bhasamatīभसमती
ਸੰਗ੍ਯਾ- ਭਸ੍ਮ (ਸੁਆਹ) ਹੋਵੇ ਜਿਸ ਥਾਂ. ਭੱਠੀ. ਚੁਲ੍ਹਾ. ਧੂਣੀ। ੨. ਰਸਵਤੀ. ਪਾਕਸ਼ਾਲਾ. ਰਸੋਈਖਾਨਾ. "ਅੰਡਟੂਕ ਜਾਚੈ ਭਸਮਤੀ." (ਮਲਾ ਨਾਮਦੇਵ) ਬ੍ਰਹਮਾਂਡ ਦਾ ਹੇਠਲਾ ਟੁਕੜਾ ਜਿਸ ਦੀ ਪਾਕਸ਼ਾਲਾ ਹੈ.
संग्या- भस्म (सुआह) होवे जिस थां. भॱठी. चुल्हा. धूणी। २. रसवती. पाकशाला. रसोईखाना. "अंडटूक जाचै भसमती." (मला नामदेव) ब्रहमांड दा हेठला टुकड़ा जिस दी पाकशाला है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਭਸਮ. ਰਾਖ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਭ੍ਰਾਸ੍ਟ੍ਹ੍ਹੀ. ਕੂਜੀਗਰ ਦੀ ਭਾਂਡੇ ਪਕਾਉਣ ਦੀ ਆਵੀ। ੨. ਹਲਵਾਈ ਕਲਾਲ ਆਦਿ ਦੀ ਚੁਰ। ੩. ਲੁਹਾਰ ਦਾ ਧਾਤੁ ਪਘਾਰਨ ਦਾ ਚੁਲ੍ਹਾ....
ਸੰ. चुल्लि ਚੁੱਲਿ. ਸੰਗ੍ਯਾ- ਅੱਗ ਰੱਖਣ ਦੀ ਥਾਂ. ਭੋਜਨ ਪਕਾਉਣ ਲਈ ਜਿੱਥੇ ਅੱਗ ਮਚਾਈ ਜਾਵੇ....
ਸੰਗ੍ਯਾ- ਧੂਮਸ੍ਥਾਨ. ਧੂਆਂ. ਧੂਈਂ. ਦੇਖੋ, ਧੂਆਂ....
ਸੰਗ੍ਯਾ- ਪਾਕ (ਪਕਾਉਣ) ਦੀ ਸ਼ਾਲਾ (ਘਰ), ਰਸੋਈਘਰ. ਲੰਗਰ. "ਅਪਰਸ ਕਰਤ ਪਾਕਸਾਰ." (ਸਾਰ ਪੜਤਾਲ ਮਃ ੪) "ਅਤਿ ਸੂਚੀ ਤੇਰੀ ਪਾਕਸਾਲ." (ਆਸਾ ਮਃ ੫)...
ਸੰਗ੍ਯਾ- ਪ੍ਰਿਥਵੀ. ਅੰਡੇ ਦਾ ਅੱਧਾ ਭਾਗ ਪ੍ਰਿਥਿਵੀ, ਅਤੇ ਅੱਧਾ ਆਕਾਸ਼ ਮੰਡਲ ਹੈ. ਮਰਤ੍ਯ ਲੋਕ. "ਅੰਡਟੂਕ ਜਾਂਚੈ ਭਸਮਤੀ." (ਮਲਾ ਨਾਮਦੇਵ) ਮਰਤ ਲੋਕ ਜਿਸ ਦੀ ਪਾਕਸ਼ਾਲਾ ਹੈ. ਦੇਖੋ, ਭਸਮਤੀ....
ਯਾਚਨਾ ਕਰਦਾ ਹੈ. ਮੰਗਦਾ ਹੈ. "ਜਾਚਕ ਨਾਮੁ ਜਾਚੈ." (ਕਲਿ ਮਃ ੫) ੨. ਜਾਂਚਦਾ ਹੈ. ਦੇਖੋ, ਜਾਚਨਾ ੩. ਅਤੇ ੪....
ਸੰਗ੍ਯਾ- ਭਸ੍ਮ (ਸੁਆਹ) ਹੋਵੇ ਜਿਸ ਥਾਂ. ਭੱਠੀ. ਚੁਲ੍ਹਾ. ਧੂਣੀ। ੨. ਰਸਵਤੀ. ਪਾਕਸ਼ਾਲਾ. ਰਸੋਈਖਾਨਾ. "ਅੰਡਟੂਕ ਜਾਚੈ ਭਸਮਤੀ." (ਮਲਾ ਨਾਮਦੇਵ) ਬ੍ਰਹਮਾਂਡ ਦਾ ਹੇਠਲਾ ਟੁਕੜਾ ਜਿਸ ਦੀ ਪਾਕਸ਼ਾਲਾ ਹੈ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...
ਬ੍ਰਹਮਾਂਡ. ਬ੍ਰਹਮ- ਅੰਡ. ਬ੍ਰਹ੍ਮ ਦਾ ਆਂਡਾ. ਗੋਲਾਕਾਰ ਜਗਤ. ਖਗੋਲ ਅਤੇ ਭੂਗੋਲ। ੨. ਮਨੁ ਸਿਮ੍ਰਿਤਿ ਅਤੇ ਪੁਰਾਣਾਂ ਵਿੱਚ ਕਥਾ ਹੈ ਕਿ ਜਗਤ- ਰਚਨਾ ਤੋਂ ਪਹਿਲਾਂ ਇੱਕ ਸੋਨੇਰੰਗਾ ਆਂਡਾ ਪੈਦਾ ਹੋਇਆ, ਜੋ ਹਜ਼ਾਰ ਵਰ੍ਹੇ ਪਿੱਛੋਂ ਫੁੱਟਕੇ ਦੋ ਖੰਡ ਹੋ ਗਿਆ, ਜਿਸ ਤੋਂ ਸੱਤ ਉੱਪਰਲੇ ਅਤੇ ਸੱਤ ਹੇਠਲੇ ਲੋਕ ਬਣੇ. ਇਸ ਵਿਸਯ ਦੇਖੋ, ਛਾਂਦੋਗ੍ਯ ਉਪਨਿਸਦ ਖੰਡ ੧੯....
ਸੰਗ੍ਯਾ- ਖੰਡ. ਭਾਗ. ਹ਼ਿੱਸਾ। ੨. ਰੋਟੀ ਦਾ ਹਿੱਸਾ. ਟੁੱਕਰ। ੩. ਰੋਜ਼ੀ. ਉਪਜੀਵਿਕਾ....