malāīमलाई
ਸੰਗ੍ਯਾ- ਮਲਣ ਦੀ ਕ੍ਰਿਯਾ. ਮਾਲਿਸ਼। ੨. ਮਾਲਿਸ਼ ਦੀ ਮਜ਼ਦੂਰੀ। ੩. ਦੁੱਧ ਉੱਪਰ ਆਇਆ ਗਾੜ੍ਹਾ ਪਦਾਰਥ, ਬਾਲਾਈ. ਸੰ. ਸੰਤਾਨਿਕਾ.
संग्या- मलण दी क्रिया. मालिश। २. मालिश दी मज़दूरी। ३. दुॱध उॱपर आइआ गाड़्हा पदारथ, बालाई. सं. संतानिका.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਮਸਲਣਾ. ਮਰ੍ਦਨ. ਮਲਨਾ। ੨. ਲੇਪਣ ਲਈ ਗਾਰੇ ਵਿੱਚ ਮਿਲਾਇਆ ਤੂੜੀ ਲਿੱਦ ਫੂਸ ਆਦਿ, ਜਿਸ ਤੋਂ ਮਿੱਟੀ ਪਾੱਟੇ ਨਾ। ੩. ਦੇਖੋ, ਮੱਲਣ।...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਫ਼ਾ. [مالِش] ਮਸਲਣ (ਮਰ੍ਦਨ) ਦੀ ਕ੍ਰਿਯਾ. ਮਲਣਾ....
ਦੇਖੋ, ਮਜੂਰ ਅਤੇ ਮਜੂਰੀ....
ਦੇਖੋ, ਦੁੱਧ ਅਤੇ ਡੁਧੁ. ਨਾਰੀ, ਗਾਂ, ਬਕਰੀ, ਮੱਝ ਆਦਿਕਾਂ ਦੇ ਥਣਾਂ ਦੀਆਂ ਗਿਲਟੀਆਂ (mammary glands) ਵਿੱਚੋਂ ਟਪਕਿਆ ਹੋਇਆ ਇੱਕ ਚਿੱਟਾ ਪਦਾਰਥ. ਜੋ ਸਭ ਤੋਂ ਉੱਤਮ ਗਿਜਾ ਹੈ. ਸ਼ਰੀਰ ਨੂੰ ਪੁਸ੍ਟ ਕਰਨ ਲਈ ਜਿਤਨੇ ਅੰਸ਼ ਲੋੜੀਂਦੇ ਹਨ, ਉਹ ਸਭ ਕੁਦਰਤ ਨੇ ਦੁੱਧ ਅੰਦਰ ਰੱਖ ਦਿੱਤੇ ਹਨ, ਦੁਧ ਵਿਚ ਬੁਹਤਾ ਹਿੱਸਾ ਪਾਣੀ ਹੈ, ਬਾਕੀ ਮਿਸ਼ਰੀ, ਥੰਧਾ, ਲੂਣ, ਨਸ਼ਾਸਤਾ ਆਦਿ ਪਦਾਰਥ ਹਨ. ਬੱਚਿਆਂ ਵਾਸਤੇ ਸਭ ਤੋਂ ਚੰਗਾ ਮਾਤਾ ਦਾ ਦੁੱਧ ਹੈ, ਇਸ ਤੋਂ ਘਟੀਆ ਬਕਰੀ ਦਾ, ਉਸ ਤੋਂ ਗਧੀ ਦਾ, ਉਸ ਤੋਂ ਗਊ ਦਾ ਹੈ, ਮਹਿਂ (ਮੱਝ) ਦਾ ਦੁੱਧ ਬਹੁਤ ਭਾਰੀ ਅਤੇ ਥੰਧਾ ਹੈ ਇਹ ਬੱਚਿਆਂ ਲਈ ਗੁਣਕਾਰੀ ਨਹੀਂ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਦੇਖੋ, ਮਲਾਈ। ੨. ਫ਼ਾ. [بالائی] ਵਿ- ਉੱਪਰ ਦਾ. ਊਪਰੀ....