mahāradhaमहारथ
ਸੰ. ਵਿ- ਵਡੇ ਰਥ ਵਾਲਾ। ੨. ਸੰਗ੍ਯਾ- ਵਡਾ ਰਥ। ੩. ਵਡਾ ਯੋਧਾ. ਮਹਾਰਥੀ. ਐਸਾ ਬਹਾਦੁਰ, ਜੋ ਇਕੱਲਾ ਹੀ ਦਸ ਹਜ਼ਾਰ ਧਨੁਖਧਾਰੀਆਂ ਦਾ ਮੁਕਾਬਲਾ ਕਰੇ। ੪. ਉਹ ਯੋਧਾ, ਜਿਸ ਨਾਲ ਦਸ ਹਜ਼ਾਰ ਧਨੁਖਧਾਰੀ ਹੋਵੇ। ੫. ਸ਼ਿਵ. ਮਹਾਦੇਵ। ੬. ਸੰ. ਮਹਾਰ੍ਥ. ਗੂਢ ਸਿੱਧਾਂਤ. "ਸਿੱਖਨ ਸੋਂ ਅਸ ਕੋਮਲ ਭਾਖ ਮਹਾਰਥ ਹੈ ਜਿਸ ਮੇਂ ਸੁਖਦਾਈ." (ਗੁਪ੍ਰਸੂ) ੭. ਵਿ- ਬਹੁਤ ਧਨ ਵਾਲਾ. ਵਡਾ ਦੌਲਤਮੰਦ.
सं. वि- वडे रथ वाला। २. संग्या- वडा रथ। ३. वडा योधा. महारथी. ऐसा बहादुर, जो इकॱला ही दस हज़ार धनुखधारीआं दा मुकाबला करे। ४. उह योधा, जिस नाल दस हज़ार धनुखधारी होवे। ५. शिव. महादेव। ६. सं. महार्थ. गूढ सिॱधांत. "सिॱखन सों अस कोमल भाख महारथ है जिस में सुखदाई." (गुप्रसू) ७. वि- बहुत धन वाला. वडा दौलतमंद.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. योद्घृ- ਯੋਧ੍ਰਿ. ਯੁੱਧ ਕਰਨ ਵਾਲਾ. ਲੜਾਕਾ. ਵੀਰ....
ਦੇਖੋ, ਮਹਾਰਥ ੩....
ਕ੍ਰਿ. ਵਿ- ਅਜੇਹਾ. ਇਸ ਪ੍ਰਕਾਰ ਦਾ. "ਐਸਾ ਸਤਿਗੁਰ ਜੇ ਮਿਲੈ." (ਸ੍ਰੀ ਅਃ ਮਃ ੧)...
ਫ਼ਾ. [بہادر] ਬਹਾ- ਦੁਰ ਚਮਕੀਲਾ ਮੋਤੀ। ੨. ਕੀਮਤੀ ਮੋਤੀ। ੩. ਉਤਸਾਹੀ. ਪਰਾਕ੍ਰਮੀ. ਸ਼ੂਰਵੀਰ....
ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦....
ਅ਼. [مُقابلہ] ਸੰਗ੍ਯਾ- ਕ਼ਬਲ (ਅੱਗੇ) ਆਉਣ ਦਾ ਭਾਵ. ਇੱਕ ਦੂਜੇ ਦਾ ਆਮੋ ਸਾਹਮਣੇ ਹੋਣਾ. ਟਾਕਰਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਹ਼ਜਰਤ ਮੁਹ਼ੰਮਦ. "ਮਹਾਦੀਨ ਤਬ ਪ੍ਰਭੁ ਉਪਰਾਜਾ." (ਵਿਚਿਤ੍ਰ) ਦੇਖੋ, ਮੁਹ਼ੰਮਦ. ਵਿ- ਮਹਾ (ਵਡਾ) ਦੇਵਤਾ. ਮਹਾਦੇਵ। ੨. ਸੰਗ੍ਯਾ- ਕਰਤਾਰ ਪਾਰਬ੍ਰਹਮ। ੩. ਸ਼ਿਵ. "ਮਹਾਦੇਉ ਗੁਣ ਰਵੈ ਸਦਾ ਜੋਗੀ." (ਸਵੈਯੇ ਮਃ ੧. ਕੇ) "ਮਹਾਦੇਵ ਕੋ ਕਹਿਤ ਸਦਾਸਿਵ। ਨਿਰੰਕਾਰ ਕਾ ਚੀਨਤ ਨਹਿ ਭਿਵ." (ਚੌਪਈ) ੪. ਸ਼੍ਰੀ ਗੁਰੂ ਰਾਮਦਾਸ ਜੀ ਦਾ ਮਝਲਾ ਸੁਪੁਤ੍ਰ, ਜੋ ੪. ਹਾੜ ਸੰਮਤ ੧੬੧੭ ਨੂੰ ਬੀਬੀ ਭਾਨੀ ਦੇ ਉਦਰ ਤੋਂ ਜਨਮਿਆ, ਅਤੇ ਸੰਮਤ ੧੬੬੨ ਵਿੱਚ ਗੋਇੰਦਵਾਲ ਸਮਾਇਆ. ਇਹ ਕਰਣੀਵਾਲਾ ਆਤਮਗ੍ਯਾਨੀ ਮਹਾਪੁਰੁਸ ਸੀ....
ਸੰ. ਵਿ- ਗੁਪ੍ਤ. ਲੁਕਿਆ ਹੋਇਆ। ੨. ਜਿਸ ਦਾ ਮਤਲਬ ਛੇਤੀ ਸਮਝ ਵਿੱਚ ਨਾ ਆਵੇ ਐਸਾ ਵਾਕ। ੩. ਦੇਖੋ, ਗੂੜ ੨....
ਦੇਖੋ, ਸਿਧਾਂਤ....
ਸੰ. ਵਿ- ਨਰਮ. ਮੁਲਾਯਮ. ਕਠੋਰਤਾ ਰਹਿਤ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਕਵੀਆਂ ਨੇ ਇਹ ਪਦਾਰਥ ਕੋਮਲ ਗਿਣੇ ਹਨ- ਸੰਤਮਨ, ਪ੍ਰੇਮ, ਫੁੱਲ, ਮੱਖਣ, ਰੇਸ਼ਮ। ੨. ਸੁੰਦਰ. ਮਨੋਹਰ। ੩. ਸੰਗ੍ਯਾ- ਜਲ। ੪. ਸੰਗੀਤ ਅਨੁਸਾਰ ਉਤਰਿਆ ਹੋਇਆ ਸੁਰ. ਰਿਖਭ (ਰਿਸਭ), ਗਾਂਧਾਰ, ਧੈਵਤ ਅਤੇ ਨਿਸਾਦ, ਇਹ ਚਾਰ ਸੁਰ ਕੋਮਲ ਹੋਇਆ ਕਰਦੇ ਹਨ....
ਸੰ. ਭਕ੍ਸ਼੍. ਖਾਣ ਦੀ ਕ੍ਰਿਯਾ. ਖਾਨਪਾਨ. "ਬਹੁ ਜੋਨੀ ਦੁਰਗੰਧ ਭਾਖੁ." (ਮਾਰੂ ਮਃ ੪) "ਭਾਖਿਲੇ ਪੰਚੈ ਹੋਇ ਸਬੂਰੀ." (ਭੈਰ ਕਬੀਰ) ਪੰਜ ਵਿਕਾਰਾਂ ਨੂੰ ਭਕ੍ਸ਼੍ਣ ਕਰਲੈ। ੨. ਭਾਸਣ. ਕਥਨ. ਦੇਖੋ, ਭਾਸ ੨. "ਕਹੁ ਕਬੀਰ ਅਖਰ ਦੁਇ ਭਾਖਿ." (ਗਉ ਕਬੀਰ) ੩. ਭਾਸਾ. ਬੋਲੀ. "ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ." (ਭਾਗੁ) ੪. ਭਾਸ਼੍ਯ. ਵ੍ਯਾਖ੍ਯਾ. ਟੀਕਾ ਸੂਤ੍ਰਾਂ ਤੇ ਕੀਤੀ ਵ੍ਯਾਖ੍ਯਾ. "ਕਹੂੰ ਭਾਖ ਬਾਚੈਂ, ਕਹੂੰ ਕੌਮਦੀਅੰ." (ਗ੍ਯਾਨ) ਕਿਤੇ ਪਤੰਜਲਿ ਦਾ ਮਹਾਭਾਸ਼੍ਯ ਪੜ੍ਹਦੇ ਹਨ ਅਤੇ ਕਿਤੇ ਕੌਮੁਦੀ ਨੂੰ ਪੜ੍ਹਦੇ ਹਨ....
ਸੰ. ਵਿ- ਵਡੇ ਰਥ ਵਾਲਾ। ੨. ਸੰਗ੍ਯਾ- ਵਡਾ ਰਥ। ੩. ਵਡਾ ਯੋਧਾ. ਮਹਾਰਥੀ. ਐਸਾ ਬਹਾਦੁਰ, ਜੋ ਇਕੱਲਾ ਹੀ ਦਸ ਹਜ਼ਾਰ ਧਨੁਖਧਾਰੀਆਂ ਦਾ ਮੁਕਾਬਲਾ ਕਰੇ। ੪. ਉਹ ਯੋਧਾ, ਜਿਸ ਨਾਲ ਦਸ ਹਜ਼ਾਰ ਧਨੁਖਧਾਰੀ ਹੋਵੇ। ੫. ਸ਼ਿਵ. ਮਹਾਦੇਵ। ੬. ਸੰ. ਮਹਾਰ੍ਥ. ਗੂਢ ਸਿੱਧਾਂਤ. "ਸਿੱਖਨ ਸੋਂ ਅਸ ਕੋਮਲ ਭਾਖ ਮਹਾਰਥ ਹੈ ਜਿਸ ਮੇਂ ਸੁਖਦਾਈ." (ਗੁਪ੍ਰਸੂ) ੭. ਵਿ- ਬਹੁਤ ਧਨ ਵਾਲਾ. ਵਡਾ ਦੌਲਤਮੰਦ....
ਵਿ- ਸੁਖਦਾਤ੍ਰਿ. ਸੁਖ ਦੇਣ ਵਾਲਾ. ਸੁਖਦਾਇਕ. "ਸੁਖਦਾਈ ਜੀਅਨ ਕੋ ਦਾਤਾ." (ਦੇਵ ਮਃ ੫) "ਸੁਖਦਾਤਾ ਹਰਿ ਏਕੁ ਹੈ." (ਭੈਰ ਮਃ ੩) ਸੁਖਦਾਨੀ. ਵਿ- ਸੁਖ ਦੇਣ ਵਾਲਾ. ੨. ਸੰਗ੍ਯਾ- ਦੇਖੋ, ਸਵੈਯੇ ਦਾ ਭੇਦ ੧੬....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....