maharājarī, maharājaroमहराजरी, महराजरो
ਮਹਾਰਾਜ (ਕਰਤਾਰ) ਦੀ, ਦਾ. "ਮਹਰਾਜਰੀ ਮਾਇਓ." (ਟੋਢੀ ਮਃ ੫) "ਮਹਰਾਜਰੋ ਗਾਥੁ, ਵਾਹੂ ਸਿਉ ਲੁਭੜਿਓ." (ਟੋਡੀ ਮਃ ੫)
महाराज (करतार) दी, दा. "महराजरी माइओ." (टोढी मः ५) "महराजरोगाथु, वाहू सिउ लुभड़िओ." (टोडी मः ५)
ਉਹ ਰਾਜਾ, ਜਿਸ ਦੇ ਅਧੀਨ ਹੋਰ ਰਾਜੇ ਹੋਣ. ਸ਼ਹਨਸ਼ਾਹ। ੨. ਕਰਤਾਰ. ਪਾਰਬ੍ਰਹਮ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਮਹਾਰਾਜ (ਕਰਤਾਰ) ਦੀ, ਦਾ. "ਮਹਰਾਜਰੀ ਮਾਇਓ." (ਟੋਢੀ ਮਃ ੫) "ਮਹਰਾਜਰੋ ਗਾਥੁ, ਵਾਹੂ ਸਿਉ ਲੁਭੜਿਓ." (ਟੋਡੀ ਮਃ ੫)...
ਵਿ- ਮਾਯਾ ਦਾ. "ਮਤਵਾਰੋ ਮਦਿ ਮਾਇਓ." (ਟੋਡੀ ਮਃ ੫) ੨. ਸਮਾਇਆ. ਦੇਖੋ, ਮਉਣਾ ੧....
ਮਹਾਰਾਜ (ਕਰਤਾਰ) ਦੀ, ਦਾ. "ਮਹਰਾਜਰੀ ਮਾਇਓ." (ਟੋਢੀ ਮਃ ੫) "ਮਹਰਾਜਰੋ ਗਾਥੁ, ਵਾਹੂ ਸਿਉ ਲੁਭੜਿਓ." (ਟੋਡੀ ਮਃ ੫)...
ਪ੍ਰਾ गत्थ ਗੱਥ. ਸੰਗ੍ਯਾ- ਪੂੰਜੀ ਮੂਲਧਨ. "ਮਹਾਰਾਜਰੋ ਗਾਥੁ ਵਾਹੂ ਸਿਉ ਲੁਭੜਿਓ." (ਟੋਡੀ ਮਃ ੫) ੨. ਦੇਖੋ, ਗਾਥ....
ਸਰਵ- ਓਹੀ. ਵਹੀ। ੨. ਉਸੇ ਨਾਲ. ਉਸ ਹੀ ਸੇ. "ਵਾਹੂ ਸਿਉ ਚਿਤ ਲਾਇਓ." (ਟੋਡੀ ਮਃ ੫)...
ਵ੍ਯ- ਸਹ. ਸਾਥ. ਸੰਗ, "ਐਸੀ ਪ੍ਰੀਤਿ ਗੋਬਿੰਦ ਸਿਉ ਲਾਗੀ." (ਗਉ ਮਃ ੫) ੨. ਸਮੇਤ. ਸਹਿਤ. "ਮੀਨ ਕੀ ਚਪਲ ਸਿਉ ਜੁਗਤਿ ਮਨ ਰਾਖੀਐ." (ਮਾਰੂ ਮਃ ੧) ਮੀਨ ਦੀ ਚਪਲਤਾ ਸਹਿਤ ਜੋ ਮਨ ਹੈ, ਉਸ ਨੂੰ ਜੁਗਤਿ ਨਾਲ ਇਸਥਿਤ ਰੱਖੀਏ। ੩. ਪ੍ਰਤਿ. ਤੋਂ. ਸੇ. ਕੋਲ. "ਕੈ ਸਿਉ ਕਰੀ ਪੁਕਾਰ?" (ਗਉ ਕਬੀਰ) "ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ." (ਭੈਰ ਅਃ ਮਃ ੩) ਪਿਤਾ ਨੇ ਪ੍ਰਹਿਲਾਦ ਪ੍ਰਤਿ ਗੁਰਜ ਉਠਾਈ। ੪. ਸੰਗ੍ਯਾ- ਸ਼ਿਵ. ਦੇਖੋ, ਮੰਡਿਤ। ੫. ਸੰ. ਸ੍ਵ. ਸਰਵ. "ਕਰਨ ਸਿਉ ਇਛਾ ਚਾਰਹ." (ਸਵੈਯੇ ਮਃ ੨. ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ ਇੰਦ੍ਰੀਆਂ ਦੇ ਅਧੀਨ ਨਹੀਂ...
ਲੋਭੀ ਹੋਇਆ. ਲੁਭਤ ਭਇਆ. "ਮਹਰਾਜਰੋ ਗਾਥੁ ਵਾਹੂ ਸਿਉ ਲੁਭੜਿਓ." (ਟੋਭੀ ਮਃ ੫)...
ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ ਰਾ ਗਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮੀ ਗਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ....