bhavya, bhavyaभव्य, भव्य
ਸੰ. ਵਿ- ਹੋਣਵਾਲਾ। ੨. ਸੁੰਦਰ। ੩. ਸ਼ੁਭ। ੪. ਸਤ੍ਯ। ੫. ਸੰਗ੍ਯਾ- ਕਲ੍ਯਾਣ. ਮੰਗਲ। ੬. ਭਲਾਵਾ। ੭. ਕਰੇਲਾ। ੮. ਨਿੰਮ (ਨਿੰਬ). ੯. ਕਮਰਖ। ੧੫. ਧ੍ਰੁਵ ਦਾ ਇੱਕ ਪੁਤ੍ਰ.
सं. वि- होणवाला। २. सुंदर। ३. शुभ। ४. सत्य। ५. संग्या- कल्याण. मंगल। ६. भलावा। ७. करेला। ८. निंम (निंब). ९. कमरख। १५. ध्रुव दा इॱक पुत्र.
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਸੰ. सत्य ਸੰਗ੍ਯਾ- ਪਾਰਬ੍ਰਹਮ. ਕਰਤਾਰ, ਜੋ ਸਦਾ ਨਿਤ੍ਯ ਹੈ। ੨. ਸਤਯੁਗ। ੩. ਪ੍ਰਤਿਗ੍ਯਾ। ੪. ਸਿੱਧਾਂਤ. ਸਾਰ। ੫. ਸਭ ਤੋਂ ਉੱਚਾ ਸੱਤਵਾਂ ਲੋਕ। ੬. ਸੱਚ. ਝੂਠ ਦੇ ਵਿਰੁੱਧ। ੭. ਵਿ- ਯਥਾਰਥ. ਸਹੀ. ਠੀਕ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਮੰਗਲ. ਸ਼ੁਭ। ੨. ਸ੍ਵਰਗ। ੩. ਇੱਕ ਰਾਗ. ਦੇਖੋ ਕਲਿਆਨ ੨....
ਸੰ. ਸੰਗ੍ਯਾ- ਆਨੰਦ. ਖ਼ੁਸ਼ੀ. ਦੇਖੋ, ਮੰਗ ੪. "ਮੰਗਲ ਸੂਖ ਕਲਿਆਣ ਤਿਥਾਈਂ." (ਪ੍ਰਭਾ ਅਃ ਮਃ ੫)#੨. ਉਤਸਵ. "ਮੰਗਲਸਾਜੁ ਭਇਆ ਪ੍ਰਭੁ ਅਪਨਾ ਗਾਇਆ." (ਬਿਲਾ ਛੰਤ ਮਃ ੫)#੩. ਸੌਭਾਗ੍ਯਤਾ. ਖ਼ੁਸ਼ਨਸੀਬੀ। ੪. ਗ੍ਰੰਥ ਦੇ ਮੁੱਢ ਕਰਤਾਰ ਅਤੇ ਇਸ੍ਟਦੇਵਤਾ ਦਾ ਨਿਰਵਿਘਨ ਸਮਾਪਤੀ ਲਈ ਕੀਤਾ ਆਰਾਧਨ. ਦੇਖੋ, ਮੰਗਲਾਚਰਣ।#੫. ਪ੍ਰਿਥਿਵੀ ਦਾ ਪੁਤ੍ਰ ਮੰਗਲ ਗ੍ਰਹ, ਜਿਸ ਦੇ ਨਾਮ ਤੋਂ ਮੰਗਲਵਾਰ ਹੈ. Mars. ਕਵੀਆਂ ਨੇ ਇਸ ਦਾ ਲਾਲ ਰੰਗ ਵਰਣਨ ਕੀਤਾ ਹੈ, ਇਸੇ ਲਈ ਲਾਲ ਤਿਲਕ ਨੂੰ ਮੰਗਲ ਦਾ ਦ੍ਰਿਸ੍ਟਾਂਤ ਦਿੱਤਾ ਹੈ. ਇਸ ਦੇ ਨਾਮ ਭੌਮ, ਮਹੀਸੁਤ, ਲੋਹਿਤਾਂਗ, ਵਕ, ਕੁਜ, ਅੰਗਾਰਕ ਆਦਿ ਅਨੇਕ ਹਨ.#"ਟੀਕਾ ਸੁ ਚੰਡ ਕੇ ਭਾਲ ਮੇ ਦੀਨੋ. ×××#ਮਾਨਹੁ ਚੰਦ ਕੇ ਮੰਡਲ ਮੇ ਸੁਭ ਮੰਗਲ ਆਨ ਪ੍ਰਵੇਸਹਿ ਕੀਨੋ." (ਚੰਡੀ ੧)#ਦੁਰਗਾ ਦਾ ਮੁਖ ਚੰਦ੍ਰਮਾ ਅਤੇ ਲਾਲ ਟਿੱਕਾ ਮੰਗਲ ਹੈ.#ਬ੍ਰਹਮ੍ਵੈਵਰਤਪੁਰਾਣ ਵਿੱਚ ਲਿਖਿਆ ਹੈ ਕਿ ਵਿਸਨੁ ਦੇ ਵੀਰਯ ਤੋਂ ਮੰਗਲ ਪ੍ਰਿਥਿਵੀ ਦਾ ਪੁਤ੍ਰ ਹੈ. ਪਦਮਪੁਰਾਣ ਵਿਸਨੁ ਦੇ ਪਸੀਨੇ ਤੋਂ ਉਤਪੱਤੀ ਦੱਸਦਾ ਹੈ. ਮਤਸ੍ਯਪੁਰਾਣ ਦੇ ਲੇਖ ਅਨੁਸਾਰ ਵੀਰਭਦ੍ਰ ਹੀ ਮੰਗਲ ਨਾਮ ਤੋਂ ਪ੍ਰਸਿੱਧ ਹੋਇਆ. ਵਾਮਨਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵਜੀ ਦੇ ਮੂੰਹ ਵਿੱਚੋਂ ਡਿਗੇ ਥੁੱਕ ਦੇ ਕਣਕੇ ਤੋਂ ਮੰਗਲ ਜੰਮਿਆ।#੬. ਮੰਗਲਵਾਰ. "ਮੰਗਲ ਮਾਇਆ ਮੋਹੁ ਉਪਾਇਆ." (ਬਿਲਾ ਮਃ ੩. ਵਾਰ ੭)#੭. ਖ਼ੁਸ਼ੀ ਦਾ ਗੀਤ. "ਮੰਗਲ ਗਾਵਹੁ ਨਾਰੇ." (ਸੂਹੀ ਛੰਤ ਮਃ ੧)#੮. ਗੋਰਖਨਾਥ ਦਾ ਚੇਲਾ ਇੱਕ ਸਿੱਧ, ਜੋ ਗੁਰੂ ਨਾਨਕਦੇਵ ਵਿੱਚ ਸ਼੍ਰੱਧਾ ਰਖਦਾ ਸੀ- "ਮੰਗਲ ਬੋਲਤ, ਹੇ ਗੁਰ ਗੋਰਖ! ਪੂਰਨ ਸੋ ਜੁਗਿਯਾ ਸਬ ਲਾਯਕ." (ਨਾਪ੍ਰ)#੯. ਗੁਰੂ ਅਰਜਨਦੇਵ ਦਾ ਇੱਕ ਪਰੋਪਕਾਰੀ ਸਿੱਖ. ਢਿੱਲੀ ਮੰਗਲ ਗੁਰੁ ਢਿਗ ਆਏ। ਬੰਦਨ ਕਰ ਸੁਭ ਦਰਸਨ ਪਾਏ." (ਗੁਪ੍ਰਸੂ)#੧੦. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੇ ਦਰਬਾਰ ਭਾਸਾ ਦੀ ਉੱਤਮ ਕਵਿਤਾ ਕਰਦਾ ਸੀ. ਇਸ ਨੇ ਮਹਾਭਾਰਤ ਦੇ ਸ਼ਲ੍ਯ ਪਰਵ ਦਾ ਮਨੋਹਰ ਅਨੁਵਾਦ (ਉਲਥਾ) ਕੀਤਾ ਹੈ. ਯਥਾ-#ਗੁਰੂ ਗੋਬਿਁਦ ਮਨ ਹਰਖ ਹਨਐ ਮੰਗਲ ਲਿਯੋ ਬੁਲਾਇ,#ਸ਼ਲ੍ਯ ਪਰਬ ਆਗ੍ਯਾ ਕਰੀ ਲੀਜੈ ਤੁਰਤ ਬਨਾਇ.#ਸੰਬਤ ਸਤ੍ਰਹਸੈ ਬਰਖ ਤ੍ਰੇਪਨ¹ ਬੀਤਨਹਾਰ,#ਮਾਧਵ ਰਿਤੁ ਤਿਥਿ ਤ੍ਰੌਦਸੀ ਤਾਂ ਦਿਨ ਮੰਗਲਵਾਰ.#ਸ਼ਲ੍ਯ ਪਰਬ ਭਾਸਾ ਭਯੋ ਗੁਰੂ ਗੋਬਿਁਦ ਕੇ ਰਾਜ,#ਅਰਬ ਖਰਬ ਬਹੁ ਦਰਬ ਦੈ ਕਰਿ ਕਵਿਜਨ ਕੋ ਕਾਜ.#ਜੌਲੌ ਧਰਨਿ ਅਕਾਸ ਗਿਰਿ ਚੰਦ ਸੂਰ ਸੁਰ ਇੰਦ,#ਤੌਲੌ ਚਿਰਜੀਵੈ ਜਗਤ ਸਾਹਿਬ ਗੁਰੁ ਗੋਬਿੰਦ.#ਕ਼ਬਿੱਤ#ਆਨਁਦ ਦਾ ਵਾਜਾ ਨਿਤ ਵੱਜਦਾ ਅਨੰਦਪੁਰ#ਸੁਣ ਸੁਣ ਸੁਧ ਭੁਲਦੀਏ ਨਰਨਾਹ ਦੀ,#ਭੌ ਭਿਆ ਭਭੀਖਣੇ ਨੂੰ ਲੰਕਾਗੜ ਵੱਸਣੇ ਦਾ#ਫੇਰ ਅਸਵਾਰੀ ਆਂਵਦੀਏ ਮਹਾਬਾਹ² ਦੀ,#ਬਲ ਛੱਡ ਬਲਿ ਜਾਇ ਛਪਿਆ ਪਤਾਲ ਵਿੱਚ#ਫਤੇ ਦੀ ਨਿਸ਼ਾਨੀ ਜੈਂਦੇ ਦ੍ਵਾਰ ਦਰਗਾਹ ਦੀ,#ਸਵਣੇ ਨਾ ਦੇਂਦੀ ਸੁਖ ਦੁੱਜਨਾਂ ਨੂੰ ਰਾਤ ਦਿਨ#ਨੌਬਤ ਗੋਬਿੰਦਸਿੰਘ ਗੁਰੂ ਪਾਤਸ਼ਾਹ ਦੀ.³#੧੧ ਡਿੰਗ- ਅਗਨਿ. ਅੱਗ....
ਸੰ. ਭੱਲਾਤਕ. ਸੰਗ੍ਯਾ- ਇੱਕ ਬਿਰਛ ਅਤੇ ਉਸ ਦਾ ਫਲ. Semecarpus Anacardium ਧੋਬੀ ਇਸ ਦੇ ਰਸ ਨਾਲ ਵਸਤ੍ਰਾਂ ਪੁਰ ਚਿੰਨ੍ਹ ਕਰਦੇ ਹਨ. ਭਲਾਵੇ ਵਿੱਚ ਜ਼ਹਿਰ ਹੁੰਦੀ ਹੈ. ਇਹ ਅਨੇਕ ਦਵਾਈਆਂ ਵਿੱਚ ਜੁਗਤ ਨਾਲ ਸੋਧਕੇ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ.¹ ਇਹ ਮੇਦੇ ਦੇ ਕੀੜੇ ਮਾਰਦਾ ਹੈ. ਭੁੱਖ ਵਧਾਉਂਦਾ ਹੈ. ਵਾਉਗੋਲਾ, ਬਵਾਸੀਰ, ਚਿਤ੍ਰਕੁਸ੍ਟ ਆਦਿ ਨੂੰ ਹਟਾਉਂਦਾ ਹੈ. ਕਾਮਸ਼ਕਤਿ ਜਾਦਾ ਕਰਦਾ ਹੈ. ਵਾਈ ਦੇ ਸਾਰੇ ਰੋਗਾਂ ਦੇ ਨਾਸ਼ ਕਰਨ ਵਾਲਾ ਹੈ....
ਸੰ. कारवेल्ल ਕਾਰਵੇੱਲ. ਸੰਗ੍ਯਾ- ਇੱਕ ਨੋਕਦਾਰ ਪੱਤੀਆਂ ਦੀ ਬੇਲ, ਜਿਸ ਦੇ ਗੁੱਲੀ ਦੀ ਸ਼ਕਲ ਦੇ ਫਲ ਲਗਦੇ ਹਨ, ਜੋ ਕਸੈਲੇ ਸੁਆਦ ਦੇ ਹੁੰਦੇ ਹਨ। ੩. ਕਾਰਵੇੱਲ ਦਾ ਫਲ, ਜਿਸ ਦੀ ਤਰਕਾਰੀ ਬਣਦੀ ਹੈ। ੩. ਕਰੇਲੇ ਦੀ ਸ਼ਕਲ ਦਾ ਸੁਰਮੇਦਾਨ....
ਦੇਖੋ. ਨਿੰਬ ਅਤੇ ਨਿੰਮੁ....
ਸੰ. ਸੰਗ੍ਯਾ- ਨਿੰਮ. ਨੀਮ. Melia Azadirachta. ਨਿੰਮ ਦਾ ਬਿਰਛ ਸੁੰਦਰ ਸੰਘਣੀ ਛਾਂ ਵਾਲਾ ਹੁੰਦਾ ਹੈ. ਇਸ ਦੀ ਲੱਕੜ ਇਮਾਰਤਾਂ ਵਿੱਚ ਵਰਤੀਦੀ ਹੈ. ਇਸ ਦੀ ਛਿੱਲ. ਫਲ. ਪੱਤੇ ਆਦਿ ਅਨੇਕ ਦਵਾਈਆਂ ਵਿੱਚ ਵਰਤੇ ਜਾਂਦੇ ਹਨ. ਦੇਖੋ. ਨਿੰਬਪੰਚਕ....
ਸੰ. कर्मरङ्ग ਕਰ੍ਮਰੰਗ. ਸੰਗ੍ਯਾ- ਇੱਕ ਬਿਰਛ, ਜਿਸ ਨੂੰ ਫਾਂਕਦਾਰ ਖੱਟੇ ਫਲ ਲਗਦੇ ਹਨ, ਜੋ ਅਚਾਰ ਅਤੇ ਚਟਨੀ ਵਿੱਚ ਵਰਤੀਦੇ ਹਨ. ਇਸ ਦੇ ਫਲ ਅਤੇ ਜੜ ਨੂੰ ਕਈ ਦਵਾਈਆਂ ਵਿੱਚ ਭੀ ਵਰਤੀਦਾ ਹੈ. L. Averrhoa Carambala....
ਸੰ. ਧਾ- ਸ੍ਥਿਰ ਰਹਿਣਾ, ਖੜਾ ਰਹਿਣਾ, ਜਾਣਾ (ਗਮਨ ਕਰਨਾ). ੨. ਵਿ- ਸ੍ਥਿਰ. ਅਚਲ. "ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਦੇਖੋ, ਬਰਵਾ। ੪. ਕਰਤਾਰ. ਵਾਹਗੁਰੂ. ਜੋ ਸਦਾ ਅਚਲ ਹੈ। ੫. ਆਕਾਸ਼। ੬. ਪਰਵਤ। ੭. ਖਗੋਲ ਦੀ ਧੁਰ. ਧ੍ਰੁਵਤਾਰਾ. Pole- star। ੮. ਭਾਗਵਤ ਅਤੇ ਵਿਸਨੁਪੁਰਾਣ ਅਨੁਸਾਰ ਰਾਜਾ ਉੱਤਾਨਪਾਦ ਦਾ ਪੁਤ੍ਰ. ਕਥਾ ਹੈ ਕਿ ਉੱਤਾਨਪਾਦ ਦੇ ਦੋ ਰਾਣੀਆਂ ਸੁਨੀਤਿ ਅਤੇ ਸੁਰੁਚਿ ਸਨ. ਸੁਨੀਤਿ ਦੇ ਗਰਭ ਤੋਂ ਧ੍ਰੁਵ ਅਤੇ ਸੁਰੁਚਿ ਦੇ ਪੇਟੋਂ ਉੱਤਮ ਪੈਦਾ ਹੋਇਆ. ਰਾਜੇ ਦਾ ਪ੍ਰੇਮ ਸੁਰੁਚਿ ਨਾਲ ਬਹੁਤ ਸੀ. ਇੱਕ ਦਿਨ ਪਿਤਾ ਦੀ ਗੋਦੀ ਉੱਤਮ ਨੂੰ ਬੈਠਾ ਦੇਖਕੇ ਧ੍ਰੁਵ ਨੇ ਭੀ ਬੈਠਣ ਦੀ ਇੱਛਾ ਕੀਤੀ. ਸੁਰੁਚਿ ਨੇ ਆਖਿਆ ਕਿ ਹੇ ਬਾਲਕ! ਤੂੰ ਐਸਾ ਯਤਨ ਨਾ ਕਰ, ਕ੍ਯੋਂਕਿ ਤੂੰ ਮੇਰੇ ਤੋਂ ਪੈਦਾ ਨਹੀਂ ਹੋਇਆ. ਰਾਜਾ ਦੀ ਗੋਦੀ ਅਤੇ ਸਿੰਘਾਸਨ ਉੱਪਰ ਕੇਵਲ ਮੇਰੇ ਉਦਰ ਤੋਂ ਪੈਦਾ ਹੋਇਆ ਪੁਤ੍ਰ ਬੈਠ ਸਕਦਾ ਹੈ. ਧ੍ਰੁਵ ਇਹ ਸੁਣਕੇ ਰੋਂਦਾ ਹੋਇਆ ਆਪਣੀ ਮਾਂ ਸੁਨੀਤਿ ਪਾਸ ਆਇਆ ਅਰ ਸਾਰਾ ਹਾਲ ਦੱਸਿਆ. ਮਾਤਾ ਨੇ ਆਖਿਆ ਕਿ ਪ੍ਯਾਰੇ ਪੁਤ੍ਰ, ਸੌਕਣ ਸੱਚ ਆਖਦੀ ਹੈ. ਤੂੰ ਮੇਰੇ ਜੇਹੀ ਅਭਾਗਣ ਦੇ ਉਦਰੋਂ ਜਨਮਕੇ ਰਾਜਆਸਨ ਪਰ ਕਿਵੇਂ ਬੈਠ ਸਕਦਾ ਹੈਂ? ਜੇ ਤੇਰੇ ਮਨ ਵਿੱਚ ਉੱਚਪਦ ਦੀ ਇੱਛਾ ਹੈ, ਤਾਂ ਭਗਵਾਨ ਦਾ ਆਰਾਧਨ ਅਤੇ ਤਪਸ੍ਯਾ ਕਰ. ਧ੍ਰੁਵ ਇਹ ਸੁਣਕੇ ਘਰੋਂ ਤੁਰ ਪਿਆ ਰਸਤੇ ਵਿੱਚ ਸੱਤ ਰਿੱਖੀ ਮਿਲੇ. ਉਨ੍ਹਾਂ ਨੇ ਬਾਲਕ ਤੇ ਕ੍ਰਿਪਾ ਕਰਕੇ ਮੰਤ੍ਰ ਉਪਦੇਸ਼ ਦਿੱਤਾ.¹ ਧ੍ਰੁਵ ਨੇ ਮਧੁਵਨ ਵਿੱਚ ਜਾਕੇ ਅਜੇਹਾ ਘੋਰ ਤਪ ਕੀਤਾ ਕਿ ਵਿਸਨੁ ਨੇ ਸਾਕ੍ਸ਼ਾਤ ਦਰਸ਼ਨ ਦੇਕੇ ਧ੍ਰੁਵ ਦੀ ਸਾਰੀ ਕਾਮਨਾ ਪੂਰੀ ਕੀਤੀ. ਜਦ ਧ੍ਰੁਵ ਘਰ ਵਾਪਿਸ ਆਇਆ ਤਦ ਪਿਤਾ ਨੇ ਵਡੇ ਆਦਰ ਨਾਲ ਰਾਜਸਿੰਘਾਸਨ ਦਿੱਤਾ. ਇਸ ਦਾ ਦੂਜਾ ਭਾਈ ਸ਼ਿਕਾਰ ਗਿਆ ਯਕ੍ਸ਼ਾਂ ਨੇ ਮਾਰ ਦਿੱਤਾ. ਧ੍ਰੁਵ ਦੇ ਦੋ ਇਸਤ੍ਰੀਆਂ ਸਨ. ਭ੍ਰਮਿ ਅਤੇ ਇਲਾ. ਭ੍ਰਮਿ ਦੇ ਗੱਰਭ ਤੋਂ ਕਲਪ ਅਤੇ ਵਤਸਰ ਦੋ ਪੁਤ੍ਰ ਹੋਏ. ਇਲਾ ਦੇ ਉਤਫਲ ਪੁਤ੍ਰ ਜਨਮਿਆ. ਧ੍ਰੁਵ ੩੬ ਹਜ਼ਾਰ ਵਰ੍ਹੇ ਰਾਜ ਕਰਕੇ ਵਿਸਨੁ ਦੇ ਦਿੱਤੇ ਅਚਲ ਅਸਥਾਨ ਤੇ ਜਾ ਵਿਰਾਜਿਆ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...