mahānaमहाण
ਦੇਖੋ, ਮਹਾਨ। ੨. ਅ਼. [مہاں] ਮੁਹਾਨ. ਵਿ- ਨਫ਼ਰਤ ਕੀਤਾ ਗਿਆ. ਜਲੀਲ. ਖੁਆਰ. "ਬਜਰਕਵਾਰ ਹਜਾਰ ਮਹਾਣੇ." (ਭਾਗੁ) ਹਜਾਰਾਂ ਬਜ਼ੁਰਗਵਾਰ ਖੁਆਰ ਹੋਏ ਹਨ.
देखो, महान। २. अ़. [مہاں] मुहान. वि- नफ़रत कीता गिआ. जलील. खुआर. "बजरकवार हजार महाणे."(भागु) हजारां बज़ुरगवार खुआर होए हन.
ਵਿ- ਵਡਾ. ਵਿਸ੍ਤਾਰ ਵਾਲਾ. ਉੱਚਾ। ੨. ਦੇਖੋ, ਮਹਾਣ....
ਅ਼. [نفرت] ਸੰਗ੍ਯਾ- ਘ੍ਰਿਣਾ. ਗਲਾਨੀ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਅ਼. [ذلیِل] ਜਲੀਲ. ਵਿ- ਖ਼੍ਵਾਰ. ਬੇਇ਼ੱਜ਼ਤ. ਅਪਮਾਨਿਤ। ੨. ਅ਼. [جلیِل] ਜਲੀਲ. ਜਲਾਲ ਵਾਲਾ. ਵਡਾ. ਬਜ਼ੁਰਗ. ਇ਼ੱਜ਼ਤ ਵਾਲਾ। ੩. ਪ੍ਰਕਾਸ਼ ਵਾਲਾ....
ਫ਼ਾ. [خوار] ਖ਼੍ਵਾਰ. ਵਿ- ਬੇਕ਼ਦਰ. "ਮਰਿ ਖੁਆਰ ਸਾਕਤਨਰ ਥੀਵੇ." (ਬਿਲਾ ਮਃ ੫) ੨. ਬਿਨਾ ਇਤਿਬਾਰ. ਭਰੋਸੇ ਰਹਿਤ। ੩. ਖਾਣ ਵਾਲਾ. ਐਸੀ ਦਸ਼ਾ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ- ਗ਼ਮਖ਼੍ਵਾਰ....
ਦੇਖੋ, ਬਜੁਰਗਵਾਰ....
ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਫ਼ਾ. [بزُرگوار] ਵਡਿਆਈ ਰੱਖਣ ਵਾਲਾ....