bhagavatīभगवती
ਵਿ- ਗਿਆਨ ਆਦਿ ਗੁਣਾਂ ਵਾਲੀ. ਐਸ਼੍ਵਰਯ ਵਾਲੀ। ੨. ਸੰਗ੍ਯਾ- ਦੁਰਗਾ. ਦੇਵੀ। ੩. ਤਲਵਾਰ. "ਕੋਪ ਸਿੰਘ ਭਗਵਤੀ ਨਿਕਾਰੀ." (ਗੁਰੁਸੋਭਾ) ੫. ਇੱਕ ਛੰਦ. ਦੇਖੋ, ਭਗਉਤੀ ੬.
वि- गिआन आदि गुणां वाली. ऐश्वरय वाली। २. संग्या- दुरगा. देवी। ३. तलवार. "कोप सिंघ भगवती निकारी." (गुरुसोभा) ५. इॱक छंद. देखो, भगउती ६.
ਸੰ. ज्ञान ਜ੍ਞਾਨ. ਸੰਗ੍ਯਾ- ਜਾਣਨਾ. ਬੋਧ. ਸਮਝ. ਇ਼ਲਮ. "ਅੰਤਰਿ ਗਿਆਨ ਨ ਆਇਓ ਮਿਰਤਕੁ ਹੈ ਸੰਸਾਰ." (ਵਾਰ ਸ੍ਰੀ ਮਃ ੩) ੨. ਪਾਰਬ੍ਰਹਮ, ਜੋ ਗ੍ਯਾਨਰੂਪ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਦੇਖੋ, ਤਰਵਾਰ....
ਸੰ. ਸੰਗ੍ਯਾ- ਗੁੱਸਾ. ਕ੍ਰੋਧ. "ਕੋਪ ਜਰੀਆ." (ਕਾਨ ਮਃ ੫)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਵਿ- ਗਿਆਨ ਆਦਿ ਗੁਣਾਂ ਵਾਲੀ. ਐਸ਼੍ਵਰਯ ਵਾਲੀ। ੨. ਸੰਗ੍ਯਾ- ਦੁਰਗਾ. ਦੇਵੀ। ੩. ਤਲਵਾਰ. "ਕੋਪ ਸਿੰਘ ਭਗਵਤੀ ਨਿਕਾਰੀ." (ਗੁਰੁਸੋਭਾ) ੫. ਇੱਕ ਛੰਦ. ਦੇਖੋ, ਭਗਉਤੀ ੬....
ਦੇਖੋ, ਸੈਨਾਪਤਿ....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਭਗਵਤ- ਭਕ੍ਤ. ਕਰਤਾਰ ਦਾ ਉਪਸਾਕ. "ਸੋ ਭਗਉਤੀ, ਜੋ ਭਗਵੰਤੈ ਜਾਣੈ। ਗੁਰਪਰਸਾਦੀ ਆਪੁ ਪਛਾਣੈ। ਧਾਵਤੁ ਰਾਖੈ ਇਕਤੁ ਘਰਿ ਆਣੈ। ਜੀਵਤੁ ਮਰੈ ਹਰਿਨਾਮੁ ਵਖਾਣੈ। ਐਸਾ ਭਗਉਤੀ ਉਤਮੁ ਹੋਇ। ਨਾਨਕ ਸਚਿ ਸਮਾਵੈ ਸੋਇ।।" (ਮਃ ੩. ਵਾਰ ਸ੍ਰੀ) "ਸਾਧ ਸੰਗਿ ਪਾਪਾਂਮਲੁ ਧੋਵੈ। ਤਿਸ ਭਗਉਤੀ ਕੀ ਮਤਿ ਊਤਮ ਹੋਵੈ." (ਸੁਖਮਨੀ) ੨. ਭਗਵਤ ਦੀ. "ਭਗਉਤੀ ਮੁਦ੍ਰਾ. ਮਨੁ ਮੋਹਿਆ ਮਾਇਆ." (ਪ੍ਰਭਾ ਅਃ ਮਃ ੫) ਪਰਮੇਸ਼੍ਵਰ ਦੇ ਭੇਖ ਦੀ ਮੁਦ੍ਰਾ ਹੈ, ਪਰ ਮਨ ਮਾਇਆ ਮੋਹਿਆ। ੩. ਭਗਵਤੀ. ਦੁਰਗਾ. ਦੇਵੀ. "ਵਾਰ ਸ੍ਰੀ ਭਗਉਤੀ ਜੀ ਕੀ." (ਚੰਡੀ ੩) ੪. ਖੜਗ. ਸ਼੍ਰੀਸਾਹਿਬ, ਤਲਵਾਰ. "ਲਈ ਭਗਉਤੀ ਦੁਰਗਸਾਹ." (ਚੰਡੀ ੩) "ਲਏ ਭਗਉਤੀ ਨਿਕਸ ਹੈ ਆਪ ਕਲੰਕੀ ਹਾਥ." (ਸਨਾਮਾ) "ਨਾਉ ਭਗਉਤੀ ਲੋਹ ਘੜਾਇਆ." (ਭਾਗੁ) ੫. ਮਹਾਕਾਲ. "ਪ੍ਰਿਥਮ ਭਗਉਤੀ ਸਿਮਰਕੈ." (ਚੰਡੀ ੩) ੬. ਇੱਕ ਛੰਦ. ਕਈ ਥਾਂਈਂ "ਸ੍ਰੀ ਭਗਵਤੀ" ਭੀ ਇਸ ਛੰਦ ਦਾ ਨਾਮ ਹੈ. ਦਸਮਗ੍ਰੰਥ ਵਿੱਚ ਇਸ ਦੇ ਦੋ ਰੂਪ ਹਨ. ਇੱਕ ਸੋਮਰਾਜੀ ਅਥਵਾ ਸ਼ੰਖਨਾਰੀ ਦਾ ਹੈ, ਅਰਥਾਤ ਪ੍ਰਤਿ ਚਰਣ ਦੋ ਯਗਣ. . .#ਉਦਾਹਰਣ-#ਕਿ ਆਛਿੱਜ ਦੇਸੈ। ਕਿ ਆਭਿੱਜ ਭੇਸੈ। ×× (ਜਾਪੁ) ਇਹੀ ਰੂਪ ਕਲਕੀ ਅਵਤਾਰ ਵਿੱਚ ਹੈ, ਯਥਾ-#ਕਿ ਜੁੱਟੇਤ ਵੀਰੰ। ਕਿ ਛੁੱਟੇਤ ਤੀਰੰ।#ਜਹਾਂ ਬੀਰ ਜੁੱਟੈ। ਸਭੈ ਠਾਟ ਠੱਟੈ।#(ਅ) ਦੂਜਾ ਰੂਪ ਹੈ ਪ੍ਰਤਿ ਚਰਣ ਜ, ਸ, ਲ, ਗ, , , , .#ਉਦਾਹਰਣ#ਕਿ ਜਾਹਰ ਜਹੂਰ ਹੈਂ। ਕਿ ਹਾਜਰ ਹਜੂਰ ਹੈਂ।#ਹਮੇਸੁਲਸਲਾਮ ਹੈਂ। ਸਮਸ੍ਤੁਲਕਲਾਮ ਹੈਂ।#(ਜਾਪੁ)...