khuāraखुआर
ਫ਼ਾ. [خوار] ਖ਼੍ਵਾਰ. ਵਿ- ਬੇਕ਼ਦਰ. "ਮਰਿ ਖੁਆਰ ਸਾਕਤਨਰ ਥੀਵੇ." (ਬਿਲਾ ਮਃ ੫) ੨. ਬਿਨਾ ਇਤਿਬਾਰ. ਭਰੋਸੇ ਰਹਿਤ। ੩. ਖਾਣ ਵਾਲਾ. ਐਸੀ ਦਸ਼ਾ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ- ਗ਼ਮਖ਼੍ਵਾਰ.
फ़ा. [خوار] ख़्वार. वि- बेक़दर. "मरि खुआर साकतनर थीवे." (बिला मः ५) २. बिना इतिबार. भरोसे रहित। ३. खाण वाला. ऐसी दशा विॱच इह शबद दे अंत आउंदा है.जिवें- ग़मख़्वार.
ਫ਼ਾ. [خوار] ਵਿ- ਖ਼ਰਾਬ। ੨. ਬਰਬਾਦ....
ਮਰਕੇ. "ਮਰਿ ਜੰਮਹਿ ਫਿਰਿ ਵਾਰੋਵਾਰਾ." (ਗਉ ਅਃ ਮਃ ੩)...
ਫ਼ਾ. [خوار] ਖ਼੍ਵਾਰ. ਵਿ- ਬੇਕ਼ਦਰ. "ਮਰਿ ਖੁਆਰ ਸਾਕਤਨਰ ਥੀਵੇ." (ਬਿਲਾ ਮਃ ੫) ੨. ਬਿਨਾ ਇਤਿਬਾਰ. ਭਰੋਸੇ ਰਹਿਤ। ੩. ਖਾਣ ਵਾਲਾ. ਐਸੀ ਦਸ਼ਾ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ- ਗ਼ਮਖ਼੍ਵਾਰ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅਜੇਹੀ. "ਐਸੀ ਕ੍ਰਿਪਾ ਕਰਹੁ ਪ੍ਰਭੁ ਨਾਨਕ." (ਬਾਵਨ)...
ਸੰ. ਦਸ਼ਾ. ਸੰਗ੍ਯਾ- ਹ਼ਾਲਤ. ਅਵਸਥਾ। ੨. ਦੀਵੇ ਦੀ ਬੱਤੀ। ੩. ਪੱਲਾ. ਦਾਮਨ. ਲੜ। ੪. ਦੇਖੋ, ਦਸ਼ਦਸ਼ਾ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਫ਼ਾ. [غمخوار] ਵਿ- ਸਹਨਸ਼ੀਲ। ੨. ਹਮਦਰਦੀ ਕਰਨ ਵਾਲਾ....