malakalamautaमलकलमउत
ਅ਼. [ملکالموَت] ਮਲਕੁਲਮੌਤ. ਸੰਗ੍ਯਾ- ਮ੍ਰਿਤ੍ਯੁ ਦਾ ਫ਼ਰਿਸ਼੍ਤਾ. ਯਮਦੂਤ. ਅਜ਼ਰਾਈਲ. "ਮਲਕਲਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ." (ਸ. ਫਰੀਦ) ਦੇਖੋ, ਫ਼ਰਿਸ਼ਤਾ.
अ़. [ملکالموَت] मलकुलमौत. संग्या- म्रित्यु दा फ़रिश्ता. यमदूत. अज़राईल. "मलकलमउत जां आवसी सभ दरवाजे भंनि." (स. फरीद) देखो, फ़रिशता.
ਦੇਖੋ, ਮਲਕਲਮਉਤ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਮੌਤ. ਪ੍ਰਾਣਵਿਯੋਗ. "ਮ੍ਰਿਤ੍ਯੁ ਜਨਮ ਭ੍ਰਮੰਤਿ ਨਰਕਹ." (ਸਹਸ ਮਃ ੫) ਸੁਸ਼੍ਰੁਤ ਸੰਹਿਤਾ ਵਿੱਚ ਲਿਖਿਆ ਹੈ ਕਿ ਆਯੁਰਵੇਦ ਦੇ ਗ੍ਯਾਤਾ, ਮ੍ਰਿਤ੍ਯੁ ੧੦੧ ਪ੍ਰਕਾਰ ਦੀ ਆਖਦੇ ਹਨ. ਇਨ੍ਹਾਂ ਵਿੱਚੋਂ ਇੱਕ ਮੌਤ ਉਹ ਹੈ, ਜੋ ਕੁਦਰਤੀ ਤੌਰ ਤੇ ਪੂਰੀ ਉਮਰ ਭੋਗਣ ਪਿੱਛੋਂ ਆਉਂਦੀ ਹੈ ਅਤੇ ਉਸੇ ਦਾ ਨਾਉਂ ਕਾਲ ਹੈ, ਬਾਕੀ ਸੌ ਪ੍ਰਕਾਰ ਦੀ ਮੌਤ ਅਕਾਲ- ਮ੍ਰਿਤ੍ਯੁ ਹੈ, ਅਰਥਾਤ ਜੀਵਨ ਦੇ ਨਿਯਮ ਭੰਗ ਕਰਨ ਤੋਂ ਰੋਗਾਂ ਦੇ ਕਾਰਣ ਹੁੰਦੀ ਹੈ....
ਦੇਖੋ, ਜਮਦੂਤ ਅਤੇ ਯਮਕਿੰਕਰ....
ਦੇਖੋ, ਫ਼ਰਿਸ਼ਤਾ. "ਅਜਰਾਈਲੁ ਫਰੇਸਤਾ ਤਿਲੁ ਪੀੜੈ ਘਾਣੀ."#(ਗਉ ਵਾਰ ੧. ਮਃ ੫)...
ਅ਼. [ملکالموَت] ਮਲਕੁਲਮੌਤ. ਸੰਗ੍ਯਾ- ਮ੍ਰਿਤ੍ਯੁ ਦਾ ਫ਼ਰਿਸ਼੍ਤਾ. ਯਮਦੂਤ. ਅਜ਼ਰਾਈਲ. "ਮਲਕਲਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ." (ਸ. ਫਰੀਦ) ਦੇਖੋ, ਫ਼ਰਿਸ਼ਤਾ....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਭਗ੍ਨ ਕਰਕੇ. ਭੰਨ (ਤੋੜ) ਕੇ. "ਸਭ ਦਰਵਾਜੇ ਭੰਨਿ." (ਸ. ਫਰੀਦ)...
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਫ਼ਾ. [فرشتہ] ਫ਼ਰਿਸ਼੍ਤਹ. ਵਿ- ਭੇਜਿਆ ਹੋਇਆ. ਇਸ ਦਾ ਮੂਲ ਫ਼ਰਸ੍ਤਾਦਨ (ਭੇਜਣਾ) ਹੈ. ਸੀਨ ਦੇ ਥਾਂ ਸ਼ੀਨ ਹੋ ਗਿਆ ਹੈ। ੨. ਸੰਗ੍ਯਾ- ਵਕੀਲ. ਦੂਤ। ੩. ਤੋਫ਼ਾ. ਭੇਟਾ. ਉਪਹਾਰ। ੪. ਦੇਵਤਾ. Angel. ਅ਼. [ملک] ਮਲਕ. ਇਸਲਾਮ ( [اسِلام] ) ਦੀ ਕਿਤਾਬਾਂ ਅਨੁਸਾਰ ਫ਼ਰਿਸ਼ਤੇ ਖ਼ੁਦਾ ਦੇ ਨੂਰ ਤੋਂ ਪੈਦਾ ਹੋਏ ਹਨ. ਉਨ੍ਹਾਂ ਨੂੰ ਭੁੱਖ ਨਹੀਂ ਲਗਦੀ ਅਰ ਵਡੀ ਸ਼ਕਤਿ ਰੱਖਦੇ ਹਨ. ਫ਼ਰਿਸ਼ਤਿਆਂ ਦੀ ਗਿਣਤੀ ਕਈ ਥਾਂਈਂ ਸਵਾ ਲੱਖ, ਕਿਤੇ ਅੱਸੀ ਹਜ਼ਾਰ ਦਿੱਤੀ ਹੈ. ਕ਼ੁਰਾਨ ਵਿੱਚ ਚਾਰ ਫ਼ਰਿਸ਼ਤੇ ਮੁਖੀਏ ਲਿਖੇ ਹਨ-#(ੳ) ਜਿਬਰਾਈਲ ( [جِبرائیل] ) ਜੋ ਖ਼ੁਦਾ ਦਾ ਪੈਗ਼ਾਮ ਪੈਗ਼ੰਬਰਾਂ ਕੋਲ ਲੈ ਜਾਂਦਾ ਹੈ. ਇਸੇ ਮਲਕ ਨੇ ਮੁਹ਼ੰਮਦ ਸਾਹਿਬ ਨੂੰ ਕੁਰਾਨ ਦੀਆਂ ਬਹੁਤ ਆਯਤਾਂ ਸਮੇਂ ਸਮੇਂ ਪੁਰ ਲਿਆਕੇ ਦਿੱਤੀਆਂ ਹਨ. ਇਸ ਨੂੰ ਰੂਹੁਲਕੁ਼ਦਸ (Holy Ghost) ਭੀ ਲਿਖਿਆ ਹੈ.#(ਅ) ਮੀਕਾਇਲ [میکائیل] ਜੋ ਜੀਵਾਂ ਨੂੰ ਰਿਜਕ ਪਹੁਚਾਂਉਂਦਾ ਅਤੇ ਵਰਖਾ ਕਰਦਾ ਹੈ.#(ੲ) ਇਸਰਾਫ਼ੀਲ [اسرافیل] ਇਹ ਪ੍ਰਲਯ ਦੇ ਵੇਲੇ ਤੁਰ੍ਹੀ ਵਜਾਉਣ ਵਾਲਾ ਹੈ. ਇਸ ਦੇ ਰਣਸਿੰਗੇ ਦੀ ਧੁਨਿ ਨਾਲ ਦੁਨੀਆਂ ਵਿੱਚ ਪ੍ਰਲਯ ਆਵੇਗੀ ਅਰ ਕਬਰਾਂ ਵਿੱਚੋਂ ਮੁਰਦੇ ਉਠਣਗੇ.#(ਸ) ਇ਼ਜ਼ਰਾਈਲ ਅਥਵਾ ਅ਼ਜ਼ਰਾਈਲ [عزرائیل] ਇਹ ਮੌਤ ਦਾ ਦੇਵਤਾ ਹੈ. "ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ." (ਗਉ ਵਾਰ ੧. ਮਃ ੫) ਇਸ ਦਾ ਨਾਮ ਮਲਕੁਲਮੌਤ [ملکاُلموت] ਭੀ ਹੈ. "ਮਲਕਲਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ." (ਸਃ ਫਰੀਦ)#ਇਨ੍ਹਾਂ ਤੋਂ ਛੁੱਟ, ਕੁਰਾਨ ਵਿੱਚ ਦੋ ਹੋਰ ਫ਼ਰਿਸ਼ਤੇ ਕਿਰਾਮਨ ਕਾਤਿਬੀਨ [کراناکاتِبین] ਹਨ. ਇੱਕ ਆਦਮੀਆਂ ਦੇ ਸਜੇ ਹੱਥ ਸ਼ੁਭ ਕਰਮ ਲਿਖਣ ਲਈ, ਦੂਜਾ ਖੱਬੇ ਪਾਸੇ ਕੁਕ਼ਰਮ ਲਿਖਣ ਲਈ ਹਾਜ਼ਿਰ ਰਹਿਂਦਾ ਹੈ. ਦੇਖੋ, ਚਿਤ੍ਰਗੁਪਤ.#ਦੋ ਫ਼ਰਿਸ਼ਤੇ "ਮੁਨਕਰ" [مُنکر] "ਨਕੀਰ" [نکیر] ਕਬਰਾਂ ਵਿੱਚ ਮੁਰਦਿਆਂ ਦਾ ਇਮਤਹਾਨ ਕਰਨ ਵਾਲੇ ਹਨ. ਅੱਠ ਫ਼ਰਿਸ਼ਤੇ ਖ਼ੁਦਾ ਦਾ ਸਿੰਘਾਸਨ ਉਠਾਕੇ ਰਖਦੇ ਹਨ, ਅਰ ਮਾਲਿਕ [ماِلک] ਫ਼ਰਿਸ਼ਤੇ ਦੇ ਮਾਤਹਿਤ ੧੯. ਫ਼ਰਿਸ਼ਤੇ ਨਰਕ ਦੇ ਰਾਖੇ ਹਨ. ਬਹਿਸ਼ਤ ਦਾ ਪ੍ਰਧਾਨ ਫ਼ਰਿਸ਼ਤਾ ਰਿਜਵਾਨ [رضوان] ਹੈ, ਜਿਸ ਨੂੰ ਪੁਰਾਣਾਂ ਦਾ ਇੰਦ੍ਰ ਸਮਝਣਾ ਚਾਹੀਏ।#੫. ਇੱਕ ਕਵੀ, ਜਿਸ ਦਾ ਅਸਲ ਨਾਮ ਮੁਹ਼ੰਮਦ ਕ਼ਾਸਿਮ ਸੀ. ਇਸ ਦਾ ਜਨਮ "ਅਸਤਰਾਬਾਦ" ਫ਼ਾਰਸ ਵਿੱਚ ਕਰੀਬ ਸਨ ੧੫੭੦ ਦੇ ਹੋਇਆ. ਇਸ ਦੇ ਪਿਤਾ ਦਾ ਨਾਮ ਗ਼ੁਲਾਮਅ਼ਲੀ ਸੀ. ਮੁਹ਼ੰਮਦ ਕ਼ਾਸਿਮ ਦੀ ਲਿਖੀ ਹੋਈ ਤਵਾਰੀਖ਼, ਜੋ ਸਨ ੧੬੧੪ ਵਿੱਚ ਤਿਆਰ ਹੋਈ ਹੈ "ਫ਼ਰਿਸ਼੍ਤਾ" ਨਾਮ ਤੋਂ ਪ੍ਰਸਿੱਧ ਹੈ.¹ ਮੁਹ਼ੰਮਦ ਕ਼ਾਸਿਮ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਭੀ ਕੁਝ ਸਮਾਂ ਰਿਹਾ ਹੈ। ੬. ਦੇਵਤਾ ਦੇ ਗੁਣ ਰੱਖਣ ਵਾਲਾ ਸਾਧੁ. ਦੇਖੋ ਫ਼ਰਿਸ਼ਤਾ ਸਿਫ਼ਤ....