maradhānaमरदान
ਫ਼ਾ. [مردان] ਮਰਦ ਦਾ ਬਹੁ ਵਚਨ। ੨. ਪੇਸ਼ਾਵਰ ਜਿਲੇ ਦਾ ਇੱਕ ਨਗਰ, ਜਿਸ ਦਾ ਮਿਲਵਾਂ ਨਾਮ ਹੋਤੀਮਰਦਾਨ ਹੈ.
फ़ा. [مردان] मरद दा बहु वचन। २. पेशावर जिले दा इॱक नगर, जिस दा मिलवां नाम होतीमरदान है.
ਫ਼ਾ. [مرد] ਸੰਗ੍ਯਾ- ਆਦਮੀ. ਮਨੁੱਖ। ੨. ਵਿ- ਦਿਲੇਰ. ਬਹਾਦੁਰ. "ਹੋਰ ਕੀ ਉਠਸੀ ਮਰਦ ਕਾ ਚੇਲਾ." (ਤਿਲੰ ਮਃ ੧) ਦੇਖੋ, ਆਵਨਿ ਅਠਤਰੈ। ੩. ਸੰ. ਮਰ੍ਦ. ਸੰਗ੍ਯਾ- ਸਖਤ ਦਬਾਉ। ੪. ਸਖ਼ਤੀ ਨਾਲ ਮਸਲਣ ਦੀ ਕ੍ਰਿਯਾ. ਰਗੜ. "ਪੀਵਤ ਮਰਦ ਨ ਲਾਗ." (ਗਉ ਕਬੀਰ) ਰਾਮਰਸ ਪੀਣ ਤੋਂ ਮੌਤ ਦੀ ਰਗੜ ਨਹੀਂ ਲਗਦੀ। ੫. ਦੇਖੋ, ਮਰਦਨ ੪....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਫ਼ਾ. [پیشاور] ਸੰਗ੍ਯਾ- ਪੇਸ਼ਾ (ਕਿੱਤਾ) ਕਰਨ ਵਾਲਾ. ਪੇਸ਼ਹਵਰ। ੨. ਪੱਛਮ ਉੱਤਰੀ ਸਰਹੱਦ ਪੁਰ ਇੱਕ ਪ੍ਰਸਿੱਧ ਨਗਰ ਪੇਸ਼ਾਵਰ, ਜਿਸ ਦਾ ਸੰਸਾਕ੍ਰਿਤ ਨਾਮ ਪੁਰੁਸਪੁਰ ਹੈ. ਇਹ ਗੰਧਾਰ ਦੇਸ ਦੀ ਰਾਜਧਾਨੀ ਸੀ. ਇੱਥੇ ਸਨ ੧੨੦ ਤੋਂ ੧੬੨ ਤਕ ਕਨਿਸਕ ਨੇ ਰਾਜ ਕੀਤਾ. ਸਨ ੯੯੧ ਦੇ ਕਰੀਬ ਸੁਬਕਤਗੀਨ ਨੇ ਜੈਪਾਲ ਤੋਂ ਪੇਸ਼ਾਵਰ ਖੋਹਕੇ ਆਪਣੇ ਰਾਜ ਨਾਲ ਮਿਲਾਇਆ. ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੧੭ (੪ ਮੱਘਰ ਸੰਮਤ ੧੮੭੫) ਵਿੱਚ ਇਸ ਤੇ ਆਪਣਾ ਅਧਿਕਾਰ ਕਾਇਮ ਕੀਤਾ, ਪਰ ੬. ਮਈ ਸਨ ੧੮੩੪ ਨੂੰ ਕੌਰ ਨੌਨਿਹਾਲ ਸਿੰਘ ਨੇ ਪੂਰੀ ਤਰਾਂ ਪੇਸ਼ਾਵਰ ਨੂੰ ਸਿੱਖਰਾਜ ਨਾਲ ਮਿਲਾਇਆ ਅਰ ਬਾਲਾ ਹਿਸਾਰ ਕਿਲੇ ਤੇ ਖਾਲਸਾ ਸਲਤਨਤ ਦਾ ਨਿਸ਼ਾਨ ਝੁਲਾਕੇ ਨਾਮ ਸੁਮੇਰਗੜ੍ਹ ਰੱਖਿਆ.#ਪੇਸ਼ਾਵਰ ਵਿੱਚ ਭਾਈ ਜੋਗਾ ਸਿੰਘ ਦਾ ਗੁਰਦ੍ਵਾਰਾ ਬਹੁਤ ਉੱਘਾ ਹੈ, ਜਿੱਥੇ ਕਥਾ ਕੀਰਤਨ ਹੁੰਦਾ ਹੈ.#ਪੇਸ਼ਾਵਰ ਉੱਤਰ ਪੱਛਮੀ ਹੱਦ ਦੇ ਇਲਾਕੇ ਦੀ ਰਾਜਧਾਨੀ ਹੈ, ਜਿੱਥੇ ਚੀਫ ਕਮਿਸ਼ਨਰ ਏ. ਜੀ. ਜੀ. ਰਹਿਂਦਾ ਹੈ, ਅਰ ਵਡੀ ਛਾਉਣੀ ਹੈ. ਇਸ ਦੀ ਆਬਾਦੀ ੯੩, ੮੮੪ ਹੈ. ਪੇਸ਼ਾਵਰ ਲਹੌਰ ਤੋਂ ੨੮੮ ਅਤੇ ਬੰਬਈ ਤੋਂ ੧੫੯੪ ਮੀਲ ਹੈ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....