malīhaमलीह
ਸੰਗ੍ਯਾ- ਬਕਰੀ ਭੇਡ ਆਦਿ ਦੀ ਮਲ। ੨. ਅ਼. [ملیح] ਮਲੀਹ਼. ਵਿ- ਮਲਹ਼ (ਲੂਣ) ਸਹਿਤ. ਨਮਕੀਨ। ੩. ਸਲੋਨਾ. ਖੂਬਸੂਰਤ.
संग्या- बकरी भेड आदि दी मल। २. अ़. [ملیح] मलीह़. वि- मलह़ (लूण) सहित. नमकीन। ३. सलोना. खूबसूरत.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਬਰ੍ਕਰੀ. ਬਕਰੇ ਦੀ ਮਦੀਨ. ਅਜਾ. ਛੇਰੀ. "ਬਕਰੀ ਸਿੰਘੁ ਇਕਤੇ ਥਾਇ ਰਾਖੇ." (ਸੂਹੀ ਮਃ ੪) "ਬਕਰੀ ਕਉ ਹਸਤੀ ਪ੍ਰਤਿਪਾਲੇ." (ਰਾਮ ਮਃ ੫) ਕਮਜ਼ੋਰ ਦੀ ਬਲਵਾਨ (ਅਹੰਕਾਰੀ) ਪਾਲਨਾ ਕਰਦਾ ਹੈ....
ਸੰ. ਭੇਡਾ ਅਤੇ ਭ੍ਰੇਡ. ਗਾਡਰ. "ਲੇਲੇ ਕਉ ਚੂੰਘੇ ਨਿਤ ਭੇਡ." (ਗਉ ਕਬੀਰ) ਦੇਖੋ, ਲੇਲਾ. ਸੰ. ਭਯੇਡਕ. ਜੰਗਲੀ ਮੀਢਾ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਲਵਣ. ਸੰਗ੍ਯਾ- ਨਮਕ. ਲੂਣ. "ਲੂਣ ਖਾਇ ਕਰਹਿ ਹਰਾਮਖੋਰੀ." (ਮਾਰੂ ਮਃ ੫) ੨. ਦੇਖੋ, ਲੂਨ ੨....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਫ਼ਾ. [نمکین] ਵਿ- ਸਲਵਣ. ਜਿਸ ਵਿੱਚ ਲੂਣ ਮਿਲਿਆ ਹੋਇਆ ਹੈ. ਸਲੂਣਾ....
ਵਿ- ਸ- ਲਾਵਨ੍ਯ. ਨਮਕੀਨੀ (ਲੂਣੇ) ਸਵਾਦ ਵਾਲਾ (ਵਾਲੀ). ੨. ਸੁੰਦਰਤਾ ਸਹਿਤ. "ਨੈਨ ਸਲੋਨੀ ਸੁੰਦਰ ਨਾਰੀ." (ਗਉ ਅਃ ਮਃ ੧) ੩. ਸੁਲੋਚਨਾ. ਸੁੰਦਰ ਨੇਤ੍ਰਾਂ ਵਾਲੀ. "ਜਾਗੁ ਸਲੋਨੜੀਏ, ਬੋਲੈ ਗੁਰਬਾਣੀ ਰਾਮ." (ਬਿਲਾ ਛੰਤ ਮਃ ੧)...
ਫ਼ਾ. [خوُبصوُرت] ਖ਼ੂਬਸੂਰਤ. ਵਿ- ਸੁੰਦਰ. ਸੋਹਣੀ ਸ਼ਕਲ ਵਾਲਾ....