byāsa, biāsaब्यास, बिआस
ਦੇਖੋ, ਬਿਆਸ. "ਜਬ ਭਯੋ ਆਨ ਕ੍ਰਿਸਨਾਵਤਾਰ। ਤਬ ਭਏ ਬ੍ਯਾਸ ਮੁਖ ਆਨ ਚਾਰ." (ਬ੍ਰਹਮਾਵ) ਚਾਰ ਮੁਖ ਵਾਲਾ (ਬ੍ਰਹਮਾ) ਵ੍ਯਾਸਰੂਪ ਹੋ ਗਿਆ.
देखो, बिआस. "जब भयो आन क्रिसनावतार। तब भए ब्यास मुख आन चार." (ब्रहमाव) चार मुख वाला (ब्रहमा) व्यासरूप हो गिआ.
ਵਿ- ਬਿਨਾ ਆਸ਼ਾ. ਨਿਰਾਸ਼. ਬੇਆਸ਼ਾ। ੨. ਸੰ. ਵਿਪਾਸ਼. ਸੰਗ੍ਯਾ- ਪੰਜਾਬ ਦੇ ਪੰਜ ਨਦਾਂ ਵਿੱਚੋਂ ਇੱਕ ਦਰਿਆ, ਜੋ ਰੋਹਤੰਗ ਪਾਸੋਂ (ਇਲਾਕਾ ਕੁੱਲੂ ਤੋਂ) ਨਿਕਲਕੇ ਜ਼ਿਲਾ ਕਾਂਗੜਾ ਅਤੇ ਹੁਸ਼ਿਆਰਪੁਰ ਵਿੱਚ ੨੯੦ ਮੀਲ ਵਹਿਂਦਾ ਹੋਇਆ ਕਪੂਰਥਲੇ ਦੀ ਸਰਹੱਦ ਪੁਰ ਸ਼ਤਦ੍ਰਵ (ਸਤਲੁਜ) ਨੂੰ ਜਾ ਮਿਲਦਾ ਹੈ, ਜਿੱਥੇ ਇਹ ਸੰਗਮ ਹੋਇਆ ਹੈ ਉਸ ਦਾ ਨਾਮ "ਹਰੀ ਕਾ ਪੱਤਨ ਹੈ."...
ਕ੍ਰਿਸਨ- ਅਵਤਾਰ. ਦੇਖੋ, ਕ੍ਰਿਸਨ ੧੧.। ੨. ਦਸਮਗ੍ਰੰਥ ਵਿੱਚ ਭਾਗਵਤ ਦੇ ਦਸਮ ਸਕੰਧ ਦਾ ਉਲਥਾਰੂਪ ਕ੍ਰਿਸਨ ਜੀ ਦਾ ਇਤਿਹਾਸ, ਜਿਸ ਦੇ ਬਣਨ ਦਾ ਸੰਮਤ ਇਹ ਹੈ-#"ਸਤ੍ਰੈਸੈ ਪੈਤਾਲਿ ਮੇ ਸਾਵਨ ਸੁਦਿ ਤਿਥਿ ਦੀਪ।¹ ਨਗਰ ਪਾਂਵਟਾ ਸੁਭ ਕਰਨ ਜਮੁਨਾ ਬਹੈ ਸਮੀਪ." (ਕ੍ਰਿਸਨਾਵ ੨੪੯੦)...
ਦੇਖੋ, ਬਿਆਸ. "ਜਬ ਭਯੋ ਆਨ ਕ੍ਰਿਸਨਾਵਤਾਰ। ਤਬ ਭਏ ਬ੍ਯਾਸ ਮੁਖ ਆਨ ਚਾਰ." (ਬ੍ਰਹਮਾਵ) ਚਾਰ ਮੁਖ ਵਾਲਾ (ਬ੍ਰਹਮਾ) ਵ੍ਯਾਸਰੂਪ ਹੋ ਗਿਆ....
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....