brijanāika, brijanādhaब्रिजनाइक, ब्रिजनाथ
ਵ੍ਰਜਨਾਯਕ. ਵ੍ਰਜ ਭੂਮਿ ਦਾ ਸ੍ਵਾਮੀ ਕ੍ਰਿਸਨਦੇਵ. "ਲੈ ਤਿਯ ਬਾਲਕ ਦੈ ਦਿਜ ਕੋ ਤਬ ਸ੍ਰੀ ਬ੍ਰਿਜਨਾਥ ਬਡੋ ਜਸ ਪਾਯੋ." (ਕ੍ਰਿਸਨਾਵ) ੨. ਵ੍ਰਜ (ਸਮੂਹ) ਦਾ ਸ੍ਵਾਮੀ, ਦੇਖੋ, ਬ੍ਰਿਜ. "ਪ੍ਰੇਮ ਬਿਨਾ ਕਵਿ ਸ੍ਯਾਨ ਭਨੈ ਕਰਿ ਕਾਹੁਁ ਕੇ ਮੈ ਬ੍ਰਿਜਨਾਇਕ ਆਯੋ?" (ਕ੍ਰਿਸਨਾਵ)
व्रजनायक. व्रज भूमि दा स्वामी क्रिसनदेव. "लै तिय बालक दै दिज को तब स्री ब्रिजनाथ बडो जस पायो." (क्रिसनाव) २. व्रज (समूह) दा स्वामी, देखो, ब्रिज. "प्रेम बिना कवि स्यान भनै करि काहुँ के मै ब्रिजनाइक आयो?" (क्रिसनाव)
ਸੰ. व्रज्. ਧਾ- ਘੁੰਮਣਾ, ਜਾਣਾ, ਤਿਆਰ ਕਰਨਾ। ੨. ਸੰਗ੍ਯਾ- ਸਮੂਹ. ਸਮੁਦਾਯ. ਗਰੋਹ. ਝੁੰਡ। ੩. ਗੋਵਾੜਾ. ਗਾਈਆਂ ਦੇ ਰਹਿਣ ਦਾ ਥਾਂ. "ਦੁਧ ਵਧਾਵੈ ਵ੍ਰਜਨ ਮੇ." (ਗੁਪ੍ਰਸੂ) ੪. ਰਾਹ. ਮਾਰਗ। ੫. ਮਥੁਰਾ ਦੇ ਆਸ ਪਾਸ ਦਾ ੮੪ ਕੋਹ ਦਾ ਦੇਸ਼....
ਜਿਸ ਵਿੱਚ ਜੀਵ ਹੋਣ. ਜੀਵਾਂ ਦੇ ਨਿਵਾਸ ਦੀ ਥਾਂ. ਪ੍ਰਿਥਿਵੀ. "ਭੂਮਿ ਕੋ ਕੌਨ ਗੁਮਾਨ ਹੈ ਭੂਪਤਿ?" (ਦੱਤਾਵ) ੨. ਦੇਸ਼। ੩. ਜਗਾ. ਥਾਂ. "ਭੂਮਿ ਮਸਾਣ ਕੀ ਭਸਮ ਲਗਾਈ." (ਗੂਜ ਤ੍ਰਿਲੋਚਨ) ੪. ਘਰ। ੫. ਦਰਜਾ। ੬. ਰਸਨਾ. ਜੀਭ। ੭. ਚਿੱਤ ਦੀ ਹਾਲਤ। ੮. ਮਿੱਟੀ. "ਅਮ੍ਰਿਤੋ ਡਾਰ ਭੂਮਿ ਪਾਗਹਿ." (ਕਾਨ ਮਃ ੫) ੯. ਇੱਕ ਸੰਖ੍ਯਾ ਬੋਧਕ, ਕਿਉਂਕਿ ਜ਼ਮੀਨ ਇੱਕ ਮੰਨੀ ਹੈ....
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਸੰਗ੍ਯਾ- ਸ੍ਤ੍ਰੀ. ਔ਼ਰਤ. ਨਾਰੀ। ੨. ਭਾਰਯਾ. ਜੋਰੂ. ਵਹੁਟੀ....
ਸੰ. ਦ੍ਵਿਜ. ਸੰਗ੍ਯਾ- ਦੋ ਵਾਰ ਹੋਇਆ ਹੈ ਜਿਸ ਦਾ ਜਨਮ. ਗਰਭ ਅਤੇ ਧਾਰਮਿਕ ਸੰਸਕਾਰ ਤੋਂ ਜਨਮ ਲੈਣ ਵਾਲਾ. ਹਿੰਦੂਮਤ ਅਨੁਸਾਰ ਬ੍ਰਾਹਮ੍ਣ, ਕ੍ਸ਼੍ਤ੍ਰਿਯ ਅਤੇ ਵੈਸ਼੍ਯ, ਕ੍ਯੋਂਕਿ ਇਨ੍ਹਾਂ ਦਾ ਗਾਯਤ੍ਰੀਮੰਤ੍ਰ ਉਪਦੇਸ਼ ਨਾਲ ਜਨੇਊਸੰਸਕਾਰ ਹੁੰਦਾ ਹੈ.#ਦਿਜ (ਦ੍ਵਿਜ) ਸ਼ਬਦ ਵਿਸ਼ੇਸ ਕਰਕੇ ਬ੍ਰਾਹਮਣ ਲਈ ਵਰਤੀਦਾ ਹੈ, ਪਰ ਸਾਮਾਨ੍ਯ ਕਰਕੇ ਇਹ ਤਿੰਨਾਂ ਵਰਣਾਂ ਵਾਸਤੇ ਆਉਂਦਾ ਹੈ. ਦੇਖੋ, ਰਾਮਾਵਤਾਰ ਵਿੱਚ ਵੈਸ਼੍ਯ ਲਈ ਦਿਜ ਸ਼ਬਦ ਹੈ- "ਜਿਮ ਤਜੇ ਪ੍ਰਾਣ ਦਿਜ ਸੁਤਵਿਛੋਹ।" ੨. ਦੰਦ, ਕ੍ਯੋਂਕਿ ਇਹ ਦੋ ਵਾਰ ਜਨਮਦੇ ਹਨ। ੩. ਪੰਛੀ, ਇਹ ਭੀ ਦੋ ਵਾਰ ਜਨਮਦਾ ਹੈ, ਮਾਂ ਦੇ ਪੇਟ ਅਤੇ ਆਂਡੇ ਤੋਂ। ੪. ਉਹ ਸ਼ਬਦ, ਜਿਸ ਨੇ ਦੋ ਬੋਲੀਆਂ ਤੋਂ ਜਨਮ ਲਿਆ ਹੈ. ਜਿਵੇਂ- ਗੁਰਬਖ਼ਸ਼ਸਿੰਘ, ਹਕੀਕਤਰਾਇ ਆਦਿ। ੫. ਖ਼ਾਲਸਾਧਰਮ ਅਨੁਸਾਰ ਸਾਰੇ ਅਮ੍ਰਿਤਧਾਰੀ ਦ੍ਵਿਜ ਹਨ, ਕ੍ਯੋਂਕਿ ਪਿਤਾ ਗੁਰੂ ਗੋਬਿੰਦਸਿੰਘ ਜੀ ਅਤੇ ਮਾਤਾ ਸਾਹਿਬਕੌਰ ਜੀ ਦੀ ਗੋਦ ਵਿੱਚ ਆਕੇ ਦੂਜਾ ਜਨਮ ਧਾਰਦੇ ਹਨ. "ਸਤਿਗੁਰ ਕੈ ਜਨਮੇ ਗਵਨੁ ਮਿਟਾਇਆ." (ਸਿਧਗੋਸਟਿ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਵ੍ਰਜਨਾਯਕ. ਵ੍ਰਜ ਭੂਮਿ ਦਾ ਸ੍ਵਾਮੀ ਕ੍ਰਿਸਨਦੇਵ. "ਲੈ ਤਿਯ ਬਾਲਕ ਦੈ ਦਿਜ ਕੋ ਤਬ ਸ੍ਰੀ ਬ੍ਰਿਜਨਾਥ ਬਡੋ ਜਸ ਪਾਯੋ." (ਕ੍ਰਿਸਨਾਵ) ੨. ਵ੍ਰਜ (ਸਮੂਹ) ਦਾ ਸ੍ਵਾਮੀ, ਦੇਖੋ, ਬ੍ਰਿਜ. "ਪ੍ਰੇਮ ਬਿਨਾ ਕਵਿ ਸ੍ਯਾਨ ਭਨੈ ਕਰਿ ਕਾਹੁਁ ਕੇ ਮੈ ਬ੍ਰਿਜਨਾਇਕ ਆਯੋ?" (ਕ੍ਰਿਸਨਾਵ)...
ਸੰ. ਸਮ੍-ਊਹ. ਸੰਗ੍ਯਾ- ਸਮੁਦਾਯ. ਗਰੋਹ। ੨. ਕ੍ਰਿ. ਵਿ- ਬਿਲਕੁਲ. ਪੂਰਣ ਰੀਤਿ ਨਾਲ. "ਮਾਈ ਰੀ, ਮਾਤੀ ਚਰਣ ਸਮੂਹ." (ਸਾਰ ਮਃ ੫) ਦੇਖੋ, ਸਬੂਹ ੨। ੩. ਉੱਤਮ ਕਲਪਨਾ....
ਸੰ. ਵ੍ਰਜ. ਸੰਗ੍ਯਾ- ਸਮੁਦਾਯ. ਸਮੂਹ। ੨. ਗਊਆਂ ਦਾ ਵਾੜਾ। ੩. ਮਥੁਰਾ ਦੇ ਪਾਸ ਦਾ ਇੱਕ ਦੇਸ਼, ਜਿਸ ਵਿੱਚ ਕਿਸੇ ਸਮੇਂ ਬਹੁਤ ਗੋਵਾੜੇ ਸਨ। ੪. ਮਾਰਗ. ਰਾਸ੍ਤਾ. ਰਾਹ....
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਵ੍ਰਜਨਾਯਕ. ਵ੍ਰਜ ਭੂਮਿ ਦਾ ਸ੍ਵਾਮੀ ਕ੍ਰਿਸਨਦੇਵ. "ਲੈ ਤਿਯ ਬਾਲਕ ਦੈ ਦਿਜ ਕੋ ਤਬ ਸ੍ਰੀ ਬ੍ਰਿਜਨਾਥ ਬਡੋ ਜਸ ਪਾਯੋ." (ਕ੍ਰਿਸਨਾਵ) ੨. ਵ੍ਰਜ (ਸਮੂਹ) ਦਾ ਸ੍ਵਾਮੀ, ਦੇਖੋ, ਬ੍ਰਿਜ. "ਪ੍ਰੇਮ ਬਿਨਾ ਕਵਿ ਸ੍ਯਾਨ ਭਨੈ ਕਰਿ ਕਾਹੁਁ ਕੇ ਮੈ ਬ੍ਰਿਜਨਾਇਕ ਆਯੋ?" (ਕ੍ਰਿਸਨਾਵ)...