brikhabhaब्रिखभ
ਸੰ. वृषभ- ਵ੍ਰਿਸਭ. ਬੈਲ. "ਗਊਅਨ ਕੇ ਜੈਯਾ ਬ੍ਰਿਖਭੈਯਾ ਮਾਨਿਅਤ ਹੈਂ." (ਅਕਾਲ) ੨. ਕੰਨ ਕਾ ਛੇਕ। ੩. ਔਸਧ. ਦਵਾਈ। ੪. ਦੇਖੋ, ਲਿੰਗਾਯਤ.
सं. वृषभ- व्रिसभ. बैल. "गऊअन के जैया ब्रिखभैया मानिअत हैं." (अकाल) २. कंन का छेक। ३. औसध.दवाई। ४. देखो, लिंगायत.
ਸੰਗ੍ਯਾ- ਬਲਦ. ਦੇਖੋ, ਬੈਲੁ। ੨. ਭਾਵ- ਮੂਰਖ. ਪਸ਼ੂ। ੩. ਵ੍ਯਸਨ. ਐਬ। ੪. ਸੰ. ਵਿ- ਬਿਲ (ਖੁੱਡ) ਵਿੱਚ ਰਹਿਣ ਵਾਲਾ....
ਪੈਦਾ ਹੋਇਆ. ਜਨਮਿਆਂ. "ਤੇਰਹ ਮਾਸ ਭਏ ਜੋਉ ਜੈਯਾ." (ਕ੍ਰਿਸਨਾਵ) ੨. ਜਨਮੈਯਾ. ਪੈਦਾ ਕਰੈਯਾ। ੩. ਜਿੱਤਣ ਵਾਲਾ....
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਸੰ. ਕਰ੍ਣ ਸੰਗ੍ਯਾ- ਕਾਂਨ. ਸ਼੍ਰਵਣ. "ਦੇ ਕੰਨੁ ਸੁਣਹੁ ਅਰਦਾਸਿ ਜੀਉ." (ਸ੍ਰੀ ਮਃ ੫. ਪੈਪਾਇ) ੨. ਕੰਨ੍ਹਾਂ. ਕੰਧਾ. ਸ੍ਕੰਧ. ਦੇਖੋ, ਕੰਨਿ। ੩. ਸੰ. कण्व ਕਨ੍ਵ. ਇੱਕ ਰਿੱਖੀ, ਜਿਸ ਦੇ ਕਈ ਮੰਤ੍ਰ ਰਿਗਵੇਦ ਵਿੱਚ ਦੇਖੀਦੇ ਹਨ. ਇਹ ਮਾਲਿਨੀ ਨਦੀ ਦੇ ਕਿਨਾਰੇ ਰਹਿੰਦਾ ਸੀ. ਸ਼ਕੁੰਤਲਾ ਇਸੇ ਨੇ ਪਾਲੀ ਸੀ. ਰਾਜਾ ਦੁਸ੍ਯੰਤ ਨੇ ਕਨ੍ਵ ਦੇ ਹੀ ਆਸ਼੍ਰਮ ਵਿੱਚ ਸ਼ਕੁੰਤਲਾ ਨਾਲ ਸੰਬੰਧ ਜੋੜਿਆ ਸੀ. "ਸੇਸਨਾਗ ਅਰੁ ਕੰਨ ਰਿਖੀ." (ਜਸਭਾਮ) ੪. ਦੇਖੋ, ਕੰਨ੍ਹ....
ਸੰਗ੍ਯਾ- ਛੇਦ. ਸ਼ੂਰਾਖ਼. ਰੰਧ੍ਰ. ਮੋਰੀ. "ਪਰਿਆ ਕਲੇਜੇ ਛੇਕੁ." (ਸ. ਕਬੀਰ) "ਬੇੜਾ ਜਰਜਰਾ ਫੂਟੇ ਛੇਕ ਹਜਾਰ." (ਸ. ਕਬੀਰ) ੨. ਖੰਡਨ. ਨਿਸੇਧ. "ਛੇਕ ਛਾਡੇ ਛਤ੍ਰੀ, ਕਰ ਕਾਹੁੰ ਅਤ੍ਰ ਨਾ ਧਰ੍ਯੋ." (ਕਵਿ ੫੨) ੩. ਸੰ. ਪਾਲਤੂ ਪੰਛੀ।੪ ਵਿ- ਚਤੁਰ....
ਦੇਖੋ, ਦਵਾ ੧....
ਤਿਲੰਗ ਦੇਸ਼ ਦੇ ਜਿਲਾ ਬੇਲਗਾਮ ਦੇ ਪਿੰਡ "ਭਾਗਵਾਨ" ਦੇ ਵਸਨੀਕ ਮਹਾਦੇਵ ਭੱਟ ਬ੍ਰਾਹਮਣ ਦੇ ਘਰ ਮਦਲੰਬਿਕਾ ਦੀ ਕੁੱਖ ਤੋਂ ਬ੍ਰਿਖਭ (वृषभ)¹ਦਾ ਜਨਮ ਸਨ ੧੧੪੨ ਦੇ ਲਗਪਗ ਹੋਇਆ, ਜਿਸ ਨੂੰ ਸ਼ਿਵ ਦੇ ਵਾਹਨ ਨੰਦੀ ਦਾ ਅਵਤਾਰ ਮੰਨਿਆ ਗਿਆ. ਆਖਦੇ ਹਨ ਕਿ ਬ੍ਰਿਖਭ ਦੇ ਗਲ ਵਿੱਚ ਜਨਮ ਸਮੇਂ ਹੀ ਸ਼ਿਵ ਦਾ ਲਿੰਗ ਲਟਕਦਾ ਸੀ. ਇਸ ਨੇ ਵਿਦ੍ਯਾ ਪ੍ਰਾਪਤ ਕਰਕੇ ਜੈਨ ਮਤ ਦਾ ਭਾਰੀ ਖੰਡਨ ਕੀਤਾ ਅਤੇ ਸ਼ੈਵ ਮਤ ਫੈਲਾਇਆ. ਬ੍ਰਿਖਭ ਦੀ ਸੰਪ੍ਰਦਾਯ ਦੇ ਲੋਕ ਗਲੇ ਲਿੰਗ ਲਟਕਾਉਂਦੇ ਹਨ, ਜਿਸ ਦੀ "ਲਿੰਗਾਯਤ" ਪ੍ਰਸਿੱਧ ਹੋਏ ਹਨ. ਇਹ ਸ਼ਿਵਲਿੰਗ ਨੂੰ ਛੁਹਾਏ ਬਿਨਾ ਅੰਨ ਜਲ ਅੰਗੀਕਾਰ ਨਹੀਂ ਕਰਦੇ ਇਨ੍ਹਾਂ ਪਰਥਾਇ ਹੀ ਦਸ਼ਮੇਸ਼ ਦੇ ਸ਼ਬਦ ਉਚਾਰਿਆ ਹੈ- "ਕਾਹੁੰ ਲੈ ਲਿੰਗ ਗਰੇ ਲਟਕਾਯੋ." (ਅਕਾਲ)#ਵੈਸਨਵ ਜਿਸ ਤਰਾਂ ਵਿਸਨੁ ਦੇ ਚਿੰਨ੍ਹ ਸੰਖ ਚਕ੍ਰ ਆਦਿਕ ਦਾ ਤਪਾਕੇ ਸ਼ਰੀਰ ਤੇ ਛਾਪਾ ਲਾਉਂਦੇ ਹਨ, ਇਸੇ ਤਰਾਂ ਲਿੰਗਾਯਤ ਲੋਕ ਸ਼ਿਵਲਿੰਗ ਨਾਲ ਦੇਹ ਦਾਗਦੇ ਹਨ, ਜਿਸ ਕਾਰਣ "ਲਿੰਗਾਂਕਿਤ" ਭੀ ਸੱਦੀਦੇ ਹਨ. ਇਸ ਧਰਮ ਦੇ ਪ੍ਰਚਾਰਕ ਬ੍ਰਿਖਭ ਦਾ ਦੇਹਾਂਤ ਕ੍ਰਿਸਨਾ ਨਦੀ ਦੇ ਕਿਨਾਰੇ ਸੰਗਮੇਸ਼੍ਵਰ ਵਿੱਚ ਸਨ ੧੧੬੮ ਨੂੰ ਹੋਇਆ ਹੈ....