dhhūnā, dhhūnīधूणा, धूणी
ਸੰਗ੍ਯਾ- ਧੂਮਸ੍ਥਾਨ. ਧੂਆਂ. ਧੂਈਂ. ਦੇਖੋ, ਧੂਆਂ.
संग्या- धूमस्थान. धूआं. धूईं. देखो, धूआं.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਧੂਮ. ਸੰਗ੍ਯਾ- ਧੂੰਆਂ. "ਬੁਝਿਗਈ ਅਗਨਿ ਨ ਨਿਕਸਿਓ ਧੂਆ." (ਆਸਾ ਕਬੀਰ) ਸ਼ਰੀਰ ਦੀ ਗਰਮੀ ਸ਼ਾਂਤ ਹੋ ਗਈ, ਸ੍ਵਾਸਰੂਪ ਧੂੰਆਂ ਨਹੀਂ ਨਿਕਲਦਾ। ੨. ਅੰਗੀਠਾ. ਧੂਣਾ. "ਕੌਨ ਅਰਥ ਧੂਆਂ ਤੁਮ ਪਾਯਹੁ?" (ਗੁਪ੍ਰਸੂ) ੩. ਤਪਸ੍ਵੀ ਸਾਧੁ ਦੀ ਗੱਦੀ ਦਾ ਅਸਥਾਨ. ਜਿਵੇਂ- ਉਦਾ- ਸੀਨ ਸਾਧੂਆਂ ਦੇ ਚਾਰ ਧੂਏਂ. ਦੇਖੋ, ਉਦਾਸੀ....
ਸੰਗ੍ਯਾ- ਧੂਮ (ਧੂਏਂ) ਦੀ ਥਾਂ. ਧੂਣੀ. "ਦਇਆ ਫਾਹੁਰੀ ਕਾਇਆ ਕਰਿ ਧੂਈ." (ਆਸਾ ਕਬੀਰ) ੨. ਧੂਮ ਦੇ ਧਾਰਣ ਵਾਲੀ, ਅਗਨਿ. "ਯੌਂ ਭਰਕੀ ਜਿਮ ਤੇਲ ਸੋ ਧੂਈ." (ਕ੍ਰਿਸਨਾਵ)...