maudhīphāमउदीफा
ਅ਼. [مُدافعت] ਮੁਦਾਫ਼ਅ਼ਤ. ਸੰਗ੍ਯਾ- ਆਤਮਰਖ੍ਯਾ. ਭਾਵ- ਵਿਸੇ ਵਿਕਾਰਾਂ ਤੋਂ ਆਪਣਾ ਬਚਾਉ। ੨. ਅ਼. [وظیفہ] ਵਜੀਫ਼ਹ. ਨਿਤ੍ਯਨਿਯਮ। ੩. ਨਿਤ੍ਯ ਦਾ ਭਜਨ. ਵਿਰਦੁ. "ਸਗਲੀ ਜਾਨਿ ਕਰਹੁ ਮਉਦੀਫਾ." (ਮਾਰੂ ਸੋਲਹੇ ਮਃ ੫) ਥੋੜੇ ਸਮੇਂ ਲਈ ਨਹੀਂ ਸਾਰੀ ਉਮਰ, ਅਰਥਾਤ ਸ੍ਵਾਸ ਸ੍ਵਾਸ ਵਜੀਫ਼ਾ ਕਰੋ.
अ़. [مُدافعت] मुदाफ़अ़त. संग्या- आतमरख्या. भाव- विसे विकारां तों आपणा बचाउ। २. अ़. [وظیفہ] वजीफ़ह. नित्यनियम। ३. नित्य दा भजन. विरदु. "सगली जानि करहु मउदीफा." (मारू सोलहे मः ५) थोड़े समें लई नहीं सारी उमर, अरथात स्वास स्वास वजीफ़ा करो.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਦੇਖੋ, ਅਪਨਾ. "ਆਪਣਾ ਚੋਜ ਕਰਿ ਵੇਖੈ ਆਪੇ." (ਵਾਰ ਬਿਹਾ ਮਃ ੪)...
ਸੰਗ੍ਯਾ- ਬਚਣ ਦਾ ਭਾਵ. ਵਚਾਉ. ਰਖ੍ਯਾ....
ਸੰਗ੍ਯਾ- ਉਹ ਕਰਮ, ਜਿਸ ਦੇ ਨਿਤ੍ਯ ਕਰਨ ਦਾ ਨਿਯਮ ਹੈ। ੨. ਧਰਮ ਅਨੁਸਾਰ ਨਿਤ੍ਯ ਕਰਨ ਯੋਗਯ ਕਰਮ। ੩. ਨਿੱਤ ਲਈ ਥਾਪਿਆ ਹੋਇਆ ਨੇਮ....
ਦੇਖੋ, ਨਿਤ....
ਸੰ. ਸੰਗ੍ਯਾ- ਪੂਜਨ। ੨. ਸੇਵਨ। ੩. ਨਾਮ ਜਪਨ. "ਗੋਬਿੰਦਭਜਨ ਬਿਨ ਬਿਰਥੇ ਸਭ ਕਾਮ." (ਸੁਖਮਨੀ) ੪. ਭੋਗਣਾ. ਮੈਥੁਨ ਕਰਨਾ. "ਤਾਹਿਂ ਭਜਨ ਕਉ ਹਾਥ ਪਸਾਰਾ। ਤਬ ਤ੍ਰਿਯ ਤਾਹਿਂ ਜੂਤੀਅਨ ਮਾਰਾ." (ਚਰਿਤ੍ਰ ੪੭) ੫. ਵੰਡਣਾ. ਤਕਸੀਮ ਕਰਨਾ। ੬. ਧਾਰਣ (ਧਾਰਨ) ਕਰਨਾ. "ਸੇਸ ਨਿਹਾਰਕੈ ਮੌਨ ਭਜੈ ਹੈ." (ਕ੍ਰਿਸਨਾਵ) ਚੁੱਪ ਵੱਟਦਾ ਹੈ. "ਮਨ ਰੇ! ਸਦਾ ਭਜਹੁ ਹਰਿਸਰਣਾਈ." (ਸ੍ਰੀ ਮਃ ੩)...
ਕ੍ਰਿ. ਵਿ- ਜਾਣਕੇ. "ਜਾਨਿ ਅਜਾਨ ਭਏ ਹਮ ਬਾਵਰ." (ਸੋਰ ਰਵਿਦਾਸ) ੨. ਜਨ (ਦਾਸ) ਨੂੰ. ਸੇਵਕ ਤਾਂਈਂ. "ਸਰਨਿ ਆਇਓ ਉਧਰੁ ਨਾਨਕ ਜਾਨਿ." (ਕਾਨ ਮਃ ੫) ੩. ਜੀਵਨ (ਜਿੰਦਗੀ) ਮੇਂ. ਜੀਵਨ ਭਰ. "ਸਗਲੀ ਜਾਨਿ ਕਰਹੁ ਮਉਦੀਫਾ." (ਮਾਰੂ ਸੋਲਹੇ ਮਃ ੫) ਦੇਖੋ, ਮਉਦੀਫਾ। ੪. ਸੰ. ਸੰਗ੍ਯਾ- ਭਾਰਯਾ. ਜੋਰੂ. ਵਹੁਟੀ। ੫. ਦੇਖੋ, ਜਾਨੀ....
ਕਰੋ. "ਕਰਹੁ ਅਨੁਗ੍ਰਹੁ ਪਾਰਬ੍ਰਹਮ." (ਆਸਾ ਮਃ ੫) ੨. ਕਰਵਾਓ. ਕਰਾਓ. "ਹਰਿ ਜੀਉ! ਤਿਨ ਕਾ ਦਰਸਨ ਨਾ ਕਰਹੁ." (ਵਾਰ ਸੋਰ ਮਃ ੪)...
ਅ਼. [مُدافعت] ਮੁਦਾਫ਼ਅ਼ਤ. ਸੰਗ੍ਯਾ- ਆਤਮਰਖ੍ਯਾ. ਭਾਵ- ਵਿਸੇ ਵਿਕਾਰਾਂ ਤੋਂ ਆਪਣਾ ਬਚਾਉ। ੨. ਅ਼. [وظیفہ] ਵਜੀਫ਼ਹ. ਨਿਤ੍ਯਨਿਯਮ। ੩. ਨਿਤ੍ਯ ਦਾ ਭਜਨ. ਵਿਰਦੁ. "ਸਗਲੀ ਜਾਨਿ ਕਰਹੁ ਮਉਦੀਫਾ." (ਮਾਰੂ ਸੋਲਹੇ ਮਃ ੫) ਥੋੜੇ ਸਮੇਂ ਲਈ ਨਹੀਂ ਸਾਰੀ ਉਮਰ, ਅਰਥਾਤ ਸ੍ਵਾਸ ਸ੍ਵਾਸ ਵਜੀਫ਼ਾ ਕਰੋ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵਿ- ਸਰਵ. ਪੂਰੀ। ੨. ਸਾਰ ਰੂਪ. "ਨਾਨਕ ਇਹੁ ਮਤਿ ਸਾਰੀ ਜੀਉ." (ਮਾਝ ਮਃ ੫) ੩. ਕਥਨ (ਬਯਾਨ) ਕੀਤੀ. "ਗੁਰੁ ਪੂਰੇ ਏਹ ਗਲ ਸਾਰੀ." (ਸੋਰ ਮਃ ੫) ੪. ਸੰਗ੍ਯਾ- ਸਾਰ. ਸੁਧ. ਖ਼ਬਰ. "ਅਪਨੀ ਇਤਨੀ ਕਛੂ ਨ ਸਾਰੀ." (ਸਾਰ ਮਃ ੫) ੫. ਦੇਖੋ, ਸਾਰਿ. "ਕਰਮ ਧਰਮ ਤੁਮ ਚਉਪੜ ਸਾਜਹੁ ਸਤਿ ਕਰਹੁ ਤੁਮ ਸਾਰੀ." (ਬਸੰ ਮਃ ੫) "ਆਪੇ ਪਾਸਾ ਆਪੇ ਸਾਰੀ." (ਮਾਰੂ ਸੋਲਹੇ ਮਃ ੧) ੬. ਬਾਜੀ. ਖੇਲ. "ਸਾਰੀ ਸਿਰਜਨਹਾਰ ਕੀ." (ਸ. ਕਬੀਰ) ੭. ਸਾੜ੍ਹੀ. ਓਢਨੀ. "ਡਾਰੇ ਸਾਰੀ ਨੀਲ ਕੀ." (ਚਰਿਤ੍ਰ ੧੩੬) "ਸੇਤ ਧਰੇ ਸਾਰੀ ਬ੍ਰਿਖਭਾਨੁ ਕੀ ਕੁਮਾਰੀ." (ਕ੍ਰਿਸਨਾਵ) ੮. ਸਾਲੀ. ਬਹੂ ਦੀ ਭੈਣ. "ਨਹੀ ਸਸੁਰਾਲ ਸਾਸ ਸਸੁਰਾ ਔ ਸਾਰੋ ਸਾਰੀ." (ਭਾਗੁ ਕ) "ਰਾਮੋ ਲਗਤ ਹੁਤੀ ਗੁਰੁ ਸਾਰੀ." (ਗੁਪ੍ਰਸੂ) "ਸਾਰੀਆਂ ਸਾਰੀਆਂ ਆਇ ਪਿਖ੍ਯੋ." (ਗੁਪ੍ਰਸੂ) ਸਭ ਸਾਲੀਆਂ ਨੇ ਆਕੇ ਦੇਖਿਆ। ੯. ਸਾਰਿਕਾ. ਮੈਨਾ....
ਅ਼. [عُمر] . ਉਮ੍ਰ. ਸੰਗ੍ਯਾ- ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ "ਆਯੁ" ਉਮਰ ਹੈ.#ਵੇਦਾਂ ਵਿੱਚ ਆਦਮੀ ਦੀ ਉਮਰ ਸੋ ਵਰ੍ਹਾ¹ ਮਨੁ ਨੇ ਚਾਰ ਸੋ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ² ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨. ਦੇਖੋ, ਉਮਰ ਖਿਤਾਬ ਅਤੇ ਖਲੀਫਾ....
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਸੰ. श्र्वास ਧਾ- ਸਾਹ ਲੈਣਾ. ਹਾਹੁਕਾ ਲੈਣਾ। ੨. ਸ਼੍ਵਾਸ. ਸੰਗ੍ਯਾ- ਦਮ. ਸਾਹ. ਪ੍ਰਾਣ ਦੇ ਆਉਣ ਜਾਣ ਦਾ ਭਾਵ। ੩. ਦਮਾ. ਦਮਕਸ਼ੀ। ੪. ਸੰ. स्वास् ਤਿੱਖੇ ਮੂੰਹ ਵਾਲਾ ਅਗਨਿ। ੫. ਤਿੱਖੀ ਧਾਰ ਵਾਲਾ ਸ਼ਸਤ੍ਰ....