magharaमघर
ਸੰ. ਮਾਰ੍ਗਸ਼ਿਰ. ਸੰਗ੍ਯਾ- ਮ੍ਰਿਗਸ਼ਿਰ ਨਕ੍ਸ਼੍ਤ੍ਰ ਸਹਿਤ ਹੋਵੇ ਜਿਸ ਮਹੀਨੇ ਦੀ ਪੂਰਨਮਾਸੀ. ਹਿਮ ਰੁੱਤ ਦਾ ਪਹਿਲਾ ਮਹੀਨਾ.
सं. मार्गशिर. संग्या- म्रिगशिर नक्श्त्र सहित होवे जिस महीने दी पूरनमासी. हिम रुॱत दा पहिला महीना.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਤਾਰਾ. ਸਿਤਾਰਹ। ੨. ਆਕਾਸ਼ ਵਿੱਚ ਚਮਕਣ ਵਾਲੇ ਗ੍ਰਹ। ੩. ਤਾਰਿਆਂ ਦਾ ਪੁੰਜ ਮਿਲਕੇ ਬਣਿਆ ਹੋਇਆ ਉਹ ਪਿੰਡ, ਜੋ ਖਗੋਲ ਵਿੱਚ ਚੰਦ੍ਰਮਾ ਦਾ ਮਾਰਗ ਬਣਾਉਂਦਾ ਹੈ. ਚੰਦ੍ਰਮਾ ਇਸੇ ਰਾਹ ਪ੍ਰਿਥਿਵੀ ਦੀ ਪਰਿਕ੍ਰਮਾ ਕਰਦਾ ਹੈ. ਵਿਦ੍ਵਾਨਾਂ ਨੇ ਇਹ ਨਕ੍ਸ਼੍ਤ੍ਰ ੨੭ ਮੰਨੇ ਹਨ-#ਅਸ਼੍ਵਿਨੀ, ਭਰਣੀ, ਕ੍ਰਿੱਤਿਕਾ, ਰੋਹਿਣੀ, ਮ੍ਰਿਗਸ਼ਿਰਾ, ਆਰ੍ਦ੍ਰਾ, ਪੁਨਰਵਸੁ, ਪੁਸ਼੍ਯ, ਸ਼ਲੇਸਾ, ਮਘਾ, ਪੂਰਵਾਫਾਲਗੁਨੀ, ਉੱਤਰਾ ਫਾਲਗੁਨੀ, ਹਸ੍ਤ, ਚਿਤ੍ਰਾ, ਸ੍ਵਾਤੀ, ਵਿਸ਼ਾਖਾ, ਅਨੁਰਾਧਾ, ਜ੍ਯੇਸ੍ਠਾ, ਮੂਲ, ਪੂਰਵਾਸਾਢਾ, ਉੱਤਰਾ ਸਾਢਾ, ਸ਼੍ਰਵਣ, ਧਨਿਸ੍ਠਾ, ਸ਼ਤਭਿਖਾ- ਪੂਰਵਾਭਦ੍ਰਪਦਾ, ਉੱਤਰਾਭਦ੍ਰਪਦਾ ਅੱਤੇ ਰੇਵਤੀ.#ਇਨ੍ਹਾਂ ਹੀ ਨਕ੍ਸ਼੍ਤ੍ਰਾਂ ਤੋਂ ਚੰਦ੍ਰਮਾ ਦੇ ਮਹੀਨਿਆਂ ਦੇ ਨਾਮ ਬਣੇ ਹਨ, ਜਿਵੇਂ- ਵਿਸ਼ਾਖਾ ਨਕ੍ਸ਼੍ਤ੍ਰ ਸਹਿਤ ਪੂਰਣਮਾਸੀ ਹੋਣ ਤੋਂ ਵੈਸ਼ਾਖ, ਜ੍ਯੇਸ੍ਠਾ ਨਕ੍ਸ਼੍ਤ੍ਰ ਵਾਲੀ ਪੂਰਣਮਾਸੀ ਕਰਕੇ ਜੇਠ ਆਦਿ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਪੂਨਿਉ. "ਪੂਰਨਮਾ ਪੂਰਨ ਪ੍ਰਭੁ ਏਕ." (ਗਉ ਥਿਤੀ ਮਃ ੫)...
ਸੰ. ਸੰਗ੍ਯਾ- ਆਕਾਸ਼ ਤੋਂ ਗਾੜ੍ਹਾ ਹੋਕੇ ਡਿਗਿਆ ਹੋਇਆ ਜਲ. ਤੁਸਾਰ. ਬਰਫ਼। ੨. ਪੋਹ ਮਾਘ ਦੀ ਰੁੱਤ। ੩. ਚੰਦਨ। ੪. ਕਪੂਰ। ੫. ਵਿ- ਸੀਤਲ. ਠੰਢਾ....
ਦੇਖੋ, ਰਿਤੁ ਅਤੇ ਰੁਤਿ....
ਦੇਖੋ, ਪਹਲਾ। ੨. ਕ੍ਰਿ. ਵਿ- ਪਹਲੇ. ਪੇਸ਼ਤਰ. ਪਹਿਲਾਂ. "ਪਹਿਲਾ ਸੁਚਾ ਆਪਿ ਹੁਇ." (ਵਾਰ ਆਸਾ)...
ਸੰਗ੍ਯਾ- ਸੂਰਜ ਦਾ ਇੱਕ ਰਾਸ਼ਿ ਤੇ ਰਹਿਣ ਦਾ ਸਮਾ ਅਤੇ ਚੰਦ੍ਰਮਾ ਦੇ ਦੋ ਪੱਖ. ਵਰ੍ਹੇ ਦਾ ਬਾਰ੍ਹਵਾਂ ਹਿੱਸਾ. ਦੇਖੋ, ਮਾਸ ੧। ੨. ਮਾਹਵਾਰੀ ਤਨਖ੍ਵਾਹ. "ਅਧਿਕ ਮਹੀਨੋ ਅਪਨ ਕਰਾਯੋ." (ਚਰਿਤ੍ਰ ੯੩)...