bairāhaबैराह
ਸੰ. ਵਾਰਾਹ. ਵਰਾਹ ਨਾਲ ਹੈ ਜਿਸ ਦਾ ਸੰਬੰਧ. ਵਰਾਹ ਦਾ। ੨. ਵਰਾਹ (ਸੂਰ) ਲਈ ਭੀ ਬੈਰਾਹ ਸ਼ਬਦ ਆਇਆ ਹੈ. "ਰੇ ਬੈਰਾਹ ਸਿਖਾਵ ਮਤ ਚਲਨ ਯਾਂਹਿ ਬੈਰਾਹ."¹ (ਬਸੰਤ ਸਤਸਈ) ੩. ਬੇ- ਰਾਹ ਕੁਮਾਰਗ.
सं. वाराह. वराह नाल है जिस दा संबंध. वराह दा। २. वराह (सूर) लई भी बैराह शबद आइआ है. "रे बैराह सिखाव मत चलन यांहि बैराह."¹ (बसंत सतसई) ३. बे- राह कुमारग.
ਸੰ. ਸੰਗ੍ਯਾ- ਸੂਰ। ੨. ਸੂਰ ਦੀ ਸ਼ਕਲ ਦਾ ਵਿਸਨੁ ਦਾ ਅਵਤਾਰ. ਪੁਰਾਣਕਥਾ ਹੈ ਕਿ ਹਿਰਨ੍ਯਾਕ੍ਸ਼੍ ਅਸੁਰ ਪ੍ਰਿਥਿਵੀ ਨੂੰ ਡੋਬਕੇ ਪਾਤਾਲ ਲੈ ਗਿਆ. ਵਰਾਹ ਨੇ ਇੱਕ ਹਜ਼ਾਰ ਵਰ੍ਹਾ ਲੜਾਈ ਕਰਕੇ ਅਸੁਰ ਨੂੰ ਮਾਰਿਆ ਅਤੇ ਜ਼ਮੀਨ ਆਪਣੇ ਟਿਕਾਣੇ ਠਹਿਰਾਈ. ਦੇਵੀਭਾਗਵਤ ਦੇ ੮. ਵੇਂ ਸਕੰਧ ਦੇ ਦੂਜੇ ਅਧ੍ਯਾਯ ਵਿੱਚ ਵਰਾਹ ਦੀ ਉਤਪੱਤੀ ਬ੍ਰਹਮਾ ਦੇ ਨੱਕ ਵਿੱਚੋਂ ਹੋਈ ਦੱਸੀ ਹੈ. ਦੇਖੋ, ਦਸ ਅਵਤਾਰ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਸੰ. ਸ਼ੂਲ. ਸੰਗ੍ਯਾ- ਕੰਡੇ ਵਾਂਙ ਚੁਭਣ ਵਾਲੀ ਢਿੱਡਪੀੜ. "ਭਯੋ ਸੂਰ ਰਾਜਾ ਜੂ ਮਰ੍ਯੋ." (ਚਰਿਤ੍ਰ ੨੧੮) ਦੇਖੋ, ਸੂਲ ਰੋਗ। ੨. ਕੰਡਾ. ਕੰਟਕ. ਭਾਵ- ਵੈਰੀ. "ਸੂਰ ਸੁਰਾਨ ਕੇ ਹਾਨ ਕਰੇ." (ਗੁਪ੍ਰਸੂ) ੩. ਤ੍ਰਿਸੂਲ. ਭਾਲਾ. ਨੇਜਾ. "ਹਤੇ ਸਤ੍ਰੁ ਗਨ ਗਹਿ ਕਰ ਸੂਰ." (ਗੁਪ੍ਰਸੂ) ੪. ਸੰ. ਸੂਰ. ਸੂਰਜ. "ਨਾਮ ਜਪਤ ਕੋਟਿ ਸੂਰ ਉਜਿਆਰਾ." (ਜੈਤ ਮਃ ੫) "ਕੇਤੇ ਇੰਦ ਚੰਦ ਸੂਰ ਕੇਤੇ." (ਜਪੁ) ੫. ਭਾਵ- ਆਤਮਿਕ ਰੌਸ਼ਨੀ. ਗਿਆਨ ਦਾ ਪ੍ਰਕਾਸ਼. "ਉਗਵੈ ਸੂਰ ਅਸੁਰ ਸੰਘਾਰੈ." (ਓਅੰਕਾਰ) ਅਸੁਰ ਤੋਂ ਭਾਵ ਵਿਕਾਰ ਹੈ। ੬. ਯੋਗਭ੍ਯਾਸ ਦੇ ਸੰਕੇਤ ਅਨੁਸਾਰ ਸੱਜੀ ਨਾਸਿਕਾ ਦ੍ਵਾਰਾ ਚਲਦਾ ਸ੍ਵਾਸ, ਜਿਸ ਦਾ ਦੇਵਤਾ ਸੂਰਜ ਮੰਨਿਆ ਹੈ. "ਸੂਰ ਸਤ ਖੋੜਸਾ ਦਤ ਕੀਆ." (ਮਾਰੂ ਜੈਦੇਵ) ੭. ਪੰਡਿਤ. ਦਾਨਾ। ੮. ਸੰ. ਸ਼ੂਰ. ਯੋਧਾ. ਬਹਾਦੁਰ. "ਅਸੰਖ ਸੂਰ ਮੁਹ ਭਖ ਸਾਰ." (ਜਪੁ) ੯. ਸੰ. ਸ਼ੌਰ੍ਯ. ਸੂਰਮਤਾ. ਬਹਾਦੁਰੀ. "ਖਤ੍ਰੀ ਸਬਦੰ ਸੂਰ ਸਬਦੰ." (ਵਾਰਾ ਆਸਾ) ੧੦. ਸੰ. ਸ਼ੂਕਰ. ਸੂਅਰ. ਵਰਾਹ. "ਸੂਰ ਤਮ ਵ੍ਰਿੰਦ ਪਰ, ਸੂਰ ਰਣ ਦੁੰਦ ਪਰ, ਸੂਰ ਦਿਤਿਨੰਦ ਪਰ.¹ (ਗੁਪ੍ਰਸੂ)#ਕੁਰਾਨ ਵਿੱਚ ਸੂਰ ਦਾ ਮਾਸ ਹਰਾਮ ਲਿਖਿਆ ਹੈ. ਦੇਖੋ, ਸੂਰਤ ਬਕਰ, ਆਯਤ ੭੧, ਯਹੂਦੀ ਸੂਰ ਨੂੰ ਇਸ ਲਈ ਅਪਵਿਤ੍ਰ ਮੰਨਦੇ ਹਨ ਕਿ ਪੈਗੰਬਰ ਮੂਸਾ ਨੇ ਸੂਰ ਦੀ ਅਪਵਿਤ੍ਰ ਪਸ਼ੂਆਂ ਵਿੱਚ ਗਿਣਤੀ ਕੀਤੀ ਹੈ.² ਸਿੱਖ ਸੂਰ ਨੂੰ ਖਾਣ ਵਾਲੇ ਪਸ਼ੂਆਂ ਵਿੱਚ ਗਿਣਦੇ ਹਨ, ਪਰ ਖਾਸ ਕਰਕੇ ਵਿਧਿ ਨਹੀਂ। ੧੧. ਅ਼. [صوُر] ਸੂਰ. ਤੁਰ੍ਹੀ. ਬਿਗੁਲ। ੧੨. ਇਸਰਾਫ਼ੀਲ ਫਰਿਸ਼ਤੇ ਦਾ ਰਣਸਿੰਹਾ, ਜੋ ਪ੍ਰਲੈ ਵੇਲੇ ਵੱਜੇਗਾ, ਜਿਸ ਤੋਂ ਮੁਰਦੇ ਕਬਰਾਂ ਵਿੱਚੋ ਉਠ ਖੜੇ ਹੋਣਗੇ. ਦੋਖੋ, ਕੁਰਾਨ ਸੂਰਤ ੩੯, ਆਯਤ ੬੮। ੧੩. ਫ਼ਾ. [سۇر] ਲੋਦੀ ਵੰਸ਼ ਦੇ ਪਠਾਣਾਂ ਦੀ ਇੱਕ ਜਾਤਿ. ਹੁਮਾਯੂੰ ਨੂੰ ਜਿੱਤਣ ਵਾਲਾ ਸ਼ੇਰਸ਼ਾਹ ਇਸੇ ਜਾਤਿ ਦਾ ਸੀ। ੧੪. ਸ਼ਾਦੀ ਦੀ ਸਭਾ। ੧੫. ਸੁਰਖ ਰੰਗ। ੧੬. ਸ਼ਹਰਪਨਾਹ. ਫਸੀਲ....
ਸੰ. ਵਾਰਾਹ. ਵਰਾਹ ਨਾਲ ਹੈ ਜਿਸ ਦਾ ਸੰਬੰਧ. ਵਰਾਹ ਦਾ। ੨. ਵਰਾਹ (ਸੂਰ) ਲਈ ਭੀ ਬੈਰਾਹ ਸ਼ਬਦ ਆਇਆ ਹੈ. "ਰੇ ਬੈਰਾਹ ਸਿਖਾਵ ਮਤ ਚਲਨ ਯਾਂਹਿ ਬੈਰਾਹ."¹ (ਬਸੰਤ ਸਤਸਈ) ੩. ਬੇ- ਰਾਹ ਕੁਮਾਰਗ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਦੇਖੋ, ਚਲਣ। ੨. ਸੰਗ੍ਯਾ- ਗਮਨ. ਗਤਿ. "ਚਰਨ ਚਲਨ ਕਉ." (ਰਾਮ ਅਃ ਮਃ ੫)...
ਵਾਸ ਕਰੰਤ. ਵਸਦਾ. "ਫੁਨਿ ਗਰਭ ਨਾਹੀ ਬਸੰਤ." (ਰਾਮ ਮਃ ੫) ੨. ਵਸਣ ਵਾਲਾ. ਬਾਸ਼ਿੰਦਾ. "ਧੰਨੁ ਸੁ ਥਾਨੁ ਬਸੰਤ ਧੰਨੁ. ਜਹ ਜਪੀਐ ਨਾਮੁ." (ਬਿਲਾ ਮਃ ੫) ੩. ਸੰ. ਵਸੰਤ (वसन्त) ਪ੍ਰਿਥਿਵੀ ਨੂੰ ਪਤ੍ਰ ਫੱਲ ਆਦਿ ਨਾਲ ਢਕ ਲੈਣ ਵਾਲੀ ਰੁੱਤ. ਚੇਤੇ ਵੈਸਾਖ ਦੀ ਰੁੱਤ. ਬਹਾਰ. "ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸ ਜੀਉ." (ਰਾਮ ਰੁਤੀ ਮਃ ੫) ੪. ਇੱਕ ਰਾਗ, ਜੋ ਪੂਰਬੀ ਠਾਟ ਦਾ ਸੰਪੂਰਣ ਹੈ. ਇਸ ਵਿੱਚ ਦੋਵੇਂ ਮੱਧਮ ਲਗਦੇ ਹਨ. ਸੜਜ ਗਾਂਧਾਰ ਮੱਧਮ ਪੰਚਮ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲੱਗਦਾ ਹੈ. ਗਾਉਣ ਦਾ ਵੇਲਾ ਵਸੰਤ ਰੁੱਤ ਅਥਵਾ ਰਾਤ ਦਾ ਸਮਾਂ ਹੈ.#ਆਰੋਹੀ- ਸ ਗ ਮ ਧ ਰਾ ਸ.#ਅਵਰੋਹੀ- ਰਾ ਨ ਧ ਪ ਮੀ ਗ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਬਸੰਤ ਦਾ ਨੰਬਰ ਪਚੀਹਵਾਂ ਹੈ। ੫. ਫਾਗ (ਹੋਰੀ) ਦਾ ਨਾਮ ਭੀ ਬਸੰਤ ਕਈ ਥਾਈਂ ਆਇਆ ਹੈ, ਕਿਉਂਕਿ ਇਹ ਵਸੰਤ ਰੁੱਤ ਵਿੱਚ ਹੋਇਆ ਕਰਦੀ ਹੈ. "ਖੇਲ ਬਸੰਤ ਬਡੇ ਖਿਲਵਾਰ." (ਚਰਿਤ੍ਰ ੫੨)...
ਸੰ. सप्तशती- ਸਪ੍ਤਸ਼ਤੀ. ਸੰਗ੍ਯਾ. - ਸਪ੍ਤ ਸ਼ਤਕ. ਸੱਤ ਸੌ ਸ਼ਲੋਕਾਂ ਦਾ ਪਾਠ. ਮਾਰਕੰਡੇਯ ਪੁਰਾਣ ਵਿੱਚੋਂ ਲਿਆ ਹੋਇਆ ਦੁਰਗਾ ਦੀ ਕਥਾ ਦਾ ਸੱਤ ਸੌ ਸ਼ਲੋਕ, ਜਿਸ ਦਾ ਅਨੁਵਾਦ ਚੰਡੀ ਚਰਿਤ੍ਰ ਅਤੇ ਚੰਡੀ ਦੀ ਵਾਰ ਵਿੱਚ ਹੈ.¹ "ਹੋਮ ਕਰੈਂ ਜਪ ਅਉ ਸਤਸਉ ਰੇ." (ਕ੍ਰਿਸਨਾਵ) "ਗ੍ਰੰਥ ਸਤਸਇਆ ਕੋ ਕਰ੍ਯੋ." (ਚੰਡੀ ੧) "ਸਤਸੈ ਦੀ ਕਥਾ ਇਹ ਪੂਰੀ ਭਈ ਹੈ." (ਚੰਡੀ ੧) ਦੇਖੋ, ਦੁਰਗਾ ਸਪਤਸਤੀ ਅਤੇ ਦੁਰਗਾਪਾਠ....
ਫ਼ਾ. [راہ] ਸੰਗ੍ਯਾ- ਮਾਰਗ. ਰਾਸ੍ਤਹ. ਪੰਥ। ੨. ਮਜਹਬ. ਧਰਮ. "ਰਾਹ ਦੋਵੈ ਇਕੁ ਜਾਣੈ." (ਮਃ ੧. ਵਾਰ ਮਾਝ) ੩. ਕ਼ਾਇ਼ਦਾ. ਨਿਯਮ ਕ਼ਾਨੂਨ. "ਇਹੁ ਕਿਸ ਰਾਹ ਸੁ ਰੋਕੈ ਜਾਗਾ?" (ਗੁਪ੍ਰਸੂ) ੪. ਤਰੀਕਾ. ਢੰਗ. "ਘਾਹੁ ਖਾਨਿ ਤਿਨਾ ਮਾਸੁ ਖਵਾਲੇ, ਏਹਿ ਚਲਾਏ ਰਾਹ." (ਮਃ ੧. ਵਾਰ ਮਾਝ) ੫. ਰਾਹਣਾ ਕ੍ਰਿਯਾ ਦਾ ਅਮਰ. ਜਿਵੇਂ- ਚੱਕੀ ਰਾਹ ਦੇ। ੬. ਅ਼. [راح] ਰਾਹ਼, ਖ਼ੁਸ਼ੀ. ਪ੍ਰਸੰਨਤਾ. ਰਾਹ਼ਤ....
ਬੁਰਾ ਰਾਹ. ਖੋਟਾ ਰਸਤਾ। ੨. ਕੁ (ਪ੍ਰਿਥਿਵੀ) ਦਾ ਮਾਰਗ. ਜਿਸ ਰੇਖਾ ਤੇ ਜਮੀਨ ਘੁੰਮਦੀ ਹੈ....