bērhana, bērhanāबेड़न, बेड़ना
ਸੰ. ਵੇਸ੍ਟਨ. ਘੇਰਨਾ. ਲਪੇਟਣਾ. "ਲਯੋ ਬੇੜ ਪੱਬੰ ਕਿਯੋ ਨਾਦ ਉੱਚੰ." (ਚੰਡੀ ੨) ਪਹਾੜ ਘੇਰ ਲਿਆ.
सं. वेस्टन. घेरना. लपेटणा. "लयो बेड़ पॱबं कियो नाद उॱचं." (चंडी २) पहाड़ घेर लिआ.
ਦੇਖੋ, ਬੇਸਟਨ ਅਤੇ ਬੇਸਟਿਤ. ਦੇਖੋ, ਵੇਸ੍ਟ ਧਾ....
ਕ੍ਰਿ- ਘੇਰਨਾ। ੨. ਦਾਉ ਵਿੱਚ ਫਸਾਉਣਾ....
ਸੰਗ੍ਯਾ- ਵੇਸ੍ਟਨ ਕੀਤਾ ਰੱਸਾ. ਵੱਟ ਦੇਕੇ ਮੇਲੇ ਹੋਏ ਰੱਸੇ। ੨. ਘੇਰਾ. ਲਪੇਟ। ੩. ਨੌਕਾ. ਬੇੜਾ. ਦੇਖੋ, ਬੇੜੁ। ੪. ਦੇਖੋ, ਬੇੜਨਾ....
(ਦੇਖੋ, ਨਦ ਧਾ). ਸੰ. ਸੰਗ੍ਯਾ- ਸ਼ਬਦ. ਧੁਨਿ. "ਨਾਦ ਕੁਰੰਕਹਿ ਬੇਧਿਆ." (ਵਾਰ ਜੈਤ) ਵਿਦ੍ਵਾਨਾਂ ਨੇ ਨਾਦ ਦੇ ਮੁੱਖ ਦੋ ਭੇਦ ਕੀਤੇ ਹਨ. ਇੱਕ ਧ੍ਵਨਿਰੂਪ, ਜੈਸੇ- ਘੰਟੇ ਨਗਾਰੇ ਆਦਿ ਦਾ ਸ਼ਬਦ. ਦੂਜਾ ਵਰਣ- ਰੂਪ, ਜੈਸੇ- ਮਨੁੱਖਾਂ ਦੀ ਬੋਲੀ. ਕਈਆਂ ਨੇ ਤਿੰਨ ਭੇਦ ਥਾਪੇ ਹਨ- ਇੱਕ ਪ੍ਰਾਣੀਭਵ, ਜੋ ਜਾਨਦਾਰ ਜੀਵਾਂ ਤੋਂ ਪੈਦਾ ਹੋਵੇ. ਦੂਜਾ ਅਪ੍ਰਾਣੀ ਭਵ, ਜੋ ਬੇਜਾਨ ਵਸਤੂਆਂ ਤੋਂ ਉਪਜੇ, ਜੈਸੇ ਵੀਣਾ ਆਦਿ ਦੀ ਧੁਨਿ. ਤੀਜਾ ਉਭਯ ਸੰਭਵ ਜੈਸੇ ਬਾਂਸੁਰੀ ਨਫੀਰੀ ਆਦਿ। ੨. ਯੋਗੀਆਂ ਦੇ ਸਿੰਙੀ ਆਦਿ ਸ਼ਬਦ. "ਘਟਿ ਘਟਿ ਵਾਜਹਿ ਨਾਦ." (ਜਪੁ) ੩. ਸੰਖ. "ਤਿਨ੍ਹ੍ਹ ਘਰ ਬ੍ਰਾਹਮਣ ਪੂਰਹਿ ਨਾਦ." (ਵਾਰ ਆਸਾ) ੪. ਸ੍ਵਰਵਿਦ੍ਯਾ. ਸੰਗੀਤ. "ਗੁਰਮੁਖਿ ਨਾਦ ਬੇਦ ਬੀਚਾਰੁ." (ਮਾਰੂ ਸੋਲਹੇ ਮਃ ੩) ੫. ਨਿਘੰਟੁ ਵਿੱਚ ਨਾਦ ਦਾ ਅਰਥ ਕੀਤਾ ਹੈ ਉਸਤਤਿ ਕਰਨ ਯੋਗ੍ਯ. ਜਿਸ ਦੀ ਉਸਤਤਿ ਕਰੀਏ ਉਹ ਨਾਦ ਹੈ। ੬. ਸੰਗੀਤ ਵਿੱਚ ਅਰਥ ਕੀਤਾ ਹੈ- ਨ (ਪ੍ਰਾਣ) ਦ (ਅਗਨਿ). ਸ਼ਰੀਰ ਦੀ ਅਗਨੀ ਦੇ ਸੰਜੋਗ ਤੋਂ ਜੋ ਸ੍ਵਰ ਉਪਜੇ, ਸੋ ਨਾਦ. ਇਸ ਨਾਦ ਦੇ ਤਿੰਨ ਅਸਥਾਨ ਹਨ- ਹ੍ਰਿਦਯ, ਕੰਠ ਅਤੇ ਮਸ੍ਤਕ. ਹ੍ਰਿਦਯ ਵਿੱਚ ਇਸਥਿਤ ਨਾਦ ਦੀ "ਮੰਦ੍ਰ" ਸੰਗ੍ਯਾ ਹੈ, ਕੰਠ ਵਿੱਚ ਨਾਦ ਦੀ "ਮਧ੍ਯਮ" ਸੰਗ੍ਯਾ ਹੈ ਅਤੇ ਮਸ੍ਤਕ ਵਿੱਚ ਇਸਥਿਤ ਨਾਦ "ਤਾਰ" ਹੈ। ੭. ਦੇਖੋ, ਅਨਹਤ ਨਾਦ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸੰਗ੍ਯਾ- ਘੁਮੇਰੀ. "ਤੀਨ ਆਵਰਤ ਕੀ ਚੂਕੀ ਘੇਰ." (ਰਾਮ ਮਃ ੫) ਤਿੰਨ ਗੁਣਾਂ ਦੀ ਘੁਮਣਵਾਣੀ ਤੋਂ ਹੋਈ ਸਿਰ (ਆਤਮਾ) ਨੂੰ ਘੁਮੇਰੀ ਮਿਟ ਗਈ. ਅਰਥਾਤ ਤ੍ਰਿਗੁਣਾਤਮਕ ਪ੍ਰਕ੍ਰਿਤੀ ਆਪਣਾ ਫਰਜ਼ ਪੂਰਾ ਕਰਕੇ ਮੁਕ੍ਤਾਤਮਾ ਤੋਂ ਉਪਰਾਮ ਹੋ ਗਈ। ੨. ਵਲਗਣ। ੩. ਚੌਫੇਰਾ. ਚੌਗਿਰਦਾ....