. ਮਾਸ. ਉੜਦ. ਦੇਖੋ, ਮਾਂਹ ੨। ੬. ਅ਼. [معش] ਮਆ਼ਸ਼. ਗੁਜ਼ਾਰਾ. ਨਿਰਵਾਹ ਦਾ ਸਾਧਨ। ੭. ਰੋਜ਼ੀ. ਉਪਜੀਵਿਕਾ....
ਸੰਗ੍ਯਾ- ਤਰੀ. ਸ਼ੋਰਵਾ. ਰਸ। ੨. ਰਸ ਦਾ ਬਹੁ ਵਚਨ. "ਰੰਗ ਰਸਾ ਜੈਸੇ ਸੁਪਨਾਹਾ." (ਆਸਾ ਮਃ ੫) ੩. ਦੇਖੋ, ਰੱਸਾ। ੪. ਸੰ. ਦਾਖ। ੫. ਪ੍ਰਿਥਿਵੀ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) "ਰਸਾ ਪਾਦ ਤੂਰਨ ਧਰੇ." (ਨਾਪ੍ਰ) ੬. ਜੀਭ। ੭. ਨਦੀ....