takoraटकोर
ਸੰਗ੍ਯਾ- ਹਲਕੀ ਸੱਟ. ਟੰਕੋਰ। ੨. ਨਗਾਰੇ ਪੁਰ ਚੋਬ ਦੀ ਸੱਟ। ੩. ਧਨੁਖ ਦਾ ਚਿੱਲਾ ਖਿੱਚਣ ਤੋਂ ਪੈਦਾ ਹੋਇਆ ਸ਼ਬਦ। ੪. ਸੋਜ ਜਾਂ ਪੀੜ ਦੀ ਥਾਂ ਤੇ ਗਰਮ ਰੇਤਾ ਇੱਟ ਜਲ ਆਦਿ ਦਾ ਸੇਕ.
संग्या- हलकी सॱट. टंकोर। २. नगारे पुर चोब दी सॱट। ३. धनुख दा चिॱला खिॱचण तों पैदा होइआ शबद। ४. सोज जां पीड़ दी थां ते गरम रेता इॱट जल आदि दा सेक.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. सटट् ਧਾ- ਵਸਣਾ. ਰਹਿਣਾ. ਮਾਰ ਦੇਣਾ. ਦੁੱਖ ਦੇਣਾ. ਮੋਟਾ ਹੋਣਾ. ਦਾਨ ਕਰਨਾ। ੨. ਸੰਗ੍ਯਾ- ਚੋਟ. ਪ੍ਰਹਾਰ....
ਸੰਗ੍ਯਾ- ਦੇਖੋ, ਟੰਕਾਰ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਫ਼ਾ. [چوب] ਸੰਗ੍ਯਾ- ਲੱਕੜ। ੨. ਸੋਟੀ. ਲਾਠੀ. ਆਸਾ। ੩. ਖ਼ੇਮੇ (ਤੰਬੂ) ਦਾ ਥੰਭਾ। ੪. ਨਗਾਰਾ ਬਜਾਉਣ ਦਾ ਡੰਡਾ. "ਦੁਹਰੀ ਚੋਬ ਨਗਾਰੇ ਪਰੀ." (ਗੁਪ੍ਰਸੂ)...
ਸੰ. ਧਨੁਸ੍ ਅਤੇ ਧਨੁਸ੍ਕ. ਸੰਗ੍ਯਾ- ਕਮਾਣ. ਚਾਪ....
ਸੰਗ੍ਯਾ- ਕਮਾਣ ਦਾ ਡੋਰਾ. ਗੁਣ. ਜ੍ਯਾ। ੨. ਪੱਗ ਦਾ ਜ਼ਰੀਦਾਰ ਪੱਲਾ। ੩. ਫ਼ਾ. [چِلّہ] ਚਿੱਲਹ. ਚਾਲੀ ਦਿਨ ਦਾ ਵ੍ਰਤ ਆਦਿ ਕਰਮ. ਚਾਲੀਸਾ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰਗ੍ਯਾ- ਸੋਜਾ. ਵਰਮ. ਸੰ. शोथ ਸ਼ੋਥ।#੨. ਫ਼ਾ. [سوز] ਸੋਜ਼. ਜਲਨ. ਦਾਹ. ਸੋਜ਼ਸ਼. "ਵਿਸਫੋਟ ਸਘਨ ਤੇ ਸੋਜ ਗਾਤ." (ਗੁਪ੍ਰਸੂ) ੩. ਇਹ ਸ਼ਬਦਾਂ ਦੇ ਅੰਤ ਆਕੇ ਜਲਾਉਣ ਵਾਲਾ ਦਾ ਅਰਥ ਦਿੰਦਾ ਹੈ. ਜੈਸੇ- ਦਿਲਸੋਜ਼....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਸੰ. पीङ्. ਧਾ- ਦੁੱਖ ਦੇਣਾ. ਨਚੋੜੇ ਜਾਣਾ. ਦਬਾਉਣਾ। ੨. ਸੰਗ੍ਯਾ- ਪੀੜਾ. ਦੁੱਖ. "ਹਰਿਸੇਵਕ ਨਾਹੀ ਜਮਪੀੜ." (ਬਿਲਾ ਮਃ ੫) ੩. ਦੇਖੋ, ਪੀੜਨ। ੪. ਮਰੋੜ. ਖ਼ਮ. ਮੁਰਝਾਕੇ ਮੁੜਨ ਦਾ ਭਾਵ. "ਹਰਿ ਹਰਿ ਕਰਹਿ ਸਿ ਸੂਕਹਿ ਨਾਹੀ, ਨਾਨਕ ਪੀੜ ਨ ਖਾਹਿ ਜੀਉ." (ਆਸਾ ਛੰਤ ਮਃ ੧)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਫ਼ਾ. [گرم] ਵਿ- ਤੱਤਾ. ਦੇਖੋ, ਘਰਮ। ੨. ਸੰ. गरिमन ਭਾਰੀ. ਵਜ਼ਨਦਾਰ. "ਕਿਤੇ ਬਰਮ ਪੈ ਚਰਮ ਰੁਪ ਗਰਮ ਝਾਰੈ." (ਚਰਿਤ੍ਰ ੯੧)...
ਸੰਗ੍ਯਾ- ਸਿਕਤਾ. ਰੇਤ. ਬਾਲੂ....
ਦੇਖੋ, ਈਟਕਾ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਤਾਉ. ਆਂਚ. "ਲਗਨ ਦੇਤ ਨ ਸੇਕ." (ਮਾਰੂ ਮਃ ੫) ੨. ਸੰ. ਸੇਚਨ. ਛਿੜਕਣਾ....