brahamalokaब्रहमलोक
ਬ੍ਰਹਮ੍ਲੋਕ ਬ੍ਰਹਮਪੁਰੀ. ਸੁਮੇਰੁ ਪੁਰ ਬ੍ਰਹਮਾ ਦੀ ਪੁਰੀ. "ਬ੍ਰਹਮਲੋਕ ਅਰੁ ਰੁਦ੍ਰਲੋਕ ਆਈ ਇੰਦ੍ਰਲੋਕ ਤੇ ਧਾਇ." (ਗੂਜ ਮਃ ੫)
ब्रहम्लोक ब्रहमपुरी. सुमेरु पुर ब्रहमा दी पुरी. "ब्रहमलोक अरु रुद्रलोक आई इंद्रलोक ते धाइ." (गूज मः ५)
ਮੱਧ ਭਾਰਤ ਦੇ ਚਾਂਦਾ ਜਿਲੇ ਦਾ ਇੱਕ ਨਗਰ, ਜੋ ਚਾਂਦਾ ਤੋਂ ੭੭ ਮੀਲ ਹੈ. ਗੁਰੂ ਨਾਨਕਦੇਵ ਲੋਕਾਂ ਦਾ ਉੱਧਾਰ ਕਰਦੇ ਇਸ ਥਾਂ ਆਏ ਸਨ। ੨. ਬ੍ਰਹਮਾ ਦੇਵਤਾ ਦਾ ਲੋਕ. ਬ੍ਰਹਮਪੁਰੀ, ਜੋ ਸੁਮੇਰੁ ਪਹਾੜ ਦੀ ਦੱਸੀ ਜਾਂਦੀ ਹੈ. "ਬ੍ਰਹਮਪੁਰੀ ਨਿਹਚਲੁ ਨਹੀਂ ਰਹਣਾ." (ਗਉ ਅਃ ਮਃ ੫) ੩. ਦੇਖੋ, ਸਾਲਿਬਾਹਨ....
ਸੰ. ਸੰਗ੍ਯਾ- ਇੱਕ ਖਾਸ ਪਹਾੜ, ਜੋ ਭਾਗਵਤ ਅਤੇ ਵਿਸਨੁ ਪੁਰਾਣ ਅਨੁਸਾਰ ਸੁਵਰ੍ਣ ਦਾ ਹੈ, ਅਰ ਜਿਸ ਉੱਤੇ ਦੇਵਤਿਆਂ ਦੀਆਂ ਪੁਰੀਆਂ ਹਨ. ਸੁਮੇਰੁ ਦੀ ਬਲੰਦੀ ਚੌਰਾਸੀ ਹਜ਼ਾਰ ਯੋਜਨ ਲਿਖੀ ਹੈ, ਅਰ ਸੋਲਾਂ ਹਜ਼ਾਰ ਯੋਜਨ ਜ਼ਮੀਨ ਵਿੱਚ ਗਡਿਆ ਹੋਇਆ ਦੱਸਿਆ ਹੈ. ਇਸ ਦੀ ਚੋਟੀ ਉੱਪਰ ਬੱਤੀਹ ਹਜਾਰ ਯੋਜਨ ਦਾ ਮੈਦਾਨ ਹੈ.¹ ਜੁਗਰਾਫੀਏ ਦੀ ਡਿਕਸ਼ਨਰੀ (Geographical Dictionary) ਅਨੁਸਾਰ ਰੁਦ੍ਰਹਿਮਾਲਯ ਦਾ ਨਾਉਂ ਸੁਮੇਰੁ ਹੈ, ਜਿਸ ਵਿੱਚੋਂ ਗੰਗਾ ਨਿਕਲਦੀ ਹੈ. ਇਸ ਨੂੰ ਪੰਚਪਰਬਤ ਭੀ ਆਖਦੇ ਹਨ, ਕਿਉਂਕਿ ਇਸ ਦੀਆਂ ਪੰਜ ਚੋਟੀਆਂ- ਰੁਦ੍ਰਹਿਮਾਲਯ, ਵਿਸ਼ਨੁਪੁਰੀ, ਬ੍ਰਹਮਪੁਰੀ, ਉਦਗਾਰੀਕੰਠ ਅਤੇ ਸ੍ਵਰਗਾਰੋਹਣ ਹਨ। ੨. ਮਾਲਾ ਦਾ ਸ਼ਿਰੋਮਣਿ ਮਣਕਾ। ੩. ਗਣਿਤਵਿਦ੍ਯਾ ਅਨੁਸਾਰ ਉੱਤਰਧ੍ਰੁਵ ਦਾ ਨਾਮ ਸੁਮੇਰੁ ਹੈ, ਜਿਸ ਦੇ ਮੁਕਾਬਲੇ ਦਕ੍ਸ਼ਿਣਧ੍ਰੁਵ ਨੂੰ ਕੁਮੇਰੁ ਆਖਦੇ ਹਨ। ੪. ਯੋਗਮਤ ਅਨੁਸਾਰ ਦਸ਼ਮਦ੍ਵਾਰ। ੫. ਦੇਖੋ, ਮਸਨਵੀ ਦਾ ਰੂਪ ੨....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਸੰ. ਸੰਗ੍ਯਾ- ਜੋ ਆਦਮੀਆਂ ਦੀ ਆਬਾਦੀ ਅਤੇ ਧਨ ਸੰਪਦਾ ਵਿੱਚ ਵਧੀ ਹੋਈ ਹੈ. ਨਗਰੀ. ਸ਼ਹਰ. "ਕਰੋ ਬਸਾਵਨ ਸੁੰਦਰ ਪੁਰੀ." (ਗੁਪ੍ਰਸੂ) ੨. ਭਾਵ- ਸ੍ਵਰਗ ਲੋਕ. ਦੇਵਪੁਰੀ. "ਪਾਤਾਲ ਪੁਰੀ ਜੈਕਾਰਧੁਨੀ." (ਸਵੈਯੇ ਮਃ ੧. ਕੇ) "ਪਾਤਾਲ ਅਤੇ ਆਕਾਸ਼ ਲੋਕ ਵਿੱਚ ਜੈਕਾਰ ਧੁਨਿ. ੩. ਦਸ਼ ਭੇਦ ਸੰਨ੍ਯਾਸੀਆਂ ਵਿੱਚੋਂ ਇੱਕ ਜਮਾਤ, ਜਿਸ ਦੇ ਨਾਮ ਅੰਤ ਪੁਰੀ ਸ਼ਬਦ ਲਗਦਾ ਹੈ. "ਪੁਰ ਜਾਸ ਸਿੱਖ ਕੀਨੇ ਅਪਾਰ। ਪੁਰੀ ਨਾਮ ਤੌਨ ਜਾਨੋ ਵਿਚਾਰ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੪. ਪੁਰੁਸੋਤਮਪੁਰੀ ਦਾ ਸੰਖੇਪ, ਉੜੀਸੇ ਵਿੱਚ ਪੁਰੀ ਨਾਮ ਤੋਂ ਪ੍ਰਸਿੱਧ ਨਗਰੀ. ਦੇਖੋ, ਜਗੰਨਾਥ। ੫. ਦੇਖੋ, ਪੁੜੀ. ਪੁਟਿਕਾ. "ਪੁਰੀ ਏਕ ਦੀਨੀ ਤਿਨ ਪਾਨੇ." (ਨਾਪ੍ਰ) ੬. ਪਾਨਾਂ ਦੀ ਬੀੜੀ. ਗਿਲੌਰੀ. "ਪਾਨ ਖਾਇਕਰ ਪੁਰੀ ਬਨਾਈ." (ਚਰਿਤ੍ਰ ੬੬) ੭. ਪੂਰਣ ਹੋਈ. "ਨਾਹਿ ਪੁਰੀ ਮਨ ਭਾਵਨਾ." (ਗੁਪ੍ਰਸੂ) ੮. ਪੂਰਿਤ ਹੋਈ. ਭਰੀ ਹੋਈ. "ਗੁਰੁਕੀਰਤਿ ਸੇ ਹੈ ਪੁਰੀ." (ਗੁਪ੍ਰਸੂ) ੯. ਖਤ੍ਰੀਆਂ ਦੀ ਇੱਕ ਜਾਤਿ ਜੋ ਛੀ ਜਾਤਾਂ ਵਿੱਚ ਗਿਣੀਦੀ ਹੈ. ਦੇਖੋ, ਖਤ੍ਰੀ ਸ਼ਬਦ. "ਘੰਮੂ ਪੁਰੀ ਗੁਰੂ ਕਾ ਪਿਆਰਾ." (ਭਾਗੁ) ੧੦. ਅੰਤੜੀ. ਆਦਿ। ੧੧. ਦੇਹ. ਸ਼ਰੀਰ। ੧੨. ਨਦੀ....
ਬ੍ਰਹਮ੍ਲੋਕ ਬ੍ਰਹਮਪੁਰੀ. ਸੁਮੇਰੁ ਪੁਰ ਬ੍ਰਹਮਾ ਦੀ ਪੁਰੀ. "ਬ੍ਰਹਮਲੋਕ ਅਰੁ ਰੁਦ੍ਰਲੋਕ ਆਈ ਇੰਦ੍ਰਲੋਕ ਤੇ ਧਾਇ." (ਗੂਜ ਮਃ ੫)...
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਸ਼ਿਵ ਦਾ ਲੋਕ, ਕੈਲਾਸ਼....
ਸੰਗ੍ਯਾ- ਸ੍ਵਰਗ. ਅਮਰਾਵਤੀ. ਇੰਦ੍ਰਪੁਰੀ. "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ)...
ਸੰਗ੍ਯਾ- ਧਾਤ੍ਰੀ. ਦਾਈ। ੨. ਸੰ. ਧਾਤਕੀ. ਇਕ ਬਿਰਛ, ਜਿਸ ਦੇ ਸੰਸਕ੍ਰਿਤ ਨਾਮ ਮਦ੍ਯਵਾਸਿਨੀ, ਮਦ੍ਯਪੁਸਪਾ, ਤਵ੍ਰਿਜ੍ਵਾਲਾ, ਅਗਨਿਜ੍ਵਾਲਾ ਆਦਿ ਹਨ. L. Woodfordia Floribunda. ਇਸ ਦੇ ਫਲ ਨਸ਼ੀਲੇ ਹੁੰਦੇ ਹਨ. "ਜੇ ਸਉ ਅੰਮ੍ਰਿਤੁ ਨੀਰੀਐ, ਭੀ ਬਿਖੁ ਫਲ ਲਾਗੈ ਧਾਇ." (ਆਸਾ ਅਃ ਮਃ ੩) ੩. ਕ੍ਰਿ. ਵਿ- ਦੋੜਕੇ. ਨੱਠਕੇ. ਦੇਖੋ, ਧਾਵਨ. "ਧਾਇ ਧਾਇ ਕ੍ਰਿਪਨ ਸ੍ਰਮ ਕੀਨੋ." (ਟੋਡੀ ਮਃ ੫)...