bhrigurēkhā, bhrigulatāभ्रिगुरेखा, भ्रिगुलता
ਭ੍ਰਿਗੁ ਰਿਖੀ ਦੇ ਪੈਰ ਦਾ ਲਤਾ (ਦਾਗ) ਵਿਸਨੁ ਦੀ ਛਾਤੀ ਪੁਰ ਉਹ ਦਾਗ (ਲਤਾ), ਜੋ ਭ੍ਰਿਗੁ ਦੇ ਚਰਣਪ੍ਰਹਾਰ ਤੋਂ ਹੋਇਆ ਦੇਖੋ, ਭ੍ਰਿਗੁ.
भ्रिगु रिखी दे पैर दा लता (दाग) विसनु दी छाती पुर उह दाग (लता), जो भ्रिगु दे चरणप्रहार तों होइआ देखो, भ्रिगु.
ਮਹਾਭਾਰਤ ਵਿੱਚ ਲਿਖਿਆ ਹੈ ਕਿ ਇੱਕ ਵਾਰ ਬ੍ਰਹਮਾ, ਰੁਦ੍ਰ ਦਾ ਯਗ੍ਯ ਕਰਵਾ ਰਿਹਾ ਸੀ, ਉੱਥੇ ਇਕੱਠੀਆਂ ਹੋਈਆਂ ਦੇਵਤਿਆਂ ਦੀਆਂ ਇਸਤ੍ਰੀਆਂ ਅਤੇ ਕਨ੍ਯਾ ਨੂੰ ਦੇਖਕੇ ਬ੍ਰਹਮਾ ਦਾ ਵੀਰਯ ਪਾਤ ਹੋ ਗਿਆ, ਜਿਸ ਨੂੰ ਸੂਰਜ ਨੇ ਇਕੱਠਾ ਕਰਕੇ ਅਗਨਿ ਵਿੱਚ ਹਵਨ ਕੀਤਾ. ਉਸ ਤੋਂ ਤਿੰਨ ਬਾਲਕ ਪੈਦਾ ਹੋਏ. ਸੁੰਦਰ ਬਾਲਕਾਂ ਨੂੰ ਦੇਖਕੇ ਸ਼ਿਵ ਅਗਨਿ ਅਤੇ ਬ੍ਰਹਮਾ ਦਾ ਜੀ ਲਲਚਾਇਆ ਅਰ ਹਰੇਕ ਨੇ ਆਪਣੇ ਬਣਾਉਣੇ ਚਾਹੇ. ਹੋਰ ਦੇਵਤਿਆਂ ਨੇ ਵਿੱਚ ਪੈਕੇ ਝਗੜਾ ਨਿਬੇੜਿਆ ਅਤੇ ਤੇਹਾਂ ਨੂੰ ਇੱਕ ਇੱਕ ਵੰਡ ਦਿੱਤਾ. ਸ਼ਿਵ ਦੇ ਹਿੱਸੇ ਭ੍ਰਿਗ, ਅਗਨਿ ਨੂੰ ਅੰਗਿਰਾ ਅਤੇ ਬ੍ਰਹਮਾ ਨੂੰ ਕਵਿ (ਸ਼ੁਕ੍ਰ) ਮਿਲਿਆ.#ਭ੍ਰਿਗੁ ਦਾ ਜਿਕਰ ਰਿਗਵੇਦ ਵਿੱਚ ਭੀ ਕਈ ਥਾਂ ਆਇਆ ਹੈ. ਮਨੁਸਿਮ੍ਰਿਤਿ ਦਾ ਕਰਤਾ ਇਹੀ ਵਿਦ੍ਵਾਨ ਹੈ. ਭਾਰਗਵ ਵੰਸ਼, ਜਿਸ ਵਿੱਚ ਪਰਸ਼ੁਰਾਮ ਪ੍ਰਤਾਪੀ ਹੋਇਆ ਹੈ ਉਹ ਇਸੇ ਭ੍ਰਿਗੁ ਤੋਂ ਚੱਲਿਆ ਹੈ. ਦਕ੍ਸ਼੍ ਪ੍ਰਜਾਪਤਿ ਦਾ ਯਗ੍ਯ (ਜਿਸ ਵਿੱਚ ਸ਼ਿਵ ਦਾ ਹਿੱਸਾ ਨਹੀਂ ਕੱਢਿਆ ਗਿਆ ਸੀ) ਭ੍ਰਿਗੁ ਨੇ ਕਰਾਇਆ ਸੀ. ਜਦ ਸ਼ਿਵ ਨੇ ਆਕੇ ਆਪਣੇ ਗਣਾਂ ਤੋਂ ਯਗ੍ਯ ਭ੍ਰਸ੍ਟ ਕਰਾਇਆ, ਤਦ ਭ੍ਰਿਗੁ ਦੀ ਭੀ ਦਾੜ੍ਹੀ ਪੁੱਟੀ ਗਈ ਸੀ.#ਪਦਮਪੁਰਾਣ ਵਿੱਚ ਕਥਾ ਹੈ ਕਿ ਇੱਕ ਵਾਰ ਸਾਰੇ ਰਿਖੀਆਂ ਨੇ ਸਭਾ ਕਰਕੇ ਨਿਰਣਾ ਕਰਨਾ ਚਾਹਿਆ ਕਿ ਤੇਹਾਂ ਦੇਵਤਿਆਂ ਵਿੱਚੋਂ ਕੇੜ੍ਹਾ ਪੂਜ੍ਯ ਹੈ. ਭ੍ਰਿਗੁ ਨੇ ਆਖਿਆ ਕਿ ਮੈ ਪਰੀਖ੍ਯਾ ਕਰਕੇ ਇਸ ਦਾ ਫੈਸਲਾ ਕਰਾਂਗਾ. ਸਭ ਤੋਂ ਪਹਿਲਾਂ ਭ੍ਰਿਗੁ ਸ਼ਿਵ ਪਾਸ ਪਹੁੰਚਿਆ, ਅੱਗੇ ਉਹ ਪਾਰਵਤੀ ਨਾਲ ਵਿਲਾਸ ਕਰ ਰਿਹਾ ਸੀ, ਇਸ ਪੁਰ ਰਿਖੀ ਨੇ ਸ਼੍ਰਾਪ ਦਿੱਤਾ ਕਿ ਸ਼ਿਵ ਲਿੰਗਰੂਪ ਬਣਜਾਵੇ. ਫੇਰ ਬ੍ਰਹਮਾ ਪਾਸ ਗਿਆ, ਉੱਥੇ ਭੀ ਭ੍ਰਿਗੁ ਦਾ ਮਾਨ ਨਹੀਂ ਹੋਇਆ, ਇਸ ਲਈ ਬ੍ਰਹਮਾ ਨੂੰ ਭੀ ਪੂਜ੍ਯ ਪਦਵੀ ਤੋਂ ਖਾਰਿਜ ਕੀਤਾ. ਅੰਤ ਜਦ ਵਿਸਨੁ ਪਾਸ ਗਿਆ ਤਾਂ ਉਹ ਸੁੱਤਾ ਪਿਆ ਸੀ. ਭ੍ਰਿਗੁ ਨੇ ਛਾਤੀ ਵਿੱਚ ਲੱਤ ਮਾਰਕੇ ਜਗਾਇਆ. ਵਿਸਨੁ ਨੇ ਕ੍ਰੋਧ ਕਰਨ ਦੀ ਥਾਂ ਭ੍ਰਿਗੁ ਦਾ ਪੈਰ ਪ੍ਰੇਮਭਾਵ ਨਾਲ ਮਲਿਆ ਅਰ ਆਖਿਆ ਕਿ ਆਪ ਦੇ ਚਰਣ ਨੂੰ ਮੇਰੇ ਕਠੋਰ ਸ਼ਰੀਰ ਨਾਲ ਲੱਗਕੇ ਸੱਟ ਵੱਜੀ ਹੋਣੀ ਹੈ. ਭ੍ਰਿਗੁ ਨੇ ਮੁੜਕੇ ਰਿਖੀਸਭਾ ਵਿੱਚ ਫੈਸਲਾ ਸੁਣਾਇਆ ਕਿ ਵਿਸਨੁ ਪੂਜ੍ਯ ਦੇਵ ਹੈ. "ਜਾਪ ਕਿਯੋ ਸਭ ਹੀ ਹਰਿ ਕੋ ਜਬ ਯੌਂ ਭ੍ਰਿਗੁ ਆਯਕੈ ਬਾਤ ਸੁਨਾਈ." (ਕ੍ਰਿਸਨਾਵ) ੨. ਸ਼ਿਵ। ੩. ਸ਼ੁਕ੍ਰਗ੍ਰਹ। ੪. ਪਹਾੜ ਦੀ ਉੱਚੀ ਤਿੱਖੀ ਢਲਵਾਣ। ੫. ਸ਼ੁਕ੍ਰਵਾਰ. ਜੁਮਾ। ੬. ਤੰਤ੍ਰਸ਼ਾਸਤ੍ਰ ਅਨੁਸਾਰ ਸੱਸਾ ਅੱਖਰ. ਸਕਾਰ....
ਦੇਖੋ, ਰਿਖਿ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਸੰ. ਸੰਗ੍ਯਾ- ਸਾਖ ਟਹਣੀ। ੨. ਬੇਲ. ਲਤਾ ਬਲੀ ਸਾਖ ਸਭ ਸਿਮਰਹਿ." (ਮਾਰੂ ਸੋਲਹੇ ਮਃ ੫) ੩. ਮੋਤੀਆਂ ਦੀ ਮਾਲਾ। ੪. ਸੱਟ ਦਾ ਨਿਸ਼ਾਨ. ਚੋਟ ਦਾ ਦਾਗ. "ਦੇਖ ਲਤਾ ਤੁਮ ਕਉ ਨ ਬਧੈ." (ਕ੍ਰਿਸਨਾਵ) ਮੇਰੇ ਪੈਰਾਂ ਦੀਆਂ ਸੱਟਾਂ ਦਾ ਦਾਗ ਤੇਰੇ ਬਦਨ ਪੁਰ ਦੇਖਕੇ, ਗਰੁੜ ਤੈਨੂੰ ਨਹੀਂ ਮਾਰੇਗਾ. ਦੇਖੋ, ਭ੍ਰਿਗੁਲਤਾ। ੫. ਅ਼. [لطح] ਲਤ਼ਅ਼. ਪੈਰ ਦਾ ਪ੍ਰਹਾਰ. ਪੈਰ ਦੀ ਠੋਕਰ. ਠੁੱਡਾ. ਲੱਤ ਦੀ ਮਾਰ....
ਫ਼ਾ. [داغ] ਸੰਗ੍ਯਾ- ਨਿਸ਼ਾਨ. ਚਿੰਨ੍ਹ। ੨. ਧੱਬਾ. ਕਲੰਕ. "ਦਾਗ ਦੋਸ ਮੁਹਿ ਚਲਿਆ ਲਾਇ." (ਧਨਾ ਮਃ ੧) ੩. ਜਲਣ ਦਾ ਚਿੰਨ੍ਹ। ੪. ਦੇਖੋ, ਦਾਗੇ....
ਸੰਗ੍ਯਾ- ਸੀਨਾ. ਵਕ੍ਸ਼੍ਸ੍ਥਲ. Thorax. "ਛਾਤੀ ਸੀਤਲ ਮਨ ਸੁਖੀ." (ਬਾਵਨ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....