bandhhapa, bandhhavaबंधप, बंधव
ਸੰ. ਬਾਂਧਵ. ਸੰਗ੍ਯਾ- ਰਿਸ਼੍ਤੇਦਾਰ. ਨਾਤੀ. ਭਾਈ. ਮਿਤ੍ਰ. "ਸੁਤ ਬੰਧਪ ਅਰੁ ਨਾਰਿ." (ਸ੍ਰੀ ਅਃ ਮਃ ੧) "ਨਾਥ ਨਰਹਰਿ ਦੀਨਬੰਧਵ." (ਗੂਜ ਅਃ ਮਃ ੫)
सं. बांधव. संग्या- रिश्तेदार. नाती. भाई. मित्र. "सुत बंधप अरु नारि." (स्री अः मः १) "नाथ नरहरि दीनबंधव." (गूज अः मः ५)
ਸੰ. ਸੰਗ੍ਯਾ- ਸੰਬੰਧ ਰੱਖਣ ਵਾਲਾ, ਸਾਕ. ਸੰਬੰਧੀ. ਨਾਤੀ। ੨. ਮਿਤ੍ਰ. "ਦੀਨ ਬਾਂਧਵ ਭਗਤ ਵਛਲ." (ਮਾਲੀ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ੍ਰਾਤਾ. ਵਿ- ਨ੍ਹਾਤੀ ਹੋਈ. "ਨਾਤੀ ਧੋਤੀ ਸੰਬਹੀ." (ਸ. ਫਰੀਦ) ੨. ਸੰਗ੍ਯਾ- ਨਾਤਾ (ਸੰਬੰਧ) ਰੱਖਣ ਵਾਲਾ. ਰਿਸ਼ਤੇਦਾਰ. "ਨਾਤੀ ਸਭ ਨਿਜ ਨਿਕਟ ਬੁਲਾਏ." (ਗੁਪ੍ਰਸੂ) ੩. ਸੰ. ਨਪ੍ਤਿ नप्त. ਪੜੋਤੇ ਦਾ ਪੁੱਤ ਅਤੇ ਦੋਹਤੇ ਦਾ ਬੇਟਾ. "ਇਕੁ ਲਖ ਪੂਤ ਸਵਾ ਲਖੁ ਨਾਤੀ." (ਆਸਾ ਕਬੀਰ)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰਗ੍ਯਾ- ਸਨੇਹ ਕਰਨ ਵਾਲਾ. ਦੋਸ੍ਤ. "ਮਿਤ੍ਰ ਘਣੇਰੇ ਕਰਿ ਥਕੀ." (ਸ੍ਰੀ ਮਃ ੩) ਦੇਖੋ, ਮੀਤ¹।#੨. ਸੂਰਜ. ਪ੍ਰਭਾਕਰ. "ਤਵ ਅਖਿਆਨ ਮੇ ਮਿਤ੍ਰ ਕੀ ਰਹੀ ਨ ਜਬ ਪਹ਼ਿਚਾਨ। ਕਹਨ ਲਗ੍ਯੋ ਸਭ ਜਗਤ ਤੁਹਿ ਨਾਮ ਉਲੂਕ ਬਖਾਨ."² (ਬਸੰਤ ਸਤਸਈ) ੩. ਇੱਕ ਵਿਦ੍ਵਾਨ ਬ੍ਰਾਹਮਣ, ਜਿਸ ਦੀ ਪੁਤ੍ਰੀ ਮੈਤ੍ਰੇਯੀ ਪ੍ਰਸਿੱਧ ਪੰਡਿਤਾ ਹੋਈ ਹੈ. ਦੇਖੋ, ਯਾਗ੍ਯਵਲਕ੍ਯ। ੪. ਅੱਕ ਦਾ ਪੌਧਾ। ੫. ਦੇਖੋ, ਮਿਤ੍ਰਾਵਰੁਣ....
ਸੰ. ਵਿ- ਨਚੋੜਕੇ ਕੱਢਿਆ ਹੋਇਆ। ੨. ਸੰਗ੍ਯਾ- ਪੁਤ੍ਰ. ਬੇਟਾ. "ਸੁਤ ਕਲਤ੍ਰ ਭ੍ਰਾਤ ਮੀਤ." (ਰਾਮ ਮਃ ੫) ੩. ਵਿ- ਸੁਪ੍ਤ (ਸੁੱਤਾ) ਦਾ ਸੰਖੇਪ....
ਸੰ. ਬਾਂਧਵ. ਸੰਗ੍ਯਾ- ਰਿਸ਼੍ਤੇਦਾਰ. ਨਾਤੀ. ਭਾਈ. ਮਿਤ੍ਰ. "ਸੁਤ ਬੰਧਪ ਅਰੁ ਨਾਰਿ." (ਸ੍ਰੀ ਅਃ ਮਃ ੧) "ਨਾਥ ਨਰਹਰਿ ਦੀਨਬੰਧਵ." (ਗੂਜ ਅਃ ਮਃ ੫)...
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਸੰ. ਨਾਲ. ਨਲਕੀ. "ਤੁਰੀ ਨਾਰਿ ਕੀ ਛੋਡੀ ਬਾਤਾ." (ਗੌਂਡ ਕਬੀਰ) ਬੁਰਛ (ਕੁੱਚ) ਅਤੇ ਨਾਲ ਦੀ ਗੱਲ ਹੀ ਛੱਡ ਦਿੱਤੀ ਹੈ. ਦੇਖੋ, ਤੁਰੀ। ੨. ਸੰ. ਨਾਡੀ. ਨਬਜ. ਨਾੜੀ "ਜਬ ਤਿਹ ਤ੍ਰਿਯ ਕੀ ਨਾਰਿ ਨਿਹਾਰੀ." (ਚਰਿਤ੍ਰ ੨੮੯) ੩. ਦੇਖੋ, ਨਾਰੀ. "ਸੰਗੀ ਜੋਗੀ ਨਾਰਿ ਲਪਟਾਣੀ." (ਮਾਰੂ ਸੋਲਹੇ ਮਃ ੫) ਇਸ ਥਾਂ ਯੋਗੀ ਤੋਂ ਭਾਵ ਜੀਵਾਤਮਾ ਹੈ ਅਤੇ ਨਾਰੀ ਤੋਂ ਭਾਵ ਦੇਹ ਹੈ। ੪. ਮਾਇਆ. "ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ." (ਰਾਮ ਮਃ ੧)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. नाथ. ਧਾ- ਸ਼੍ਰੀਮਾਨ ਹੋਣਾ (ਵਿਭੂਤੀ ਵਾਲਾ ਹੋਣਾ), ਸ੍ਵਾਮੀ ਹੋਣਾ, ਸਹਾਇਤਾ ਚਾਹੁਣਾ। ੨. ਸੰਗ੍ਯਾ- ਸ੍ਵਾਮੀ. ਮਾਲਿਕ. "ਨਾਥ! ਕਛੂਅ ਨ ਜਾਨਉ." (ਜੈਤ ਰਵਿਦਾਸ) ੩. ਯੋਗੀਆਂ ਦੇ ਮਹੰਤਾਂ ਦੀ ਉਪਾਧਿ.¹ ਦੇਖੋ, ਨਵ ਨਾਥ। ੪. ਭਰਤਾ. ਪਤਿ। ੫. ਨੱਕ ਵਿੱਚ ਪਾਈ ਰੱਸੀ। ੬. ਇਸਤ੍ਰੀਆਂ ਦੇ ਨੱਕ ਦਾ ਗਹਿਣਾ, ਨੱਥ. "ਦੇਹਿ ਜਿਬਾਯਸ਼ ਪਰਕੈ ਨਾਥ." (ਗੁਪ੍ਰਸੂ)...
ਦੇਖੋ, ਨਰਸਿੰਘ। ੨. ਪੁਰੁਸਾਂ ਵਿੱਚੋਂ ਉੱਤਮ। ੩. ਕਰਤਾਰ. ਪਾਰਬ੍ਰਹਮ। ੪. ਦੇਖੋ, ਨਵਨਾਮਕ....
ਵਿ- ਦੀਨਾਂ ਦਾ ਬੰਧੁ (ਸਹਾਇਕ). ਦੀਨਾਂ ਦੇ ਮਨ ਨੂੰ ਆਪਣੀ ਉਦਾਰਤਾ ਨਾਲ ਬੰਨ੍ਹਣ ਵਾਲਾ. "ਦੀਨਬਾਂਧਵ ਭਗਤਵਛਲ ਸਦਾ ਸਦਾ ਕ੍ਰਿਪਾਲ." (ਮਾਲੀ ਮਃ ੫) "ਦੀਨਬੰਧ ਸਿਮਰਿਓ ਨਹੀ ਕਬਹੂ." (ਟੋਡੀ ਮਃ ੯) "ਦੀਨਬੰਧਪ ਜੀਅਦਾਤਾ." (ਆਸਾ ਮਃ ੫) ੨. 'ਦੀਨ ਬੰਧਰੋ' ਸ਼ਬਦ ਦਾ ਅਰਥ ਦੀਨਬਾਂਧਵ ਦਾ ਭੀ ਹੈ, ਯਥਾ- "ਦੀਨਬੰਧਰੋ ਦਾਸ ਦਾਸਰੋ." (ਸਾਰ ਮਃ ੫) ਦੀਨ ਬਾਂਧਵ ਦਾ ਦਾਸਾਨੁਦਾਸ....