bhujanginīभुजंगिनी
ਸਰਪਣੀ. ਸੱਪਣ। ੨. ਯੋਗੀਆਂ ਦੀ ਕਲਪੀ ਹੋਈ ਇੱਕ ਨਾੜੀ, ਕੁੰਡਲਿਨੀ. ਭੁਜੰਗਮਾ. ਦੇਖੋ, ਕੁੰਡਲਨੀ. Vagus, Pneumogastric or 10 Craniel nerve. ਦੇਖੋ, The mysterious Kundalni, by V. G. Rele (1927) ੩. ਦੇਖੋ, ਚੌਪਈ ਦਾ ਰੂਪ (ਅ)
सरपणी. सॱपण। २. योगीआं दी कलपी होई इॱक नाड़ी, कुंडलिनी. भुजंगमा. देखो, कुंडलनी. Vagus, Pneumogastric or 10 Craniel nerve. देखो, The mysterious Kundalni, by V. G. Rele (1927) ३.देखो, चौपई दा रूप (अ)
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. ਨਾਡਿ- ਨਾਡਿਕਾ. ਸੰਗ੍ਯਾ- ਰਗ. Artery। ੨. ਨਬਜ। ੩. ਥੋਥੀ ਨਲਕੀ। ੪. ਨਾੜੀਆਂ (ਆਂਦਰਾਂ) ਦੀ ਵੱਟੀਹੋਈ ਰੱਸੀ. ਚਮੜੇ ਦੀ ਰੱਸੀ।#੫. ਛੀ ਕਣ (ਖਿਨ) ਭਰ ਸਮਾਂ, ਕਿਤਨਿਆਂ ਨੇ ਅੱਧਾ ਮੁਹੂਰਤ ਨਾੜੀ ਮੰਨਿਆ ਹੈ....
ਦੇਖੋ, ਕੁੰਡਲਨੀ....
ਦੇਖੋ, ਭੁਜੰਗਿਨੀ ੨. ....
ਸੰ. ਕੁੰਡਲਿਨੀ. ਸੰਗ੍ਯਾ- ਤੰਤ੍ਰਸ਼ਾਸਤ੍ਰ ਅਤੇ ਯੋਗਮਤ ਅਨੁਸਾਰ ਇੱਕ ਨਾੜੀ, ਜੋ ਸੁਖਮਨਾ ਨਾੜੀ ਦੀ ਜੜ ਵਿੱਚ ਕਿਵਾੜਰੂਪ ਹੋਕੇ ਰਹਿੰਦੀ ਹੈ. ਸਾਢੇ ਤਿੰਨ ਕੁੰਡਲ (ਚੱਕਰ) ਮਾਰਕੇ ਸੱਪ ਦੀ ਤਰਾਂ ਸੌਣ ਕਾਰਣ ਇਸ ਦਾ ਨਾਉਂ 'ਕੁੰਡਲਿਨੀ' ਹੈ. ਯੋਗਾਭ੍ਯਾਸ ਨਾਲ ਕੁੰਡਲਿਨੀ ਜਾਗਦੀ ਹੈ ਅਤੇ ਸੁਖਮਨਾ ਦੇ ਰਸਤੇ ਦਸ਼ਮਦ੍ਵਾਰ ਨੂੰ ਜਾਂਦੀ ਹੈ. ਜਿਉਂ ਜਿਉਂ ਇਹ ਉਪੱਰ ਨੂੰ ਚੜ੍ਹਦੀ ਹੈ, ਤਿਉਂ ਤਿਉਂ, ਯੋਗੀ ਨੂੰ ਆਨੰਦ ਆਉਂਦਾ ਹੈ. ਕੁੰਡਲਿਨੀ ਨੂੰ ਦਸ਼ਮਦ੍ਵਾਰ ਵਿੱਚ ਠਹਿਰਾਉਣਾ ਅਤੇ ਉਸ ਨੂੰ ਫੇਰ ਹੇਠਾਂ ਨਾ ਉਤਰਣ ਦੇਣਾ ਇਹੀ ਯੋਗੀ ਦੀ ਪੁਰਣ ਸਿੱਧੀ ਹੈ. ਇਸ ਦਾ ਨਾਉਂ ਭੁਜੰਗਮਾ ਭੀ ਹੈ।#੨. ਜਲੇਬੀ. ਇੱਕ ਪ੍ਰਕਾਰ ਦੀ ਮਿਠਾਈ। ੩. ਗੁਰਮਤ ਅਨੁਸਾਰ ਅਵਿਦ੍ਯਾ ਦੀ ਗੱਠ ਦਾ ਨਾਉਂ ਕੁੰਡਲਨੀ ਹੈ. ਮਨ ਦੀ ਗੁੰਝਲ. "ਕੁੰਡਲਨੀ ਸੁਰਝੀ ਸਤਸੰਗਤਿ." (ਸਵੈਯੇ ਮਃ ੪. ਕੇ)...
ਚਤੁਸ੍ਪਦੀ. ਚੌਪਾਈ. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ੧੫. ਮਾਤ੍ਰਾ, ਪਹਿਲਾ ਵਿਸ਼੍ਰਾਮ ਅੱਠ ਪੁਰ, ਦੂਜਾ ਸੱਤ ਪੁਰ, ਅੰਤ ਗੁਰੁ ਲਘੁ. ਇਸ ਦਾ ਨਾਮ "ਜਯਕਰੀ" ਭੀ ਹੈ.#ਉਦਾਹਰਣ-#ਸੁਣਿਐ ਈਸਰੁ ਬਰਮਾ ਇੰਦੁ,#ਸੁਣਿਐ ਮੁਖਿ ਸਾਲਾਹਣ ਮੰਦੁ,#ਸੁਣਿਐ ਜੋਗ ਜੁਗਤਿ ਤਨ ਭੇਦ,#ਸੁਣਿਐ ਸਾਸਤ ਸਿੰਮ੍ਰਿਤਿ ਵੇਦ.#(ਜਪੁ)#(ਅ) ਜੇ ਪੰਦ੍ਰਾਂ ਮਾਤ੍ਰਾ ਦੀ ਚੌਪਈ ਦੇ ਅੰਤ ਜਗਣ ਹੋਵੇ, ਤਦ "ਗੁਪਾਲ" ਅਤੇ "ਭੁਜੰਗਿਨੀ" ਸੰਗ੍ਯਾ ਹੈ.#ਉਦਾਹਰਣ-#ਸੁਣਿਐ ਸਤੁ ਸੰਤੋਖੁ ਗਿਆਨੁ,#ਸੁਣਿਐ ਅਠਸਠਿ ਕਾ ਇਸਨਾਨੁ,#ਸੁਣਿਐ ਪੜਿ ਪੜਿ ਪਾਵਹਿ ਮਾਨੁ,#ਸੁਣਿਐ ਲਾਗੈ ਸਹਜਿ ਧਿਆਨੁ. (ਜਪੁ)#(ੲ) ਪ੍ਰਤਿ ਚਰਣ ੧੬. ਮਾਤ੍ਰਾ, ਅੰਤ ਗੁਰੁ, ਇਸ ਚੌਪਈ ਦਾ ਨਾਮ "ਰੂਪਚੌਪਈ" ਭੀ ਹੈ. ਇਸ ਦੇ ਅੰਤ ਜਗਣ ਅਤੇ ਤਗਣ ਦਾ ਨਿਸੇਧ ਹੈ.#ਉਦਾਹਰਣ-#ਜਾਤਿ ਪਾਤਿ ਜਿਹ ਚਿਹਨ ਨ ਬਰਨਾ,#ਅਬਿਗਤ ਦੇਵ ਅਛੈ ਅਨਭਰਮਾ,#ਸਬ ਕੋ ਕਾਲ ਸਭਿਨ ਕੋ ਕਰਤਾ,#ਰੋਗ ਸੋਗ ਦੋਖਨ ਕੋ ਹਰਤਾ.#(ਅਕਾਲ)#(ਸ) ਜੇ ੧੬. ਮਾਤ੍ਰਾ ਦੀ ਚੌਪਈ ਦੇ ਅੰਤ ਦੋ ਗੁਰੁ ਹੋਣ, ਤਦ "ਸ਼ੰਖਿਨੀ" ਸੰਗ੍ਯਾ ਹੈ. ਕਿਤਨਿਆਂ ਦੇ ਮਤ ਵਿੱਚ ਸ਼ੰਖਿਨੀ ਚੌਪਈ ਦੇ ਅੰਤ ਯਗਣ ਹੋਣਾ ਜਰੂਰੀ ਹੈ. ਇਹ ਦੋਵੇਂ ਲੱਛਣ ਅੱਗੇ ਲਿਖੇ ਉਦਾਹਰਣਾਂ ਵਿੱਚ ਘਟਦੇ ਹਨ, ਯਥਾ-#ਨੈਨਹੁ ਦੇਖੁ ਸਾਧਦਰਸੇਰੈ,#ਸੋ ਪਾਵੈ ਜਿਸੁ ਲਿਖਤੁ ਲਿਲੇਰੈ,#ਸੇਵਉ ਸਾਧਸੰਤ ਚਰਨੇਰੈ,#ਬਾਛਉ ਧੂਰਿ ਪਵਿਤ੍ਰ ਕਰੇਰੈ.#(ਕਾਨ ਮਃ ੫)#ਤਾਤ ਮਾਤ ਜਿਹ ਜਾਤ ਨ ਪਾਤਾ,#ਏਕ ਰੰਗ ਕਾਹੂ ਨਹਿ ਰਾਤਾ,#ਸਰਬ ਜੋਤਿ ਕੇ ਬੀਚ ਸਮਾਨਾ,#ਸਬ ਹੂੰ ਸਰਬਠੌਰ ਪਹਿਚਾਨਾ.#(ਅਕਾਲ)#੨. ਇੱਕ ਖ਼ਾਸ ਬਾਣੀ, ਜਿਸ ਦੀ ਰਚਨਾ ਚੌਪਈ ਛੰਦ ਵਿੱਚ ਹੋਣ ਤੋਂ ਇਹ ਸੰਗ੍ਯਾ ਹੈ. ਦਸਮਗ੍ਰੰਥ ਦੇ ੪੦੫ ਵੇਂ ਚਰਿਤ੍ਰ ਵਿੱਚ ਇਹ ਕਥਾ ਹੈ ਕਿ ਸਤਯੁਗ ਵਿੱਚ ਰਾਜਾ ਸਤ੍ਯਸੰਧ ਅਤੇ ਦੀਰਘਦਾੜ੍ਹ ਦਾਨਵ ਦਾ ਯੁੱਧ ਹੋਇਆ. ਦੋਹਾਂ ਦੇ ਘੋਰ ਸ਼ਸਤ੍ਰਪ੍ਰਹਾਰ ਤੋਂ ਜੋ ਅਗਨਿ ਦੀ ਲਾਟ ਨਿਕਲੀ, ਉਸ ਵਿੱਚੋਂ "ਦੂਲਹਦੇਈ" ਨਾਮ ਦੀ ਇਸਤ੍ਰੀ ਉਪਜੀ. ਦੂਲਹਦੇਈ ਨੂੰ ਮਨਭਾਉਂਦਾ ਪਤੀ ਕੋਈ ਨਾ ਮਿਲੇ. ਇਸ ਪੁਰ ਉਸੇ ਨੇ ਵਡਾ ਕਠਿਨ ਤਪ ਕਰਕੇ ਦੁਰਗਾ (ਦੇਵੀ) ਨੂੰ ਪ੍ਰਸੰਨ ਕੀਤਾ. ਦੇਵੀ ਨੇ ਰੀਝਕੇ ਵਰ ਦਿੱਤਾ ਕਿ ਤੈਨੂੰ ਅਕਾਲ ਵਰੇਗਾ. ਰਾਤ ਨੂੰ ਸੁਪਨੇ ਵਿੱਚ ਅਕਾਲ ਨੇ ਦੂਲਹਦੇਈ ਨੂੰ ਆਖਿਆ ਕਿ ਜੇ ਤੂੰ ਸ੍ਵਾਸਵੀਰਯ ਦਾਨਵ ਨੂੰ ਜੰਗ ਵਿੱਚ ਮਾਰੇਂਗੀ, ਤਦ ਮੇਰੀ ਅਰਧਾਂਗਿਨੀ ਹੋ ਸਕੇਂਗੀ. ਇਸ ਪੁਰ ਦੂਲਹਦੇਈ ਨੇ ਸ੍ਵਾਸਵੀਰਯ ਨਾਲ ਘੋਰ ਜੰਗ ਕੀਤਾ. ਜਦ ਚਿਰ ਤੀਕ ਲੜਦੀ ਬਹੁਤ ਥਕ ਗਈ, ਤਦ ਸਹਾਇਤਾ ਲਈ ਮਹਾਕਾਲ ਦਾ ਧ੍ਯਾਨ ਕੀਤਾ. ਦੂਲਹਦੇਈ ਦੀ ਸਹਾਇਤਾ ਕਰਨ ਲਈ ਮਹਾਕਾਲ ਨੇ ਮੈਦਾਨਜੰਗ ਵਿੱਚ ਆਕੇ ਭਯੰਕਰ ਯੁੱਧ ਕੀਤਾ. ਦੂਲਹਦੇਈ ਅਤੇ ਅਕਾਲ ਨੇ ਸ੍ਵਾਸਵੀਰਯ ਦੀ ਸੈਨਾ ਦਾ ਨਾਸ਼ ਕਰਕੇ- "ਪੁਨ ਰਾਛਸ¹ ਕਾ ਕਾਟਾ ਸੀਸਾ."#ਇਸ ਅਲੰਕਾਰਪੂਰਿਤ ਕਥਾ ਦੇ ਅੰਤ- "ਕਵਿ ਉਵਾਚ ਬੇਨਤੀ ਚੌਪਈ"- ਸਿਰਲੇਖ ਹੇਠ ਇੱਕ ਵਿਨਯ (ਬੇਨਤੀ) ਹੈ, ਜਿਸਦਾ ਆਰੰਭ "ਹਮਰੀ ਕਰੋ ਹਾਥ ਦੈ ਰੱਛਾ." ਤੋਂ ਹੁੰਦਾ ਹੈ.#ਇਸ ਚੌਪਈ ਦਾ ਪਾਠ ਰਹਿਰਾਸ ਵਿੱਚ ਗੁਰਸਿੱਖ ਨਿੱਤ ਕਰਦੇ ਹਨ. ਇਸ ਬਾਣੀ ਦੇ ਅੰਤ ਮਹਾਤਮਰੂਪ ਵਾਕ ਲਿਖਿਆ ਹੈ ਕਿ-#"ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ,#ਹੋ! ਜੋ ਯਾਂਕੀ ਇਕਬਾਰ ਚੌਪਈ ਕੋ ਕਹੈ."...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....