malanaमलण
ਸੰਗ੍ਯਾ- ਮਸਲਣਾ. ਮਰ੍ਦਨ. ਮਲਨਾ। ੨. ਲੇਪਣ ਲਈ ਗਾਰੇ ਵਿੱਚ ਮਿਲਾਇਆ ਤੂੜੀ ਲਿੱਦ ਫੂਸ ਆਦਿ, ਜਿਸ ਤੋਂ ਮਿੱਟੀ ਪਾੱਟੇ ਨਾ। ੩. ਦੇਖੋ, ਮੱਲਣ।
संग्या- मसलणा. मर्दन. मलना। २. लेपण लई गारे विॱच मिलाइआ तूड़ी लिॱद फूस आदि, जिस तों मिॱटी पाॱटे ना। ३. देखो, मॱलण।
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮਲਣਾ। ੨. ਮਲਿਨਤਾ. ਅਪਿਵਤ੍ਰਤਾ. "ਜਉ ਘਟ ਭੀਤਰਿ ਹੈ ਮਲਨਾ." (ਸੋਰ ਕਬੀਰ)...
ਸੰਗ੍ਯਾ- ਤੁਸ. ਦਾਣਿਆਂ ਤੋਂ ਵੱਖ ਕੀਤਾ ਨੀਰਾ. ਖ਼ਾਸ ਕਰਕੇ ਕਣਕ ਅਤੇ ਜੌਂ ਦੀ ਤੋੜੀ ਹੋਈ ਨਾਲੀ. ਦੇਖੋ, ਤੁਡ ਧਾ....
ਸੰਗ੍ਯਾ- ਘੋੜੇ ਗਧੇ ਹਾਥੀ ਆਦਿ ਦਾ ਮੈਲਾ (ਵਿਸ੍ਟਾ)....
ਸੰਗ੍ਯਾ- ਸੁੱਕਾ ਅਤੇ ਖਿੰਡਿਆ ਹੋਇਆ ਘਾਹ। ੨. ਕੂੜਾ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਮਿਟੀ ਅਤੇ ਮਿਟੀਆ....
ਸ਼੍ਰੀ ਗੁਰੂ ਅਮਰਦੇਵ ਜੀ ਦਾ ਸਿੱਖ, ਜਿਸ ਨੂੰ ਸਤਿਗੁਰੂ ਨੇ ਵਿਦ੍ਯਾਅਭ੍ਯਾਸ ਦਾ ਉਪਦੇਸ਼ ਦੋਕੇ ਵਿਦ੍ਯਾਪ੍ਰਚਾਰਕ ਥਾਪਿਆ। ੨. ਰਾਜਪੂਤਾਂ ਦੀ ਇੱਕ ਜਾਤਿ. "ਮੱਲਣ ਹਾਸ ਚੌਹਾਣ ਚਿਤਾਰੀ." (ਭਾਗੁ) ੩. ਜਿਲਾ ਫਿਰੋਜਪੁਰ, ਤਸੀਲ ਮੁਕਤਸਰ ਥਾਣਾ ਕੋਟਭਾਈ ਦਾ ਇਕ ਪਿੰਡ, ਜੋ ਰੇਲਵੇ ਸਟੇਸ਼ਨ ਜੈਤੋਂ ਤੋਂ ਛੀ ਕੋਹ ਹੈ. ਇਸ ਪਿੰਡ ਤੋਂ ਉੱਤਰ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਮੁਕਤਸਰ ਵੱਲ ਜਾਂਦੇ ਇੱਥੇ ਥੋੜਾ ਸਮਾਂ ਠਹਿਰੇ ਹਨ. ਦਰਬਾਰ ਬਣਿਆ ਹੋਇਆ ਹੈ. ਪਿੰਡ ਦੇ ਸਿੰਘ ਹੀ ਸੇਵਾ ਕਰਦੇ ਹਨ. ਮੱਲਣ ਵਿੱਚ ਬਾਬਾ ਕੌਲ ਜੀ ਦੀ ਵੰਸ਼ ਦੇ ਸੋਢੀ ਜਾਗੀਰਦਾਰ ਹਨ. ਜਿਨ੍ਹਾਂ ਨੂੰ ਸਿੱਖਰਾਜ ਵੇਲੇ ਦੀ ਜਾਗੀਰ ਲੁਹਾਰਾ ਅਤੇ ਸਮਾਘ ਪਿੰਡ ਹਨ, ਪਟਿਆਲੇ ਵੱਲੋਂ ਰੋਗਲਾ ਅਤੇ ਬੁਚੜਾ ਪਿੰਡ ਨਜਾਮਤ ਸੁਨਾਮ ਵਿੱਚ ਹਨ, ਨਾਭੇ ਤੋਂ ਜੈਦ ਪਿੰਡ ਨਜਾਮਤ ਫੂਲ ਵਿੱਚ ਹੈ. ਖਾਨਦਾਨ ਦੇ ਮੁਖੀਏ ਇਸ ਵੇਲੇ ਸੋਢੀ ਨਗੀਨ ਸਿੰਘ ਜੀ ਅਤੇ ਬਸੰਤ ਸਿੰਘ ਜੀ ਹਨ। ੪. ਦੇਖੋ, ਮੱਲਣਾ....