maḍhālaमढाल
ਸੰ. ਮੰਦਾਰ. ਸੰਗ੍ਯਾ- ਇੱਕ ਬਿਰਛ. ਕੈਂਜੂ. ਬੋਦਲ. Erythina Indica. "ਜਹਿ ਸਾਲ ਤਮਾਲ ਮਢਾਲ ਲਏ." (ਦੱਤਾਵ)
सं. मंदार. संग्या- इॱक बिरछ. कैंजू. बोदल. Erythina Indica. "जहि साल तमाल मढाल लए." (दॱताव)
ਸੰ. ਸੰਗ੍ਯਾ- ਇੱਕ ਸ੍ਵਰਗ ਦਾ ਬਿਰਛ, ਜਿਸ ਦੇ ਫੁੱਲ ਵਡੇ ਸੁਗੰਧ ਵਾਲੇ ਮੰਨੇ ਗਏ ਹਨ. ਦੇਖੋ, ਸੁਰਤਰੁ. "ਮੰਦਾਰਨ ਕੁਸਮਾਂਜੁਲਿ ਅਰਪਹਿ"." (ਨਾਪ੍ਰ) ੨. ਮੂੰਗੇ ਦਾ ਪਿੰਡ। ੩. ਅੱਕ। ੪. ਧਤੂਰਾ। ੫. ਦੇਖੋ, ਮਢਾਲ। ੬. ਮੰਦ (ਛਨਿੱਛਰ) ਆਰ (ਮੰਗਲ). ਭਾਵ ਛਨਿੱਛਰ ਤੇ ਮੰਗਲਗ੍ਰਹ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬਿਰਖ ੧....
ਦੇਖੋ, ਜਁਹ...
ਵਿ- ਸਾਰ. ਸ਼੍ਰੇਸ੍ਠ. ਉੱਤਮ. "ਕੋ ਸਾਲੁ ਜਿਵਾਹੇ ਸਾਲੀ." (ਵਾਰ ਮਾਰ ੩) ਜਵਾਹੇਂ ਅਤੇ ਧਾਨਾਂ ਵਿੱਚੋਂ ਕੇਹੜਾ ਉੱਤਮ ਹੈ? ਭਾਵ ਧਾਨ ਸ਼੍ਰੇਸ੍ਠ ਹਨ। ੨. ਸੰ. शाल ਸੰਗ੍ਯਾ- ਸਾਲ ਦਾ ਬਿਰਛ. ਇਹ ਸਾਲ (साल ) ਭੀ ਸਹੀ ਹੈ. ਇਸ ਦੀ ਲੱਕੜ ਵਡੀ ਪੱਕੀ ਅਤੇ ਸਿੱਧੀ ਹੁੰਦੀ ਹੈ. ਖਾਸ ਕਰਕੇ ਛੱਤ ਵਿੱਚ ਇਸ ਦਾ ਵਰਤਾਉ ਬਹੁਤ ਹੁੰਦਾ ਹੈ. L. Vatica Robusta. "ਹਰੇ ਹਰੇ ਸਾਲ ਖਰੇ." (ਗੁਪ੍ਰਸੂ) ੩. ਇੱਕ ਜਾਤਿ ਦੀ ਮੱਛੀ. Ophiocephalus Wrahl । ੪. ਸ਼ਾਲਾ. ਘਰ. ਮੰਦਿਰ. "ਪ੍ਰਹਲਾਦ ਪਠਾਏ ਪੜਨਸਾਲ." (ਬਸੰ ਕਬੀਰ) "ਊਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ਰਸੋਈਸ਼ਾਲਾ. ਪਾਕਸ਼ਾਲਾ। ੫. ਸੱਲ. ਵੇਧ. ਦੇਖੋ, ਸ਼ਲ ਧਾ. "ਦੀਨਦ੍ਯਾਲ ਵੈਰੀਸਾਲ." (ਅਕਾਲ) ਦੇਖੋ, ਵੈਰੀਸਾਲ। ੬. ਸ਼ਾਲਿਹੋਤ੍ਰ ਨਾਮਕ ਇੱਕ ਮੁਨਿ, ਜਿਸ ਨੇ ਘੋੜਿਆਂ ਦੇ ਪੰਖ ਇੰਦ੍ਰ ਦੀ ਆਗ੍ਯਾ ਨਾਲ ਕੱਟ ਦਿੱਤੇ ਸਨ. ਆਖਦੇ ਹਨ ਕਿ ਪਹਿਲੇ ਘੋੜਿਆਂ ਦੇ ਖੰਭ ਹੋਇਆ ਕਰਦੇ ਅਤੇ ਉਹ ਪੰਛੀਆਂ ਵਾਙ ਆਕਾਸ਼ ਵਿੱਚ ਉਡਦੇ. "ਸਾਲ ਮੁਨੀਸਰ ਕਾਟੇ ਹੁਤੇ ਬ੍ਰਿਜ ਰਾਜ ਮਨੋ ਤਿਹ ਪੰਖ ਬਨਾਵਤ." (ਕ੍ਰਿਸਨਾਵ) ਕ੍ਰਿਸਨ ਜੀ ਨੇ ਪੰਖਦਾਰ ਤੀਰ ਮਾਰਕੇ ਘੋੜਿਆਂ ਦੇ ਸ਼ਰੀਰ ਅਜੇਹੇ ਕਰ ਦਿੱਤੇ, ਮਾਨੋ ਸ਼ਾਲ ਦੇ ਕੱਟੇ ਪੰਖ ਫੇਰ ਬਣਾਏ ਹਨ। ੭. ਸ਼ਾਵਲ੍ਯਾ (ਅਸਪਰਾ) ਦਾ ਸੰਖੇਪ. ਹੂਰ. "ਊਪਰ ਗਿੱਧ ਸਾਲ ਮਁਡਰਾਹੀਂ। ਤਰੇ ਸੂਰਮਾ ਜੁੱਧ ਮਚਾਹੀਂ." (ਚਰਿਤ੍ਰ ੫੨) ੮. ਫ਼ਾ. [سال] ਵਰ੍ਹਾ. ਸੰਮਤ. ਸੰਵਤਸਰ. ਦੇਖੋ, ਵਰਸ। ੯. [شال] ਸ਼ਾਲ. ਦੁਸ਼ਾਲੇ ਦੀ ਫਰਦ. ਪਸ਼ਮੀਨੇ ਦੀ ਚਾਦਰ. "ਸਿਰ ਪਰ ਸਤਗੁਰੁ ਸਾਲ ਸਜਾਈ." (ਗੁਪ੍ਰਸੂ) ੧੦. ਗੋਦੜੀ. ਕੰਥਾ....
ਸੰ. ਸੰਗ੍ਯਾ- ਨੀਲਧ੍ਵਜ. ਮਹਾਬਲ. ਵੀਹ ਪੱਚੀ ਫੁੱਟ ਉੱਚਾ ਸਦਾਬਹਾਰ ਇੱਕ ਬਿਰਛ, ਜੋ ਥੋੜੇ ਉੱਚੇ ਪਹਾੜਾਂ ਪੁਰ ਅਤੇ ਜਮੁਨਾ ਨਦੀ ਦੇ ਕਿਨਾਰੇ ਅਕਸਰ ਦੇਖੀਦਾ ਹੈ. ਇਸ ਨੂੰ ਖੱਟੇ ਫਲ ਲਗਦੇ ਹਨ, ਜੋ ਵਰਖਾ ਰੁੱਤ ਵਿੱਚ ਪਕਦੇ ਹਨ. ਵੈਦ੍ਯਕ ਵਿੱਚ ਤਮਾਲ ਦੇ ਬਹੁਤ ਗੁਣ ਲਿਖੇ ਹਨ. L. Xanthocymus pictorius । ੨. ਤੇਜਪਤ੍ਰ। ੩. ਕਈ ਲੇਖਕਾਂ ਨੇ ਤਮਾਲ ਨਾਮ ਤਮਾਕੂ ਦਾ ਭੀ ਲਿਖਿਆ ਹੈ, ਪਰ ਪੁਰਾਣੇ ਗ੍ਰੰਥਾਂ ਵਿੱਚ ਨਹੀਂ ਹੈ....
ਸੰ. ਮੰਦਾਰ. ਸੰਗ੍ਯਾ- ਇੱਕ ਬਿਰਛ. ਕੈਂਜੂ. ਬੋਦਲ. Erythina Indica. "ਜਹਿ ਸਾਲ ਤਮਾਲ ਮਢਾਲ ਲਏ." (ਦੱਤਾਵ)...