matakaमटक
ਸੰਗ੍ਯਾ- ਬਾਂਕਾਪਨ. "ਮਟੀਕ ਮਟਕਿ ਚਲੁ ਸਖੀ ਸਹੇਲੀ." (ਨਟ ਅਃ ਮਃ ੪) ੨. ਐਂਠ. ਆਕੜ। ੩. ਬਾਂਕੀ ਚਾਲ. ਘੋੜੇ ਦੇ ਛਿੜਨ ਦਾ ਭਾਵ. "ਸਮਾਜ ਮੇ ਬਾਜਿ ਹੁਤੋ ਮਟਕ੍ਯੋ." (ਕ੍ਰਿਸਨਾਵ) "ਜਦਿਨ ਤੁਰੰਗ ਮੱਟਕ ਹੈ." (ਪਾਰਸਾਵ) ੪. ਚੋਭ. ਚੁਭਣ ਦਾ ਭਾਵ. "ਯੌਂ ਕੰਟਕ ਜੈਸੇ." (ਕ੍ਰਿਸਨਾਵ) ੫. ਸੰ. ਲੋਥ. ਪ੍ਰਾਣ ਰਹਿਤ ਦੇਹ.
संग्या- बांकापन. "मटीक मटकि चलु सखी सहेली." (नट अः मः ४) २. ऐंठ. आकड़। ३. बांकी चाल. घोड़े दे छिड़न दा भाव. "समाज मे बाजि हुतो मटक्यो." (क्रिसनाव) "जदिन तुरंग मॱटक है." (पारसाव) ४. चोभ. चुभण दा भाव. "यौं कंटक जैसे." (क्रिसनाव) ५. सं. लोथ. प्राण रहित देह.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਬਾਂਕੇਪਨ ਨਾਲ. ਦੇਖੋ, ਮਟਕ ੧. ਅਤੇ ੨....
ਸੰ. ਸਹੇਲੀ। ੨. ਅ਼. [سخی] ਸਖ਼ੀ. ਵਿ- ਉਦਾਰ. ਸ਼ਖ਼ਾਵਤ ਕਰਨ ਵਾਲਾ....
ਸੰ. स- हेला. ਵਿ- ਨਾਲ ਖੇਡਣ ਵਾਲਾ। ੨. ਅਵਗ੍ਯਾ ਕਰਨ ਵਾਲਾ, ਵਾਲੀ. "ਸਖੀ ਸਹੇਲੀ ਨਨਦ ਗਹੇਲੀ." (ਆਸਾ ਕਬੀਰ) ਸਖੀ ਹੇਲਾ (ਆਵਗ੍ਯਾ) ਕਰਨ ਵਾਲੀ ਹੈ। ੩. ਹੇਲਾ ਸਹਿਤ. ਹੇਲਾ ਦਾ ਅਰਥ ਹੈ ਸ੍ਰਿੰਗਾਰ ਭਾਵ ਤੋਂ ਉਪਜੀ ਚੇਸ੍ਟਾ. ਸੰ. सहेल ਖਿਲਾਰੀ। ੪. ਸੰਗ੍ਯਾ- ਮਿਤ੍ਰ. ਸਖਾ. "ਸੁਨਹੁ ਸਹੇਰੀ ਮਿਲਨ ਬਾਤ ਕਹਉ।" (ਬਿਲਾ ਮਃ ੫) "ਸਗਲ ਸਹੇਲੀ ਅਪਨੇ ਰਸਿ ਮਾਤੀ." (ਗਉ ਮਃ ੫) ਇਸ ਥਾਂ ਸਹੇਲੀ ਤੋਂ ਭਾਵ ਇੰਦ੍ਰੀਆਂ ਹੈ. "ਮੇਰੀ ਸਖੀ ਸਹੇਲੜੀਹੋ! ਪ੍ਰਭੁ ਕੈ ਚਰਣਿ ਲਗਹ." (ਬਿਹਾ ਛੰਤ ਮਃ ੫)...
ਸੰਗ੍ਯਾ- ਆਕੜ. ਮਰੋੜ। ੨. ਅਭਿਮਾਨ. "ਐਸੇ ਗੜ ਮਹਿ ਐਠ ਹਠੀਲੋ." (ਬਿਲਾ ਮਃ ੫) ੩. ਵੱਟ. ਵਲ. ਪੇਚ....
ਸੰਗ੍ਯਾ- ਐਂਠ. ਮਰੋੜ। ੨. ਅਕੜਾਉ। ੩. ਪਟਿਆਲੇ ਤੋਂ ਸੱਤ ਕੋਹ ਉੱਤਰ ਵੱਲ ਤਸੀਲ ਸਰਹਿੰਦ, ਥਾਣਾ ਮੂਸੇਪੁਰ ਦਾ ਇੱਕ ਪਿੰਡ, ਜਿਸ ਵਿੱਚ ਨੌਮੇ ਸਤਿਗੁਰੂ ਪਧਾਰੇ ਹਨ. ਇਸ ਥਾਂ ਕੇਵਲ ਮੰਜੀ ਸਾਹਿਬ ਹੈ, ਹੋਰ ਇਮਾਰਤ ਕੁਝ ਨਹੀਂ. ਪਿੰਡ ਵੱਲੋਂ ੩੫ ਵਿੱਘੇ ਜ਼ਮੀਨ ਹੈ. ਪੁਜਾਰੀ ਨਿਰਮਲਾ ਸਿੰਘ ਹੈ. ਰੇਲਵੇ ਸਟੇਸ਼ਨ ਕੌਲੀ ਤੋਂ ਦੋ ਮੀਲ ਉੱਤਰ ਵੱਲ ਹੈ....
ਸੰਗ੍ਯਾ- ਗਤਿ. ਗਮਨ। ੨. ਆਚਰਣ. ਰੀਤਿ. ਮਰ੍ਯਾਦਾ. "ਭਗਤਾ ਕੀ ਚਾਲ ਸਚੀ ਅਤਿ ਨਿਰਮਲ." (ਸੂਹੀ ਛੰਤ ਮਃ ੩) "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੩. ਦੇਖੋ, ਗਤਿ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਸੰ. ਸੰਗ੍ਯਾ- ਸਮ੍-ਅਜ. ਇਕੱਠ। ੨. ਸਭਾ। ੩. ਸਭਾ ਦਾ ਕਮਰਾ। ੪. ਹਾਥੀ. ਇਹ "ਸਾਮਜ" ਦਾ ਰੂਪਾਂਤਰ ਹੈ. ਦੇਖੋ, ਸਾਮਜ....
ਦੇਖੋ, ਬਾਜੀ....
ਥਾ. ਸੀ. "ਕਰਣੋ ਹੁਤੋ ਸੁ ਨਾ ਕੀਓ" (ਸਃ ਮਃ ੯)...
ਜਿਸ ਦਿਨ. ਜਿਸ ਰੋਜ਼. "ਜਦਿਨ ਰੋਸ ਵਹ ਆਇ ਹੈ." (ਪਾਰਸਾਵ)...
ਸੰ. तुरङ्ग. ਸੰਗ੍ਯਾ- ਛੇਤੀ ਤੁਰਨ ਵਾਲਾ, ਘੋੜਾ. ਵੇਗ ਨਾਲ ਜਾਣ ਵਾਲਾ ਹੋਣ ਕਰਕੇ ਘੋੜੇ ਦੀ ਤੁਰੰਗ ਸੰਗ੍ਯਾ ਹੈ. "ਕੋਟਿ ਤੁਰੰਗ ਕੁਰੰਗ ਸੇ ਕੂਦਤ." (ਅਕਾਲ) ੨. ਮਨ. ਚਿੱਤ। ੩. ਗਰੁੜ। ੪. ਫ਼ਾ. [تُرنگ] ਜੇਲ. ਕ਼ੈਦਖ਼ਾਨਾ। ੫. ਧਨੁਖ ਦਾ ਟੰਕਾਰ. ਤੀਰ ਚਲਾਉਣ ਸਮੇਂ ਚਿੱਲੇ ਦੀ ਧੁਨਿ....
ਸੰਗ੍ਯਾ- ਚੁਭਣ ਦਾ ਭਾਵ. ਨੋਕੀਲੀ ਚੀਜ਼ ਦੇ ਚੁਭਣ ਦੀ ਕ੍ਰਿਯਾ। ੨. ਰੜਕ. ਕਰਕ. ਚੁਭਵੀਂ ਪੀੜ. "ਅਜੈ ਸੁ ਚੋਭ ਕਉ ਬਿਲਲ ਬਿਲਲਾਤੇ." (ਰਾਮ ਕਬੀਰ) ੩. ਈਰਖਾ. ਡਾਹ. ਸਾੜਾ. "ਨ ਲੋਭੰ ਨ ਚੋਭੰ." (ਅਕਾਲ)...
ਕ੍ਰਿ. ਵਿ- ਇਉਂ. ਇਸ ਤਰਾਂ. ਐਸੇ. ਐਦਾਂ. ਇੱਕੁਰ. ਐਂ....
ਸੰਗ੍ਯਾ- ਕੰਡਾ. ਕਾਂਟਾ. "ਸ਼੍ਰੀ ਗੁਰੁ ਪਗ ਕੇਤਕਿ ਪੁਸਪ ਪ੍ਰੇਮ ਕੰਟ ਜਿਹ ਸੰਗ। ਮਨ ਮਲਿੰਦ ਕੋ ਵੇਧ ਕਰ ਕਹੋਂ. ਕਥਾ ਸਉਮੰਗ." (ਨਾਪ੍ਰ) ਦੇਖੋ, ਅਘਕੰਟ ਅਤੇ ਮਕਰਕੰਟ। ੨. ਵਿ- ਦੁਖਦਾਈ, ਕੰਡੇ ਦੀ ਤਰਾਂ ਚੁਭਣ ਵਾਲਾ. "ਨਾਕੋ ਕੰਟਕ ਵੈਰਾਈ". (ਵਾਰ ਵਡ ਮਃ ੩) ੩. ਵੈਰੀ. ਦੁਸ਼ਮਨ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰਗ੍ਯਾ- ਪ੍ਰਾਣ ਰਹਿਤ. ਦੇਹ. ਲਾਸ਼. "ਸਾਸ ਬਿਨਾ ਮਿਰਤਕ ਕੀ ਲੋਥਾ." (ਸੁਖਮਨੀ)...
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....