majanuमजनु
ਇਸਨਾਨ. ਦੇਖੋ, ਮਜਨ. "ਮਜਨੁ ਦਾਨੁ ਚੰਗਿਆਈਆ." (ਸੋਰ ਅਃ ਮਃ ੧)
इसनान. देखो, मजन. "मजनु दानु चंगिआईआ." (सोर अः मः १)
ਸੰ. स्नान- ਸ੍ਨਾਨ. ਸੰਗ੍ਯਾ- ਮੈਲ ਉਤਾਰਨੀ. ਸਾਫ ਕਰਨਾ। ੨. ਨ੍ਹਾਉਣਾ. ਗੁਸਲ. ਸ਼ਰੀਰ ਧੋਣਾ. ਇਸਨਾਨ ਨੂੰ ਵਿਦ੍ਵਾਨਾਂ ਨੇ ਅਰੋਗ ਦਾ ਮੂਲ ਮੰਨਿਆ ਹੈ ਅਤੇ ਸੂਖਮ ਵਿਚਾਰ ਨਾਲ ਵੇਖੀਏ ਤਾਂ ਇਸ ਦਾ ਅੰਤਹਕਰਣ ਦੀ ਪਵਿਤ੍ਰਤਾ ਅਤੇ ਸ਼ਾਂਤੀ ਤੇ ਭਾਰੀ ਅਸਰ ਹੈ. ਸਿੱਖਧਰਮ ਵਿੱਚ ਇਸਨਾਨ ਦੀ ਜੋ ਮਹਿਮਾ ਹੈ ਉਹ ਜਗਤ ਪ੍ਰਸਿੱਧ ਹੈ. ਪਰ ਗੁਰੂ ਸਾਹਿਬ ਨੇ ਮਨ ਦੀ ਨਿਰਮਲਤਾ ਬਿਨਾ, ਕੇਵਲ ਤਨ ਦਾ ਸਨਾਨ ਪਰਮਾਰਥ ਦਾ ਸਹਾਇਕ ਨਹੀਂ ਦੱਸਿਆ.#"ਕਰਿ ਇਸਨਾਨ ਸਿਮਰਿ ਪ੍ਰਭੁ ਅਪਨਾ ਤਨ ਮਨ ਭਏ ਅਰੋਗਾ." (ਸੋਰ ਮਃ ੫) ਵਿਸ਼ੇਸ ਨਿਰਣੇ ਲਈ ਦੇਖੋ, ਨਾਮ ਦਾਨ ਇਸਨਾਨ.#ਵਰਤਮਾਨ ਸਮੇਂ ਬਿਜਲੀ, ਧੁੱਪ, ਭਾਪ, ਚਿੱਕੜ ਅਤੇ ਔਖਧਾਂ ਨਾਲ ਮਿਲੇ ਜਲ ਆਦਿਕ ਦੇ ਸਨਾਨਾਂ ਤੋਂ ਕਈ ਅਸਾਧ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ....
(ਦੇਖੋ, ਮੱਜ ਧਾ) ਸੰ. ਮੱਜਨ. ਸੰਗ੍ਯਾ- ਗੋਤਾ ਮਾਰਨ ਦੀ ਕ੍ਰਿਯਾ. ਜਲ ਵਿੱਚ ਨਿਮਗ੍ਨ ਹੋਣਾ. ਭਾਵ- ਇਸਨਾਨ। ੨. ਫ਼ਾ. [مزن] ਮਜ਼ਨ. ਨਾ ਮਾਰ. ਪ੍ਰਹਾਰ ਨਾ ਕਰ. ਦੇਖੋ, ਜ਼ਦਨ. "ਮਜ਼ਨ ਤੇਗ਼ ਬਰ ਖ਼ੂਨ ਕਸ ਬੇਦਰੇਗ਼." (ਜਫਰ)...
ਇਸਨਾਨ. ਦੇਖੋ, ਮਜਨ. "ਮਜਨੁ ਦਾਨੁ ਚੰਗਿਆਈਆ." (ਸੋਰ ਅਃ ਮਃ ੧)...
ਦੇਖੋ, ਦਾਨ. "ਦਾਨੁ ਮਹਿੰਡਾ ਤਲੀਖਾਕੁ." (ਵਾਰ ਆਸਾ) ੨. ਸੰ. ਦਾਨੁ. ਬੂੰਦ. ਕ਼ਤਰਾ। ੩. ਓਸ ਸ਼ਬਨਮ। ੪. ਦੇਣ ਯੋਗ੍ਯ ਧਨ। ੫. ਸੁਖ। ੬. ਪਵਨ. ਹਵਾ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....